ਫਰਿਜ਼ਨੋ ਦੀ ਮਸ਼ਹੂਰ ਰਿਐਲਟਰ ਐਮੀਂ ਗਿੱਲ ਦਾ ਦੇਹਾਂਤ

0
53

ਫਰਿਜ਼ਨੋ ਦੀ ਮਸ਼ਹੂਰ ਰਿਐਲਟਰ ਐਮੀਂ ਗਿੱਲ ਦਾ ਦੇਹਾਂਤ
(ਫਿਊਨਰਲ 14 ਦਸੰਬਰ ਦਿਨ ਸ਼ਨੀਵਾਰ ਨੂੰ ਸ਼ਾਂਤ ਭਵਨ ਵਿਖੇ 10 ਤੋਂ 12 ਵਜੇ ਦਰਮਿਆਨ)
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ)
ਫਰਿਜਨੋ ਦੇ ਪੰਜਾਬੀ ਭਾਈਚਾਰੇ ਅਤੇ ਗਿੱਲ ਪਰਿਵਾਰ ਨੂੰ ਪਿਛਲੇ ਦਿਨੀ ਉਸ ਵਕਤ ਗਹਿਰਾ ਸਦਮਾ ਲੱਗਾ, ਜਦੋਂ ਮਸ਼ਹੂਰ ਰਿਐਲਟਰ ਅਮਰਿੰਦਰ ਕੌਰ ਗਿੱਲ, ਜਿਸਨੂੰ ਸਾਰੇ ਪਿਆਰ ਨਾਲ ਐਮੀਂ ਗਿੱਲ ਕਹਿਕੇ ਬਲਾਉਂਦੇ ਸਨ, ਪਿਛਲੇ ਦਿਨੀ ਬੜੀ ਛੋਟੀ ਉਮਰ ਵਿੱਚ ਅਚਾਨਕ ਅਲਵਿਦਾ ਆਖ ਗਈ। ਉਹ ਆਪਣੇ ਪਿੱਛੇ ਦੋ ਧੀਆਂ ਉਮਰ 10 ਤੇ 5 ਸਾਲ ਅਤੇ ਪਿਆਰ ਕਰਨ ਵਾਲਾ ਪਤੀ ਛੱਡ ਗਈ। ਐਮੀਂ ਗਿੱਲ ਦੂਸਰਿਆ ਦੀ ਮੱਦਦ ਕਰਨ ਵਾਲੀ ਬਹੁਤ ਹੀ ਨਰਮ ਦਿਲ ਇਨਸਾਨ ਸੀ। ਐਮੀਂ ਗਿੱਲ ਜਿਸ ਨੂੰ ਇੱਕ ਵਾਰ ਮਿਲ ਲੈਂਦੀ ਸੀ, ਉਸਨੂੰ ਸਦਾ ਲਈ ਆਪਣਾ ਬਣਾ ਲੈਂਦੀ ਸੀ। ਜਿੱਥੇ ਐਮੀਂ ਦੇ ਅਚਾਨਕ ਵਿਛੋੜੇ ਕਾਰਨ ਗਿੱਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਓਥੇ ਫਰਿਜਨੋ ਦਾ ਪੰਜਾਬੀ ਭਾਈਚਾਰਾ ਵੀ ਇੱਕ ਸੁੱਘੜ ਸਿਆਣੀ ਰਿਐਲਟਰ ਤੋਂ ਵਾਂਝਾ ਹੋ ਗਿਆ। ਐਮੀ ਗਿੱਲ ਦੀ ਦੇਹ ਦਾ ਅੰਤਿਮ ਸਸਕਾਰ ਮਿਤੀ 14 ਦਸੰਬਰ ਦਿਨ ਸ਼ਨੀਵਾਰ ਸ਼ਾਂਤ ਭਵਨ ਫਿਊਨਰਲ ਹੋਮ ਫਾਊਲਰ ਵਿਖੇ ਸਵੇਰਿਓ 10 ਤੋਂ ਦੁਪਿਹਰ 12 ਵਜੇ ਦਰਮਿਆਨ ਹੋਵੇਗਾ ( 4800 E Clayton Ave Fowler, ca 93625) । ਉਪਰੰਤ ਭੋਗ ਗੁਰਦਵਾਰਾ, ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਪਵੇਗਾ (2630 N Locan Ave Fresno ca 93737)। ਫਰਿਜ਼ਨੋ ਦਾ ਸਮੂੰਹ ਪੰਜਾਬੀ ਭਾਈਚਾਰਾ ਗਿੱਲ ਪਰਿਵਾਰ ਦੇ ਇਸ ਅਤੀ ਦੁੱਖ ਦੇ ਵਿੱਚ ਸ਼ਰੀਕ, ਹਮਦਰਦੀ ਪ੍ਰਗਟ ਕਰਦਾ , ਗਹਿਰੇ ਦੁੱਖ ਵਿੱਚ ਹੈ। ਪ੍ਰਮਾਤਮਾਂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਗਿੱਲ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖਸ਼ੇ।

LEAVE A REPLY

Please enter your comment!
Please enter your name here