ਪੰਜਾਬੀ ਸਿਨੇਮਾ ਦੇ ਬਦਲਦੇ ਰੂਪ ਤੇ ਚਰਚਾ ਨੇ ਨਿਵੇਕਲਾ ਪ੍ਰਭਾਵ ਪਾਇਆ।
ਲਾਹੌਰ , 20 ਨਵੰਬਰ 2024
ਅੰਤਰ-ਰਾਸ਼ਟਰੀ ਕਾਨਫ੍ਰੰਸ ਦੇ ਦੂਸਰੇ ਦਿਨ ਪੰਜਾਬੀ ਸਿਨੇਮਾ ਦੇ ਬਦਲਦੇ ਰੂਪ ਤੇ ਉੱਘੇ ਅਦਾਕਾਰਾ ਨੇ ਪੈਨਲ ਚਰਚਾ ਵਿਚ ਅਹਿਮ ਭੂਮਿਕਾ ਨਿਭਾਈ ਹੈ। ਸਰੋਤਿਆਂ ਵੱਲ ਭਰਪੂਰ ਸਵਾਗਤ ਵੀ ਕੀਤਾ ਤੇ ਹਰੇਕ ਗੱਲ ਨੂੰ ਸ਼ਾਂਤੀ ਨਾਲ ਸੁਣਿਆ। ਜੋ ਚਰਚਾ ਕਾਬਲੇ ਤਾਰੀਫ਼ ਦਾ ਰਾਹ ਅਖ਼ਤਿਆਰ ਕਰ ਗਈ ਸੀ।
ਇਹ ਚਰਚਾ ਪੰਜਾਬੀ ਸਿਨੇਮਾ ਦੇ ਬਦਲਦੇ ਰੂਪ ਨੂੰ ਸਮਝਣ ਲਈ ਮਹੱਤਵਪੂਰਨ ਰਹੀ। ਗੁਰਪ੍ਰੀਤ ਕੌਰ ਭੰਗੂ ਦੇ ਵਿਚਾਰ ਸਨੇਮਾ ਵਿੱਚ ਅਸਲੀਅਤ ਦੇ ਪ੍ਰਦਰਸ਼ਨ ਅਤੇ ਹਾਸ ਰਸ ਦੀ ਸ਼ਮੂਲੀਅਤ ਨੂੰ ਸਮੇਂ ਦੀ ਮੰਗ ਵਜੋਂ ਪੇਸ਼ ਕੀਤਾ ਹੈ। ਉਹਨਾਂ ਨੇ ਪੇਂਡੂ ਜੀਵਨ, ਵਿਰਸੇ ਅਤੇ ਆਮ ਮੁਸ਼ਕਲਾਂ ਨੂੰ ਸਨੇਮਾ ਵਿੱਚ ਦਿਖਾਉਣ ਦੀ ਜ਼ਰੂਰਤ ਉਤੇ ਜ਼ੋਰ ਦਿੱਤਾ।
ਮਲਕੀਤ ਸਿੰਘ ਰੌਣੀ ਦੇ ਵਿਚਾਰ ਇਸ ਤੱਥ ਨੂੰ ਉਜਾਗਰ ਕਰਦੇ ਹਨ ਕਿ ਸਿਰਫ ਪਿਆਰ ਦੀ ਸਹਿਮਤੀ ਤੱਕ ਫਿਲਮਾਂ ਦੀ ਕਹਾਣੀ ਸੀਮਿਤ ਨਾ ਹੋਵੇ, ਸਗੋਂ ਇਸ ਤੋਂ ਬਾਅਦ ਦੀਆਂ ਚੁਣੌਤੀਆਂ ਅਤੇ ਯਥਾਰਥ ਨੂੰ ਵੀ ਦਰਸਾਇਆ ਜਾਵੇ। ਇਹ ਪਾਇਆ ਗਿਆ ਕਿ ਅੱਜ ਦਾ ਨੌਜਵਾਨ ਵਰਾਇਟੀ ਅਤੇ ਦਿਨਚਰਿਆ ਦੀ ਅਸਲੀਅਤ ਨੂੰ ਸਾਡੇ ਸਿਨੇਮਾ ਵਿੱਚ ਦੇਖਣ ਦੀ ਉਮੀਦ ਰੱਖਦਾ ਹੈ।
ਫਿਲਮਾਂ ਜਿਵੇਂ “ਅਰਦਾਸ,” “ਹਰਜੀਤਾ,” ਅਤੇ “ਰੱਬ ਦਾ ਰੇਡਿਓ” ਨੇ ਨੌਜਵਾਨ ਪੀੜੀ ਨੂੰ ਪੰਜਾਬੀ ਸਿਨੇਮਾ ਵੱਲ ਆਕਰਸ਼ਿਤ ਕੀਤਾ ਹੈ, ਜੋ ਕਿ ਪੰਜਾਬੀ ਫਿਲਮ ਉਦਯੋਗ ਲਈ ਹੌਸਲਾ ਵਧਾਉਣ ਵਾਲੀ ਗੱਲ ਹੈ। ਇਸ ਤੋਂ ਇਲਾਵਾ, ਪਾਕਿਸਤਾਨ ਦੇ ਕਲਾਕਾਰ ਡਰਾਮਿਆਂ ਦੇ ਜ਼ਰੀਏ ਪੰਜਾਬੀ ਸੱਭਿਆਚਾਰ ਅਤੇ ਕਲਾ ਨੂੰ ਅੱਗੇ ਵਧਾ ਰਹੇ ਹਨ। ਚੜ੍ਹਦੇ ਪੰਜਾਬ ਦੀ ਸਵਾਣੀ ਪਾਕਿਸਤਾਨੀ ਡਰਾਮਿਆਂ ਨੂੰ ਦੇਖਦੀ ਹੈ, ਜਦਕਿ ਲਹਿੰਦੇ ਪੰਜਾਬ ਦੇ ਲੋਕ ਪੰਜਾਬੀ ਫਿਲਮਾਂ ਵਿੱਚ ਖਾਸ ਰੁਚੀ ਲੈਂਦੇ ਹਨ।
ਇਹ ਚਰਚਾ ਸਿਰਫ ਸਿਨੇਮਾ ਦੀ ਪਰੀਭਾਸ਼ਾ ਤੱਕ ਸੀਮਿਤ ਨਹੀਂ ਸੀ, ਸਗੋਂ ਨੌਜਵਾਨ ਪੀੜੀ ਲਈ ਇੱਕ ਪ੍ਰੇਰਣਾਦਾਇਕ ਸਰੋਤ ਵੀ ਸਾਬਤ ਹੋਈ।ਇਸ ਚਰਚਾ ਨੂੰ ਮਾਡਰੇਟ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਨਾਸਿਰ ਅਦੀਬ ਨੇ ਕੀਤਾ।