ਫ਼ਿਲਮ “ਲਾਲ ਸਲਾਮ” ਦਾ ਪਹਿਲਾ ਪੋਸਟਰ ਰਿਲੀਜ਼ “ਲਾਲ ਸਲਾਮ” ਮਜ਼ਦੂਰ ਵਰਗ ਤੇ ਛੋਟੀ ਕਿਸਾਨੀ ਦੀ ਜਿੰਦਗੀ ਤੇ ਅਧਾਰਿਤ : ਨਿਰਮਾਤਾ ਲੇਖਕ ਬਲਕਾਰ ਸਿੰਘ

0
193

ਅੰਮ੍ਰਿਤਸਰ ( ਸਵਿੰਦਰ ਸਿੰਘ ) ਕੇ.ਕੇ. ਫ਼ਿਲਮਜ਼ (ਪੰਜਾਬ) ਦੇ ਬੈਨਰ ਹੇਠ ਬਣੀ ਪੰਜਾਬੀ ਫੀਚਰ ਫ਼ਿਲਮ “ਲਾਲ ਸਲਾਮ” ਬਹੁਤ ਜਲਦ ਪੰਜਾਬੀ ਸਿਨੇ ਪ੍ਰੇਮੀਆਂ ਦੇ ਸਨਮੁੱਖ ਹੋਵੇਗੀ ਇਸ ਦਾ ਪ੍ਰਗਟਾਵਾ ਫ਼ਿਲਮ ਲਾਲ ਸਲਾਮ ਦੇ ਲੇਖਕ ਪ੍ਰੋਡਿਊਸਰ ਤੇ ਅਦਾਕਾਰ ਬਲਕਾਰ ਸਿੰਘ ਤੇ ਮੀਡੀਆ ਨੂੰ ਜਾਣਕਾਰੀ ਦੀ ਦਿੰਦਿਆ ਹੋਇਆ ਦੱਸਿਆ ਕਿ ਜਿੱਥੇ ਪੰਜਾਬੀ ਸਿਨੇਮੇ ਦੇ ਦਰਸ਼ਕ ਅਕਸਰ ਇਹ ਉਲਾਂਬਾ ਦਿੰਦੇ ਨਜ਼ਰ ਆਉਂਦੇ ਹਾਂ ਕਿ ਪੰਜਾਬੀ ਸਿਨੇਮਾ ਓਹੀ ਘਸੇ ਪਿਟੇ ਵਿਸ਼ੇ ਤੇ ਨਿਚਲੇ ਪੱਧਰ ਦੀ ਕਾਮੇਡੀ ਤੱਕ ਹੀ ਸੀਮਤ ਹੈ ਓਥੇ ਫ਼ਿਲਮ “ਲਾਲ ਸਲਾਮ” ਦਰਸ਼ਕਾਂ ਦੇ ਇਸ ਉਲਾਂਭੇ ਨੂੰ ਦੂਰ ਕਰੇਗੀ ਤੇ ਭਰਪੂਰ ਮਨੋਰੰਜਨ ਦੇ ਨਾਲ ਓਹਨਾਂ ਨੂੰ ਸੋਚਣ ਤੇ ਵੀ ਮਜਬੂਰ ਕਰੇਗੀ ਕਿ ਹਾਕਮ ਜਮਾਤ ਕਿਸ ਤਰ੍ਹਾਂ ਮਜ਼ਦੂਰ ਵਰਗ ਤੇ ਛੋਟੀ ਕਿਸਾਨੀ ਦੀ ਲੁੱਟ ਕਰਦੀ ਹੈ ।

ਬਲਕਾਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਫਿਲਮ ਦਾ ਨਿਰਦੇਸ਼ਨ ਟੀ. ਜੇ. ਵਲੋਂ ਕੀਤਾ ਗਿਆ ਹੈ ਅਤੇ ਫਿਲਮ ਦੀ ਸਟਾਰ ਕਾਸਟ ਦੇ ਵਿੱਚ ਇਸ ਫ਼ਿਲਮ ਦੇ ਮੁੱਖ ਕਲਾਕਾਰ ਪੰਜਾਬੀ ਸਿਨੇਮੇ ਦੇ ਜਾਣੇ ਪਛਾਣੇ ਚਿਹਰੇ ਸਰਦਾਰ ਸੋਹੀ, ਡਾ. ਸਾਹਿਬ ਸਿੰਘ, ਗੁਰਪ੍ਰੀਤ ਕੌਰ ਭੰਗੂ, ਸ਼ਿਵਿੰਦਰ ਮਾਹਲ, ਤਰਸੇਮ ਪੌਲ, ਗੁਲਸ਼ਨ ਪਾਂਡੇ, ਅਰਸ਼ ਹੁੰਦਲ, ਭੋਟੂ ਸ਼ਾਹ, ਪਰਮਿੰਦਰ ਗਿੱਲ, ਸੁਖਦੇਵ ਬਰਨਾਲਾ, ਸਪਨਾ ਬੱਸੀ, ਹੈਰੀ ਸਚਦੇਵਾ, ਦਲਵਿੰਦਰ ਕੰਗ, ਬਲਕਾਰ ਸਿੰਘ ਨਰੇਸ਼ ਨਿੱਕੀ, ਅਸ਼ੋਕ ਕਲਿਆਣ, ਪਵਨ ਸਿੰਘ ਤੇ ਬਾਲ ਕਲਾਕਾਰ ਪਵਨਪ੍ਰੀਤ ਸਿੰਘ ਹਨ । ਇਸ ਫਿਲਮ ਦੇ ਕੋ ਪ੍ਰੋਡਿਊਸਰ ਹਨ ਦਲਵਿੰਦਰ ਸਿੰਘ ਕੰਗ, ਜਸਬੀਰ ਸਿੰਘ ਤੇ ਵਿਨੋਦ ਕੁਮਾਰ। ਇਸ ਫ਼ਿਲਮ ਦੇ ਲਾਈਨ ਪ੍ਰੋਡਿਊਸਰ ਹਨ ਰੌਕੀ ਸਹੋਤਾ, ਫਿਲਮ ਦੇ ਪੋਸਟ ਪ੍ਰੋਡਕਸ਼ਨ ਦਾ ਕੰਮ ਕਲੈਪ ਸਟੂਡੀਓ ਤੇ ਮਾਸਟਰਮਾਇੰਡ ਸਟੂਡੀਓ ਵੱਲੋਂ ਕੀਤਾ ਗਿਆ ਹੈ,ਫਿਲਮ ਦਾ ਪਿੱਠਵਰਤੀ ਸੰਗੀਤ ਐਪਸੀ ਸਿੰਘ ਵਲੋਂ ਕੀਤਾ ਗਿਆ ਹੈ । ਫ਼ਿਲਮ ਦੇ ਗੀਤ ਪ੍ਰਸਿੱਧ ਗੀਤਕਾਰ ਬਾਈ ਅਮਰਦੀਪ ਸਿੰਘ ਗਿੱਲ ਵੱਲੋਂ ਲਿਖੇ ਗਏ ਹਨ ਅਤੇ ਸੰਗੀਤ ਆਸ਼ੂ ਸਿੰਘ ਤੇ ਹੈਰੀ ਬੈਰੀ ਵੱਲੋ ਦਿੱਤਾ ਗਿਆ ਹੈ ।

ਫ਼ਿਲਮ ਦੇ ਸ਼ੂਟਿੰਗ ਜਲੰਧਰ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਹੋਈ ਹੈ, ਫ਼ਿਲਮ ਲਾਲ ਸਲਾਮ ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਹੈ ਜਿਸ ਨੂੰ ਦਰਸ਼ਕਾਂ ਵਲੋਂ ਭਾਰੀ ਹੁੰਗਾਰਾ ਮਿਲ ਰਿਹਾ, ਜਲਦ ਫ਼ਿਲਮ ਦਾ ਮੁੱਖ ਕਿਰਦਾਰਾਂ ਵਾਲਾ ਪੋਸਟਰ ਤੇ ਫਿਲਮ ਦਾ ਟ੍ਰੇਲਰ ਮੀਡੀਆ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਜਾਵੇਗਾ, ਉਮੀਦ ਹੈ ਕਿ ਇਹ ਫਿਲਮ ਦਰਸ਼ਕਾਂ ਉਮੀਦ ਤੇ ਖਰੀ ਉਤਰੇਗੀ । ਦਰਸ਼ਕਾਂ ਵਲੋਂ ਮਿਲਿਆ ਭਰਵਾਂ ਹੁੰਗਾਰਾ ਪੰਜਾਬੀ ਫ਼ਿਲਮ ਮੇਕਰਾਂ ਨੂੰ ਚੰਗੇ ਵਿਸ਼ੇ ਸਿਨੇ ਪ੍ਰੇਮੀਆਂ ਦੇ ਸਨਮੁੱਖ ਲਿਆਉਣ ਲਈ ਪ੍ਰੇਰਦਾ ਰਹੇਗਾ ।

LEAVE A REPLY

Please enter your comment!
Please enter your name here