ਡਿਪਟੀ ਚੀਫ ਇੰਜੀ: ਗੁਰਸ਼ਰਨ ਸਿੰਘ ਖਹਿਰਾ ਦੀ ਸਿਆਸੀ ਅਧਾਰ ਤੇ ਕੀਤੀ ਬਦਲੀ ਦੇ ਖਿਲਾਫ ਰੋਸ ਧਰਨਾ

0
152

ਤਰਨ ਤਾਰਨ
ਪਾਵਰਕਾਮ ਵਿਭਾਗ ਦੇ ਸਥਾਨਿਕ ਸਰਕਲ ਦੇ ਪੂਰੀ ਲਗਨ ਨਾਲ ਕੰਮ ਕਰਨ ਵਾਲੇ ਇਮਾਨਦਾਰ ਡਿਪਟੀ ਚੀਫ ਇੰਜੀ: ਗੁਰਸ਼ਰਨ ਸਿੰਘ ਖਹਿਰਾ ਦੀ ਸਿਆਸੀ ਅਧਾਰ ਤੇ ਪਾਵਰ ਮੈਨੇਜਮੈਟ ਵੱਲੋ ਕੀਤੀ ਬਦਲੀ ਦੇ ਖਿਲਾਫ ਅੱਜ ਜਿਲੇ ਦੀਆਂ ਸਮੁੱਚੀਆਂ ਕਿਸਾਨ , ਮਜਦੂਰ, ਮੁਲਾਜ਼ਮ ਜਥੇਬੰਦੀਆ , ਪਿੰਡਾਂ ਦੀਆਂ ਪੰਚਾਇਤਾਂ , ਰੋਡਵੇਜ ਕਾਮਿਆ , ਅਧਿਆਪਕ ਜਥੇਬੰਦੀਆਂ , ਇੰਜੀਨੀਅਰ ਐਸੋਸੀਏਸ਼ਨ ਦੇ ਸਾਂਝੇ ਫਰੰਟ ਵੱਲੋ ਸਥਾਨਿਕ ਸਰਕਲ ਦਫਤਰ ਦੇ ਗੇਟ ਤੇ ਕੜਕਦੀ ਧੁੱਪ ਵਿੱਚ ਲਾਮਿਸਾਲ ਰੋਸ ਧਰਨਾ ਲਗਾ ਕੇ ਜਿਲੇ ਨਾਲ ਸਬੰਧਤ ਕੈਬਨਿਟ ਮੰਤਰੀ ਵੱਲੋ ਘਰ ਸੱਦ ਕੇ ਅਧਿਕਾਰੀ ਨੂੰ ਬੇਇਜ਼ਤ ਕਰਨ ਉਪਰੰਤ ਕੀਤੇ ਤਬਾਦਲੇ ਵਿਰੁੱਧ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ।
ਇਸ ਰੋਸ ਪ੍ਰਦਰਸ਼ਨ ਵਿੱਚ ਵਹੀਰਾਂ ਘੱਤ ਕੇ ਰੰਗ ਬਰੰਗੇ ਝੰਡੇ ਅਤੇ ਮਾਟੋਆਂ ਨਾਲ ਲੈਸ ਹੋ ਕੇ ਪਹੁੰਚੇ ਹਜਾਰਾਂ ਦੀ ਗਿਣਤੀ ਵਿੱਚ ਕਿਸਾਨਾਂ , ਮਜਦੂਰਾਂ , ਇੰਡਸਟਰੀਅਲ , ਦੁਕਾਨਦਾਰਾਂ , ਮੁਲਾਜ਼ਮਾਂ , ਪੈਨਸ਼ਨਰਾਂ ਅਤੇ ਇੰਜੀਨੀਅਰਾਂ ਨੇ ਬੇਦਾਗ ਦਿਨ ਰਾਤ ਕੰਮ ਕਰਕੇ ਖਪਤਕਾਰਾਂ ਦੀ ਸੇਵਾ ਕਰਨ ਵਾਲੇ ਅਧਿਕਾਰੀ ਨਾਲ ਹੋਈ ਧੱਕੇਸ਼ਾਹੀ ਦਾ ਇਨਸਾਫ ਲੈਣ ਅਤੇ ਨਜਾਇਜ ਤੌਰ ਤੇ ਕੀਤੀ ਬਦਲੀ ਰੱਦ ਕਰਵਾਉਣ ਲਈ ਅਵਾਜ ਬੁਲੰਦ ਕੀਤੀ । ਇਸ ਮੌਕੇ ਤੇ ਅਜਾਦ ਕਿਸਾਨ ਸੰਘਰਸ਼ ਕਮੇਟੀ ਦੇ ਦਲਬੀਰ ਸਿੰਘ ਬੇਦਾਦਪੁਰ , ਕਿਰਤੀ ਕਿਸਾਨ ਯੂਨੀਅਨ ਦੇ ਮਾਸਟਰ ਨਛੱਤਰ ਸਿੰਘ , ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ , ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਕਵਲਪ੍ਰੀਤ ਸਿੰਘ ਪੰਨੂ , ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਅੰਮ੍ਰਿਤਪਾਲ ਸਿੰਘ ਜੋੜਾ , ਕੁੱਲ ਹਿੰਦ ਕਿਸਾਨ ਸਭਾ ਦੇ ਤਾਰਾ ਸਿੰਘ ਖਹਿਰਾ , ਜਮਹੂਰੀ ਕਿਸਾਨ ਸਭਾ ਦੇ ਦਲਜੀਤ ਸਿੰਘ ਦਿਆਲਪੁਰ , ਕਿਸਾਨ ਮਜਦੂਰ ਸ਼ੰਘਰਸ ਕਮੇਟੀ ਦੇ ਪ੍ਰਿਤਪਾਲ ਸਿੰਘ ਖਾਨ , ਪਾਵਰਕਾਮ ਪੈਨਸ਼ਨਰ ਐਸੋਸੀਏਸ਼ਨ ਦੇ ਗੁਰਪ੍ਰੀਤ ਸਿੰਘ ਮੰਨਣ , ਇੰਪਲਾਈਜ ਫੈਡਰੇਸ਼ਨ ਚਾਹਲ ਦੇ ਮੰਗਲ ਸਿੰਘ ਠਰੂ , ਕਰਮਚਾਰੀ ਦਲ ਦੇ ਹਰਦੇਵ ਸਿੰਘ ਨਾਗੋਕੇ , ਪਾਵਰਕਾਮ ਪੈਨਸ਼ਨਰ ਯੂਨੀਅਨ ਦੇ ਨਰਿੰਦਰ ਬੇਦੀ , ਟੈਕਨੀਕਲ ਸਰਵਿਸ ਯੂਨੀਅਨ ਦੇ ਅਵਤਾਰ ਸਿੰਘ ਕੈਰੋ , ਇੰਪਲਾਈਜ ਫੈਡਰੇਸ਼ਨ ਪਹਿਲਵਾਨ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਚਾਹਲ , ਜਾਟ ਮਹਾਂ ਸਭਾ ਦੇ ਹਰਪ੍ਰੀਤ ਸਿੰਘ ਸੰਧੂ , ਕੌਮੀ ਕਿਸਾਨ ਯੂਨੀਅਨ ਦੇ ਗੁਰਚਰਨ ਸਿੰਘ ਸਭਰਾ , ਕੌਂਸਲਰ ਸੁਖਦੇਵ ਸਿੰਘ ਲੋਹਕਾ , ਈ ਟੀ ਟੀ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਬਾਠ , ਪਸਸਫ ਦੇ ਕਾਰਜ ਸਿੰਘ ਕੈਰੋ , ਟੀ ਐਸ ਯੂ ਦੇ ਸਾਬਕਾ ਸੂਬਾ ਜਨਰਲ ਸਕੱੱਤਰ ਜਗਤਾਰ ਸਿੰਘ ਉਪਲ , ਜੇ ਈ ਕੌਸ਼ਲ ਦੇ ਇਕਬਾਲ ਸਿੰਘ , ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ , ਇੰਜੀਨੀਅਰ ਐਸੋਸੀਏਸ਼ਨ ਦੇ ਇੰਜੀ ਹਰਪ੍ਰੀਤ ਸਿੰਘ , ਅਕਾਊਂਟ ਕੇਡਰ ਦੇ ਸਿਮਰਨਜੀਤ ਸਿੰਘ , ਐਮ ਐਸ ਯੂ ਦੇ ਸੁਖਵੰਤ ਸਿੰਘ ਫੋਕਲ ਪੁਆਇੰਟ ਇੰਡਸਟਰੀ ਦੇ ਹਰਭਜਨ ਸਿੰਘ ਕੈਰੋ ਆਦਿ ਨੇ ਸਬੋਧਨ ਕਰਦਿਆ ਕੈਬਨਿਟ ਮੰਤਰੀ ਦੀ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦਿੱਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਕੋਲੋ ਮੰਗ ਕੀਤੀ ਕੇ ਮਾਮਲੇ ਦੀ ਪੜਤਾਲ ਕਰਵਾ ਕੇ ਨਜਾਇਜ ਬਦਲੀ ਤੁਰੰਤ ਰੱਦ ਕਰਨ ਤੋ ਇਲਾਵਾ ਅਧਿਕਾਰੀ ਨਾਲ ਹੋਏ ਦੁਰਵਿਵਹਾਰ ਦਾ ਇਨਸਾਫ ਦਿੱਤਾ ਜਾਵੇ । ਇਸ ਮੌਕੇ ਸਾਂਝੀ ਸ਼ੰਘਰਸ ਕਮੇਟੀ ਦੇ ਆਗੂਆਂ ਨੇ ਗਰਮੀ ਦੇ ਮੌਸਮ ਵਿੱਚ ਲੋਕਾਂ ਦੀ ਮੁਸ਼ਕਿਲ ਦੇ ਮੱਦੇਨਜ਼ਰ ਸ਼ਹਿਰ ਵਿੱਚ ਕੀਤਾ ਜਾਣ ਵਾਲਾ ਰੋਸ ਮਾਰਚ ਮੁਲੱਤਵੀ ਕਰਕੇ 20 ਫਰਵਰੀ ਨੂੰ ਸ਼ੰਘਰਸ ਵਿੱਚ ਸ਼ਾਮਲ ਸਮੁੱਚੀਆਂ ਜਥੇਬੰਦੀਆ ਨੇ ਸਥਾਨਿਕ ਗਾਂਧੀ ਪਾਰਕ ਵਿੱਚ ਦੋ ਵਜੇ ਮੀਟਿੰਗ ਸੱਦੀ ਹੈ ਤਾਂ ਜੋ ਸ਼ੰਘਰਸ ਦੀ ਅਗਲੀ ਰੂਪ ਰੇਖਾ ਤਿਆਰ ਕੀਤੀ ਜਾ ਸਕੇ ।ਇਸ ਮੌਕੇ ਸਟੇਜ ਦਾ ਸੰਚਾਲਨ ਪੂਰਨ ਸਿੰਘ ਮਾੜੀਮੇਘਾ ਨੇ ਕੀਤਾ ।

LEAVE A REPLY

Please enter your comment!
Please enter your name here