ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਉੱਭੀ ਧਾਲੀਆਂ): ਪੰਜਾਬੀ ਸੱਭਿਆਚਾਰ ਅੰਦਰ ਰਿਸ਼ਤਿਆਂ ਦੀ ਮਹੱਤਤਾ ਅਤੇ ਪਿਆਰ ਨੂੰ ਬਹੁਤ ਅਹਿਮੀਅਤ ਅਤੇ ਸਤਿਕਾਰ ਦਿੱਤਾ ਜਾਂਦਾ ਹੈ। ਇੰਨ੍ਹਾਂ ਹੀ ਰਿਸ਼ਤਿਆਂ ਦੀ ਬੁਨਿਆਦ ਆਤਮ-ਸਮਰਪਣ ਅਤੇ ਇਕ-ਦੂਜੇ ਪ੍ਰਤੀ ਇਮਾਨਦਾਰੀ ਨਾਲ ਹੋਰ ਮਜ਼ਬੂਤ ਬਣਦੀ ਹੈ। ਅਜਿਹੇ ਹੀ ਸੰਸਕਾਰਾਂ ਦੀ ਡੋਰ ਵਿੱਚ ਮਾਸਟਰ ਦਲਬਾਰਾ ਸਿੰਘ ਧਾਲੀਵਾਲ ਨੇ ਆਪਣੇ ਦੋ ਪੁੱਤਰਾਂ ਡਾ. ਸਿਮਰਜੀਤ ਸਿੰਘ ਧਾਲੀਵਾਲ ਅਤੇ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਨੂੰ ਬੰਨ ਕੇ ਰੱਖਿਆ ਹੈ। ਜੋ ਹਰ ਸਮੇਂ ਆਪਸੀ ਮੇਲ-ਮਿਲਾਪ ਅਤੇ ਸਮਾਜਿਕ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਲੈਦੇ ਹਨ। ਵਿਦੇਸ਼ਾਂ ਵਿੱਚ ਰਹਿੰਦਿਆਂ ਕੰਮਾਂ-ਕਾਰਾਂ ਦੀਆਂ ਜੁੰਮੇਵਾਰੀਆਂ ਨਾਲ ਕਈ ਵਾਰ ਇਨਸਾਨ ਆਪਣੇ ਕਾਰਜ ਵੀ ਭੁੱਲ ਜਾਂਦਾ ਹੈ। ਪਰ ਅਜਿਹੇ ਕਾਰਜਾਂ ਨੂੰ ਫਿਰ ਆਪਣੇ ਹੀ ਮਾਣ ਬਖਸ਼ ਸਤਿਕਾਰ ਦੇ ਪਾਤਰ ਬਣਦੇ ਹਨ। ਬੀਤੇ ਦਿਨੀ ਅਜਿਹਾ ਹੀ ਮਾਣ ਵਧਾਉਂਦੇ ਹੋਏ ਡਾ. ਸਿਮਰਜੀਤ ਸਿੰਘ ਧਾਲੀਵਾਲ ਨੇ ਆਪਣੇ ਛੋਟੇ ਭਰਾ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਲਈ ਸਰਪਰਾਈਜ਼ (ਹੈਰਾਨ) ਕਰਦੇ ਹੋਏ ਪਾਰਟੀਨੁਮਾ ਪਰਿਵਾਰਕ ਮਹਿਫ਼ਲ ਆਪਣੇ ਗ੍ਰਹਿ ਵਿਖੇ ਰੱਖੀ। ਜਿਸ ਵਿੱਚ ਉਸ ਦੇ ਕੁਝ ਖ਼ਾਸ ਦੋਸ਼ਤਾ ਨੂੰ ਹੀ ਬੁਲਾਇਆ ਗਿਆ ਸੀ। ਉਸ ਸਮੇਂ ਜਦ ਮਹਿਫ਼ਲ ਵਿੱਚ ਅਚਾਨਕ ਪੱਤਰਕਾਰ ਨੀਟਾ ਮਾਛੀਕੇ ਨੂੰ ਬੁਲਾਇਆ ਗਿਆ ਤਾਂ ਉਹ ਆਪਣੇ ਭਰਾ ਦਾ ਪਿਆਰ ਅਤੇ ਯਾਰਾਂ ਦੀ ਯਾਰੀ ਦੇਖ ਬਹੁਤ ਭਾਵੁਕ ਅਤੇ ਖੁਸ਼ ਹੋਇਆ। ਉਸ ਸਮੇਂ ਉਨ੍ਹਾਂ ਦੀ ਪਤਨੀ ਹਰਜਿੰਦਰ ਧਾਲੀਵਾਲ ‘ਰੈਪੀ’ ਵੀ ਨਾਲ ਸੀ। ਜਦ ਕਿ ਉਨ੍ਹਾਂ ਦੇ ਪਿਤਾ ਸ. ਦਲਬਾਰਾ ਸਿੰਘ ਨੂੰ ਪਹਿਲਾਂ ਬੁਲਾ ਲਿਆ ਗਿਆ ਸੀ। ਫਿਰ ਕੇਕ ਕੱਟਣ ਦੀ ਰਸ਼ਮ ਕਰਦੇ ਹੋਏ, ਅਚਨਚੇਤ ਸੱਦੇ ‘ਤੇ ਪਹੁੰਚਣ ਲਈ ਸਮੂੰਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।
ਇਸ ਬਾਅਦ ਸ਼ੁਰੂ ਹੋਈ ਮਹਿਫ਼ਲ ਵਿੱਚ ਪਹਿਲਾ ਕੁਝ ਬੁਲਾਰਿਆਂ ਨੇ ਨੀਟਾ ਮਾਛੀਕੇ ਦੀ ਪਰਿਵਾਰਕ ਅਤੇ ਸਮਾਜਿਕ ਸਾਂਝ ਬਾਰੇ ਵਿਚਾਰਾਂ ਦੀ ਸਾਂਝ ਪਾਈ। ਜਿੰਨ੍ਹਾਂ ਵਿੱਚ ਸਭ ਤੋਂਪਹਿਲਾਂ ਮਹਿਫ਼ਲ ਦੇ ਪ੍ਰਬੰਧਕ ਅਤੇ ਵੱਡੇ ਭਰਾ ਡਾ. ਸਿਮਰਜੀਤ ਸਿੰਘ ਧਾਲੀਵਾਲ ਨੇ ਬੋਲਦਿਆਂ ਕਿਹਾ ਕਿ ਅਜਿਹੀਆਂ ਮਹਿਫਲਾਂ ਤੰਦਰੁਸ਼ਤ ਅਤੇ ਖੁਸ਼ਹਾਲ ਜ਼ਿੰਦਗੀ ਲਈ ਬਹੁਤ ਜ਼ਰੂਰੀ ਹਨ। ਜਦ ਕਿ ਬਾਕੀ ਬੁਲਾਰਿਆਂ ਵਿੱਚ ਗੁਰਬਖਸ਼ੀਸ਼ ਸਿੰਘ ਗਰੇਵਾਲ, ਪੱਤਰਕਾਰ ਕੁਲਵੰਤ ਉੱਭੀ ਧਾਲੀਆਂ, ਰਣਜੀਤ ਗਿੱਲ ਜੱਗਾ ਸੁਧਾਰ ਆਦਿਕ ਨੇ ਹਾਜ਼ਰੀ ਭਰੀ। ਉਸ ਸਮੇਂ ਨੀਟਾ ਮਾਛੀਕੇ ਦੇ ਪਿਤਾ ਸ. ਮਾਸਟਰ ਦਲਬਾਰਾ ਸਿੰਘ ਧਾਲੀਵਾਲ ਨੇ ਸਭਨਾਂ ਦਾ ਪਿਆਰ ਦੇਖ ਨੀਟੇ ਦੀ ਜ਼ਿੰਦਗੀ ਦੀਆਂ ਘਟਨਾਵਾਂ ਦੀ ਸਾਂਝ ਪਾਉਦੇ ਹੋਏ ਸਭ ਦਾ ਧੰਨਵਾਦ ਕੀਤਾ। ਰਸਮੀਂ ਆਉਂਦੀ-ਭਗਤ ਕਰਨ ਅਤੇ ਆਪਸੀ ਵਿਚਾਰਾਂ ਦੀ ਸਾਂਝ ਉਪਰੰਤ ਲੱਗੀ ਯਾਰਾਂ ਦੀ ਮਹਿਫ਼ਲ । ਜਿਸ ਵਿੱਚ ਬੁਲੰਦ ਆਵਾਜ਼ ਅਤੇ ਪਰਿਵਾਰਕ ਗਾਇਕੀ ਦੇ ਸਿਰਤਾਜ ਗਾਇਕ ਧਰਮਵੀਰ ਥਾਂਦੀ ਨੇ ਆਪਣੇ ਗੀਤਾਂ ਰਾਹੀ ਬੰਨੇ ਰੰਗ। ਇਸ ਤੋਂ ਇਲਾਵਾ ਮਹਿਫਲ ਦਾ ਸਿੰਗਾਰ ਬਣੇ ਗਾਇਕਾ ਵਿੱਚ ਬਹਾਦਰ ਸਿੱਧੂ, ਪੱਪੀ ਭਦੌੜ, ਕਮਲਜੀਤ ਬੈਨੀਪਾਲ, ਗੋਗੀ ਸੰਧੂ ਅਤੇ ਵਾਈਫ, ਕੰਵਰਪਾਲ ਗਿੱਲ, ਅਵਤਾਰ ਗਰੇਵਾਲ, ਗੁੱਲੂ ਬਰਾੜ, ਬਾਈ ਸੁਰਜੀਤ ਆਦਿਕ ਨੇ ਹਾਜ਼ਰੀਨ ਦਾ ਖੂਬ ਮੰਨੋਰੰਜਨ ਕੀਤਾ। ਜਦ ਕਿ ਸਟੇਜ਼ ਸੰਚਾਲਨ ਗੁਰਬਖਸ਼ੀਸ਼ ਸਿੰਘ ਗਰੇਵਾਲ ਨੇ ਬਾਖੂਬੀ ਸ਼ਾਇਰਾਨਾ ਅੰਦਾਜ਼ ਵਿੱਚ ਕੀਤਾ।
ਇਸ ਮਹਿਫ਼ਲ ਦੇ ਸੁਨਿਹਰੇ ਪਲਾਂ ਦਾ ਅਨੰਦ ਮਾਨਣ ਵਾਲਟ ਪਤਵੰਤੇ ਸੱਜਣਾਂ ਵਿੱਚ ਜੱਸੀ ਸਟੋਨ ਟਰੱਕਿੰਗ, ਬੌਬ ਸਿੱਧੂ, ਪਾਲ ਬਿਲਾਸਪੁਰ, ਮਿੰਟੂ ਉੁੱਪਲੀ, ਅਮਰਜੀਤ ਦੌਧਰ, ਨੰਬਰਦਾਰ ਜਗਤਾਰ ਸਿੰਘ ਗਿੱਲ, ਡਾ. ਗੁਰਮੀਤ ਦਿਊਲ, ਗੁਰਪ੍ਰੀਤ ਤੂਰ, ਸੁੱਖ ਸਿੱਧੂ , ਸਰਦਾਰਾ ਸਿੰਘ ਗਿੱਲ, ਲਖਵੀਰ ਸਿੰਘ, ਗੁਲਜ਼ਾਰ ਬਰਾੜ ਆਦਿਕ ਅਤੇ ਨਜ਼ਦੀਕੀ ਪਰਿਵਾਰਾਂ ਨੇ ਮਹਿਫ਼ਲ ਦੇ ਖੁਸ਼ਨੁਮਾਂ ਪਲਾਂ ਦਾ ਰੱਜ ਕੇ ਅਨੰਦ ਮਾਣਿਆ। ਇਸ ਸਮੇਂ ਮਹਿਫ਼ਲ ਵਿੱਚ ਰੂਹ ਦੀ ਖੁਰਾਕ ਗੀਤ-ਸੰਗੀਤ ਅਤੇ ਹਾਜ਼ਰੀਨਾਂ ਲਈ ਵਰਿੰਦਰ ਸਿੰਘ ਦੇ ਬਣਾਏ ਸੁਆਦਿਸ਼ਟ ਦਾ ਖ਼ਾਸ ਪ੍ਰਬੰਧ ਵੀ ਸਭ ਨੂੰ ਚੰਗਾ ਲੱਗਾ। ਸਮੁੱਚੇ ਉੱਚੇਚੇ ਪ੍ਰਬੰਧਾਂ ਲਈ ਭਰਾ-ਭਰਜਾਈ ਡਾ. ਸਿਮਰਜੀਤ ਸਿੰਘ ਧਾਲੀਵਾਲ, ਕਰਮਜੀਤ ਕੌਰ ਧਾਲੀਵਾਲ ਅਤੇ ਪਰਿਵਾਰ ਵਧਾਈ ਦੇ ਪਾਤਰ ਹਨ। ਮਹਿਫਲ ਚੱਲਦਿਆਂ ਸਮੇਂ ਦਾ ਪਤਾ ਹੀ ਨਾ ਲੱਗਾ ਕਿ ਅਗਲੇ ਦਿਨ ਦੀ ਤਾਰੀਕ ਵਿੱਚ ਸ਼ਾਮਲ ਹੋ, ਮਹਿਫ਼ਲ ਅਮਿੱਟ ਪੈੜਾਂ ਛੱਡਦੀ ਹੋਈ ਯਾਦਗਾਰੀ ਹੋ ਨਿਬੜੀ।