ਫਰਿਜ਼ਨੋ ਵਿਖੇ ਵਿਸਾਖੀ ਨੂੰ ਸਮਰਪਿਤ ਸੱਭਿਆਚਾਰ ਪ੍ਰੋਗਰਾਮ ਦੌਰਾਨ ਗੀਤਕਾਰ ਜਸਬੀਰ ਗੁਣਾਚੌਰੀਆ ਸਣੇ ਨਾਮਵਰ ਸ਼ਖ਼ਸੀਅਤਾਂ ਨੂੰ ਕੀਤਾ ਸਨਮਾਨਿਤ

0
181

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ)
ਫਰਿਜ਼ਨੋ ਦੇ ਬੇ-ਲੀਫ਼ ਇੰਡੀਅਨ ਰੈਸਟੋਰੈਂਟ ਵਿਖੇ ਲੰਘੇ ਸ਼ੁੱਕਰਵਾਰ ਸਮੂੰਹ ਯਾਰਾ ਦੋਸਤਾਂ ਦੇ ਸਹਿਯੋਗ ਨਾਲ ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਵੱਲੋ ਇੱਕ ਸ਼ਾਨਦਾਰ ਸਨਮਾਨ ਸਮਾਰੋਹ ਰੱਖਿਆ ਗਿਆ, ਜਿੱਥੇ ਗੀਤਕਾਰ ਜਸਬੀਰ ਗੌਣਾਚੌਰੀਆ ਨੂੰ ਉਹਨਾਂ ਦੀ ਸਾਫ਼ ਸੁੱਥਰੀ ਗੀਤਕਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਡਾਂ ਵਿੱਚ ਪੰਜਾਬੀਅਤ ਦਾ ਨਾਮ ਚਮਕਾਉਣ ਲਈ ਗੁਰਬਖਸ਼ ਸਿੰਘ ਸਿੱਧੂ ਨੂੰ ਵੀ ਸਨਮਾਨ ਦਿੱਤਾ ਗਿਆ। ਮਿਊਜਕ ਇੰਡਸਟਰੀ ਵਿੱਚ ਚੰਗੀ ਜਗ੍ਹਾ ਬਣਾ ਚੁੱਕੇ ਪੱਪੀ ਭਦੌੜ ਨੂੰ ਵੀ ਸਨਮਾਨ ਦਿੱਤਾ ਗਿਆ। ਇਸ ਮੌਕੇ ਕਵਿੱਤਰੀ ਡਾ. ਮਨਰੀਤ ਕੌਰ ਗਰੇਵਾਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਫਰਿਜ਼ਨੋ ਦੀਆਂ ਸਿਰਕੱਢ ਸ਼ਖ਼ਸੀਅਤਾਂ ਨੇ ਹਾਜ਼ਰੀ ਭਰਕੇ ਮਹਿਫ਼ਲ ਨੂੰ ਹੋਰ ਚਾਰ ਚੰਨ ਲਾਏ। ਇਹ ਸਮਾਗਮ ਖ਼ਾਸ ਕਰਕੇ ਗੀਤਕਾਰ ਜਸਬੀਰ ਗੁਣਾਚੌਰੀਆ ਲਈ ਉਲੀਕਿਆ ਗਿਆ ਸੀ, ਉਹਨਾਂ ਉਚੇਚੇ ਤੌਰ ਤੇ ਕਨੇਡਾ ਤੋ ਚੱਲਕੇ ਇਸ ਸਮਾਗਮ ਵਿੱਚ ਹਾਜ਼ਰੀ ਭਰੀ। ਇਹ ਸਮਾਗਮ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਰਿਹਾ। ਪਤਵੰਤਿਆਂ ਨਾਲ ਖਚਾ ਖੱਚ ਭਰੇ ਹਾਲ ਅੰਦਰ ਗੀਤਕਾਰ ਜਸਬੀਰ ਗੁਣਾਚੌਰੀਆ, ਗਾਇਕ ਧਰਮਵੀਰ ਥਾਂਦੀ, ਬਹਾਦਰ ਸਿੱਧੂ, ਅਵਤਾਰ ਗਰੇਵਾਲ, ਕਮਲਜੀਤ ਬੈਨੀਪਾਲ, ਯਮਲੇ ਜੱਟ ਦੇ ਸ਼ਗਿਰਦ ਰਾਜ ਬਰਾੜ, ਗੈਰੀ ਢਿੱਲੋਂ, ਡਾ. ਮਨਰੀਤ ਗਰੇਵਾਲ, ਗੋਗੀ ਸੰਧੂ, ਪੱਪੀ ਭਦੌੜ, ਅਨਮੋਲ ਗਰੇਵਾਲ ਆਦਿ ਨੇ ਐਸਾ ਸਮਾਂ ਬੰਨਿਆ ਕਿ ਹਰਕੋਈ ਸਾਹ ਰੋਕਕੇ ਪ੍ਰੋਗਰਾਮ ਦਾ ਅਨੰਦ ਮਾਣਦਾ ਨਜ਼ਰ ਆਇਆ। ਪੀਸੀਏ ਮੈਂਬਰ ਸੁਖਬੀਰ ਭੰਡਾਲ ਨੇ ਵਿਸਾਖੀ ਦੇ ਦਿਹਾੜੇ ਦੀ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਮਹੱਤਤਾ ਬਾਰੇ ਗੱਲਬਾਤ ਕੀਤੀ। ਖਾਲੜਾ ਪਾਰਕ ਵਾਲੇ ਬਾਬਿਆਂ ਨੇ ਉਚੇਚੇ ਤੌਰਤੇ ਹਾਜ਼ਰੀ ਭਰੀ। ਇਸ ਮੌਕੇ ਚਰਨਜੀਤ ਸਿੰਘ ਬਾਠ ਜਸਬੀਰ ਗੁਣਾਚੌਰ ਦੀ ਗੀਤਕਾਰੀ ਦੀ ਤਰੀਫ਼ ਕਰਦਿਆਂ ਕਿਹਾ ਕਿ ਜਸਬੀਰ ਗੁਣਾਚੌਰ ਨੇ ਦਰਜਨਾਂ ਹਿੱਟ ਗੀਤ ਪੰਜਾਬੀ ਮਾਂ ਬੋਲੀ ਦੀ ਝੋਲ੍ਹੀ ਪਾਏ ‘ਤੇ ਬਹੁਤ ਸਾਰੇ ਗਾਇਕ ਉਹਨਾਂ ਦੇ ਗੀਤ ਗਾਕੇ ਸਟਾਰ ਬਣ ਗਏ। ਇਸ ਮੌਕੇ ਟਰਾਂਸਪੋਰਟਰ ਖੁਸ਼ ਧਾਲੀਵਾਲ, ਮਿੰਟੂ ਉੱਪਲੀ, ਸਤਨਾਮ ਪ੍ਰਧਾਨ, ਨਾਜ਼ਰ ਸਿੰਘ ਸਹੋਤਾ, ਗੁਰਪ੍ਰੀਤ ਦੌਧਰ, ਨੀਟੂ ਵਡਿਆਲ, ਜਸਪਾਲ ਧਾਲੀਵਾਲ, ਜਗਦੀਪ ਸਿੰਘ, ਜੱਸੀ ਸਟੋਨ ਟਰੱਕਿੰਗ, ਇੰਡੋ ਯੂ. ਐਸ. ਏ. ਐਸੋਸੀਏਸ਼ਨ, ਇੰਡੋ ਅਮੈਰਕਿਨ ਹੈਰੀਟੇਜ, ਪੀਸੀਏ, ਜੀ. ਐਚ. ਜੀ., ਵਿਰਸਾ ਫਾਊਡੇਸ਼ਨ ਸੰਸਥਾਵਾਂ ਅਤੇ ਵਾਲੀਵਾਲ ਕਲੱਬ ਫਰਿਜ਼ਨੋ ਆਦਿ ਦੇ ਮੈਂਬਰਾ ਤੋ ਬਿਨਾ ਹੋਰ ਬਹੁਤ ਸਾਰੇ ਪਤਵੰਤੇ ਸੱਜਣਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਕੇ ਇਸ ਸਮਾਗਮ ਨੂੰ ਕਾਮਯਾਬ ਬਣਾਇਆ।

LEAVE A REPLY

Please enter your comment!
Please enter your name here