ਪ੍ਰਧਾਨ ਮੰਤਰੀ ਮੋਦੀ ਨੂੰ ਰੂਸ ਵੱਲੋਂ ਸਰਵਉੱਚ ਸਨਮਾਨ ‘ਆਰਡਰ ਆਫ ਸੇਂਟ ਐਂਡਰਿਊ ਅਪੋਸਲ’ ਦੇਣਾ ਸਮੁੱਚੇ ਦੇਸ਼ ਲਈ ਮਾਣ ਦੀ ਗੱਲ-ਗਰਚਾ

0
193
ਪ੍ਰਧਾਨ ਮੰਤਰੀ ਮੋਦੀ ਨੂੰ ਰੂਸ ਵੱਲੋਂ ਸਰਵਉੱਚ ਸਨਮਾਨ ‘ਆਰਡਰ ਆਫ ਸੇਂਟ ਐਂਡਰਿਊ ਅਪੋਸਲ’ ਦੇਣਾ ਸਮੁੱਚੇ ਦੇਸ਼ ਲਈ ਮਾਣ ਦੀ ਗੱਲ-ਗਰਚਾ
ਅੰਬਾਲਾ, 10 ਜੁਲਾਈ ()-
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਬੀਤੇ ਮੰਗਲਵਾਰ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਅਧਿਕਾਰਕ ਤੌਰ ’ਤੇ ‘ਆਰਡਰ ਆਫ ਸੇਂਟ ਐਂਡਰਿਊ ਅਪੋਸਲ’ ਨਾਲ ਸਨਮਾਨਿਤ ਕੀਤੇ ਜਾਣ ਨੂੰ ਸਮੁੱਚੇ ਭਾਰਤ-ਵਾਸੀਆਂ ਲਈ ਵੱਡੇ ਮਾਣ ਦੀ ਗੱਲ ਦੱਸਿਆ ਹੈ। ਮੋਦੀ ਨੂੰ ਇਹ ਸਨਮਾਨ ਦੋਹਾਂ ਦੇਸ਼ਾਂ ਵਿਚਾਲੇ ਦੁਵਲੇ ਸਬੰਧਾਂ ਨੂੰ ਉਤਸ਼ਾਹਤ ਕਰਨ ਵਿਚ ਉਨ੍ਹਾਂ ਦੇ ਯੋਗਦਾਨ ਲਈ ਦਿਤਾ ਗਿਆ ਹੈ। ਰਾਸ਼ਟਰਪਤੀ ਪੁਤਿਨ ਨੇ ਕ੍ਰੇਮਲਿਨ ਦੇ ਸੇਂਟ ਐਂਡਰਿਊ ਹਾਲ ’ਚ ਇਕ ਵਿਸ਼ੇਸ਼ ਸਮਾਰੋਹ ’ਚ ਪ੍ਰਧਾਨ ਮੰਤਰੀ ਮੋਦੀ ਨੂੰ ਸਨਮਾਨਿਤ ਕੀਤਾ। ਇਸ ਪੁਰਸਕਾਰ ਦਾ ਐਲਾਨ 2019 ’ਚ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਨੇਤਾ ਹਨ। ਸਾਲ 1698 ਵਿਚ ਯਿਸੂ ਦੇ ਪਹਿਲੇ ਪ੍ਰਚਾਰਕ ਅਤੇ ਰੂਸ ਦੇ ਸਰਪ੍ਰਸਤ ਸੰਤ ਸੇਂਟ ਐਂਡਰਿਊ ਦੇ ਸਨਮਾਨ ਵਿਚ ਜ਼ਾਰ ਪੀਟਰ ਮਹਾਨ ਨੇ ‘ਆਰਡਰ ਆਫ ਸੇਂਟ ਐਂਡਰਿਊ ਦਿ ਅਪੋਸਲ’ ਦੀ ਸਥਾਪਨਾ ਕੀਤੀ ਸੀ। ਭਾਜਪਾ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਇਸ ਪੁਰਸਕਾਰ ਨਾਲ ਭਾਰਤੀਆਂ ਦਾ ਸਨਮਾਨ ਅੰਤਰਰਾਸ਼ਟਰੀ ਮੰਚ ਤੇ ਹੋਰ ਵਧਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਪੂਰੀ ਦੁਨੀਆਂ ਵਿੱਚ ਭਾਰਤ ਨੂੰ ਮਜ਼ਬੂਤ ਕੀਤਾ ਹੈ ਅੱਜ ਹਰ ਵੱਡੇ ਤੋਂ ਵੱਡਾ ਮੁਲਕ ਦੀਆਂ ਨਜ਼ਰਾਂ ਵਿੱਚ ਭਾਰਤੀਆਂ ਦਾ ਸਨਮਾਨ ਉੱਚਾ ਹੋਇਆ ਹੈ। ਸ਼੍ਰੀ ਨਰਿੰਦਰ ਮੋਦੀ ਨੂੰ ‘‘ਰੂਸ ਦਾ ਸਰਵਉੱਚ ਨਾਗਰਿਕ ਪੁਰਸਕਾਰ ਮਿਲਣਾ ਬਹੁਤ ਵੱਡੀ ਪ੍ਰਾਪਤੀ ਹੈ। ਗਰਚਾ ਨੇ ਕਿਹਾ ਕਿ ਸਨਮਾਨ ਲੈਂਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਇਸ ਸਨਮਾਨ ਇਹ 140 ਕਰੋੜ ਭਾਰਤੀਆਂ ਦਾ ਸਨਮਾਨ ਦੱਸਿਆ। ਇਹ ਭਾਰਤ ਅਤੇ ਰੂਸ ਦਰਮਿਆਨ ਸਦੀਆਂ ਪੁਰਾਣੀ ਦੋਸਤੀ ਅਤੇ ਡੂੰਘੇ ਆਪਸੀ ਵਿਸ਼ਵਾਸ ਦਾ ਸਨਮਾਨ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਪੁਤਿਨ ਦੀ ਅਗਵਾਈ ਹੇਠ ਭਾਰਤ-ਰੂਸ ਸਬੰਧ ਹਰ ਦਿਸ਼ਾ ’ਚ ਮਜ਼ਬੂਤ ਹੋਏ ਹਨ ਅਤੇ ਨਵੀਆਂ ਉਚਾਈਆਂ ’ਤੇ ਪਹੁੰਚੇ ਹਨ। ਉਨ੍ਹਾਂ ਕਿਹਾ, ‘‘ਸਾਡੇ ਦੋਹਾਂ ਦੇਸ਼ਾਂ ਵਿਚਾਲੇ ਰਣਨੀਤਕ ਸਬੰਧਾਂ ਲਈ ਤੁਸੀਂ ਜੋ ਨੀਂਹ ਰੱਖੀ ਸੀ, ਉਹ ਪਿਛਲੇ ਸਾਲਾਂ ਵਿਚ ਮਜ਼ਬੂਤ ਹੋਈ ਹੈ।

LEAVE A REPLY

Please enter your comment!
Please enter your name here