ਪੁੰਜ ਬ੍ਰਾਹਮਣ ਗੌਤਮ ਗੋਤਰ ਦੇ ਪਰਿਵਾਰਾਂ ਦੇ ਜਠੇਰਿਆਂ ਦਾ ਮੇਲਾ ਡੱਲ ਪਿੰਡ ਵਿਖੇ 15 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ
10 ਸਤੰਬਰ ਖੇਮਕਰਨ ਮਨਜੀਤ ਸ਼ਰਮਾਂ
ਪੁੰਜ ਬ੍ਰਾਹਮਣ ਪਰਿਵਾਰਾਂ ਦੇ ਗੌਤਮ ਗੋਤਰ ਵਾਲਿਆਂ ਦਾ ਸਲਾਨਾ ਮੇਲਾ ਅਤੇ ਭੰਡਾਰਾ 15 ਸਤੰਬਰ ਦਿਨ ਐਤਵਾਰ 31 ਭਾਦਰੋਂ ਨੂੰ ਬੜੀ ਸ਼ਰਧਾ ਨਾਲ ਸਰਹੱਦੀ ਪਿੰਡ ਡੱਲ ਜਿਲ੍ਹਾ ਤਰਨ ਤਾਰਨ ਵਿਖੇ ਮਨਾਇਆ ਜਾ ਰਿਹਾ ਹੈ ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਰਿਟਾਇਰ ਇੰਸਪੈਕਟਰ ਪੰਡਿਤ ਰੌਸ਼ਨ ਲਾਲ ਪੁੰਜ ਨੇ ਦੱਸਿਆ ਕਿ ਇਹ ਪਵਿੱਤਰ ਸਥਾਨ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦਾ ਹੈ ।ਅਤੇ ਹਰ ਸਾਲ ਇਸ ਪਵਿੱਤਰ ਸਥਾਨ ਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਸਲਾਨਾ ਮੇਲਾ ਅਤੇ ਭੰਡਾਰਾ ਲਗਾਇਆ ਜਾਂਦਾ ਹੈ ।ਜਿਸ ਸੰਬਧਿਤ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿਤੀਆਂ ਗਈਆਂ ਹਨ ।ਉਹਨਾਂ ਨੇ ਦੇਸ਼ ਵਿਦੇਸ਼ਾਂ ਵਿੱਚ ਵੱਸਦੇ ਸੰਬਧਿਤ ਪਰਿਵਾਰਾਂ ਨੂੰ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਤੇ ਜਸਵੰਤ ਰਾਏ ਪੁੰਜ,ਜਤਿੰਦਰ ਪੁੰਜ, ਬੌਬੀ ਪੁੰਜ, ਐਸ. ਕੇ. ਪੁੰਜ ਅਤੇ ਹੋਰ ਵੀ ਸ਼ਰਧਾਲੂ ਹਾਜ਼ਰ ਸਨ