ਪੱਤਰਕਾਰ ਜਵੰਦਾ ਨੂੰ ਸਰਵੋਤਮ ਫ਼ਿਲਮੀ ਪੱਤਰਕਾਰਤਾ ਐਵਾਰਡ ਮਿਲਣ ਤੇ ਕੈਬਨਿਟ ਮੰਤਰੀ ਜੌੜਾਮਾਜਰਾ ਨੇ ਦਿੱਤੀ ਮੁਬਾਰਕਬਾਦ, ਕੀਤਾ ਸਨਮਾਨਿਤ

0
66
ਪੱਤਰਕਾਰ ਜਵੰਦਾ ਨੂੰ ਸਰਵੋਤਮ ਫ਼ਿਲਮੀ ਪੱਤਰਕਾਰਤਾ ਐਵਾਰਡ ਮਿਲਣ ਤੇ ਕੈਬਨਿਟ ਮੰਤਰੀ ਜੌੜਾਮਾਜਰਾ ਨੇ ਦਿੱਤੀ ਮੁਬਾਰਕਬਾਦ, ਕੀਤਾ ਸਨਮਾਨਿਤ
 ਸਮਾਣਾ 2 ਸਤੰਬਰ (ਪੱਤਰ ਪ੍ਰੇਰਕ)ਪੰਜਾਬੀ ਫ਼ਿਲਮ ਇੰਡਸਟਰੀ ਦੀ ਸਿਰਮੌਰ ਸੰਸਥਾ “ਪੰਜਾਬੀ ਫਿਲਮ ਐਂਡ ਟੀ ਵੀ ਐਕਟਰਜ਼ ਐਸ਼ੋਸੀਏਸ਼ਨ (ਪਫ਼ਟਾ) ਵੱਲੋਂ ਪੱਤਰਕਾਰ ਹਰਜਿੰਦਰ ਸਿੰਘ ਜਵੰਦਾ ਨੂੰ ਸਰਵੋਤਮ ਫ਼ਿਲਮੀ ਪੱਤਰਕਾਰਤਾ ਐਵਾਰਡ ਮਿਲਣ ਤੇ ਕੈਬਨਿਟ ਮੰਤਰੀ ਪੰਜਾਬ ਸਰਦਾਰ ਚੇਤਨ ਸਿੰਘ ਜੌੜਾਮਾਜਰਾ ਵਲੋਂ ਉੱਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸਾਨੂੰ ਹਰਜਿੰਦਰ ਸਿੰਘ ਜਵੰਦਾ ਤੇ ਮਾਣ ਹੈ ਜਿਨ੍ਹਾਂ ਨੇ ਆਪਣੀ ਕਲਮ ਦੇ ਬਲਬੁਤੇ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣੀ ਵੱਡੀ ਪਹਿਚਾਣ ਸਥਾਪਿਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਪੱਤਰਕਾਰ ਜਵੰਦਾ ਦੀ ਕ਼ਲਮ ਨੂੰ ਹੋਰ ਰੰਗ ਭਾਗ ਲੱਗਣ ਅਤੇ ਇਹ ਕਲਮ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਿਨੇਮਾ ਦੀ ਸੇਵਾ ਕਰਦੀ ਰਹੇ।ਇਸ ਮੌਕੇ ਅਗਰਵਾਲ ਧਰਮਸ਼ਾਲਾ ਪ੍ਰਧਾਨ ਮਦਨ ਮਿੱਤਲ, ਸੁਰਜੀਤ ਸਿੰਘ ਦਈਆ, ਸੰਜੇ ਮੰਤਰੀ ਅਤੇ ਨਿਸ਼ਾਨ ਚੀਮਾ ਆਦਿ ਵੀ ਮੌਜੂਦ ਰਹੇ।

LEAVE A REPLY

Please enter your comment!
Please enter your name here