ਬਰੁਕ ਲੀਅਰਮੈਨ ਕੰਪਟੋਲਰ ਵੱਲੋਂ ਕੁਮਿਨਟੀ ਨੇਤਾਵਾਂ ਨਾਲ ਰਾਤਰੀ ਭੋਜ ਕੰਪਟੋਲਰ ਵਲੋ ਨਵੀਆਂ ਲੀਹਾਂ ਤੇ ਸਕੀਮਾਂ ਦੀ ਸਾਂਝ ਪਾਈ।

0
101

ਛੋਟੇ ਬਿਜ਼ਨਸ ਅਦਾਰਿਆਂ ਨੂੰ ਸਹੂਲਤਾਂ ਤੇ ਟੈਕਸ ਭਰਨ ਦੀ ਵਿਧੀ ਵਿੱਚ ਸਰਲਤਾ ਲਿਆਦੀ – ਬਰੁਕ

ਮੈਰੀਲੈਡ-( ਸਰਬਜੀਤ ਗਿੱਲ ) ਦੀਪਕ ਠੱਕਰ ਦੀ ਅਗਵਾਈ ਵਿਚ ਪਟੋਮਿਕ ਵਿਖੇ ਇਕ ਵਿਸ਼ੇਸ਼ ਰਾਤਰੀ ਭੋਜ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਵਿੱਚ ਏਸ਼ੀਅਨ ਭਾਈਚਾਰੇ ਦੀਆਂ ਉੱਘੀਆਂ ਸ਼ਖਸੀਅਤਾ ਨੂੰ ਸੱਦਾ ਦਿੱਤਾ ਗਿਆ ਸੀ। ਵਿਚਾਰਾਂ ਦੇ ਅਦਾਨ ਪ੍ਰਦਾਨ ਤੋ ਬਾਅਦ ਰਾਤਰੀ ਭੋਜ ਕੀਤਾ ਗਿਆ। ਉਪਰੰਤ ਬਰੁਕ ਲੀਅਰਮੈਨ ਕੰਪਟੋਲਰ ਨੇ ਹਰੇਕ ਨਾਲ ਜਾਣ ਪਹਿਚਾਣ ਤੇ ਉਹਨਾਂ ਦੇ ਕਾਰੋਬਾਰੀਆਂ ਦੀ ਜਾਣਕਾਰੀ ਲਈ ਸੀ।

ਦੀਪਕ ਠੱਕਰ ਨੇ ਕਿਹਾ ਕਿ ਜਿੱਤ ਤੇ ਤਾਜਪੋਸ਼ੀ ਤੋ ਬਾਦ ਅੱਜ ਪਹਿਲੀ ਵਾਰ ਏਸ਼ੀਅਨ ਸ਼ਖਸੀਅਤਾ ਨੂੰ ਬੁਲਾਇਆ ਗਿਆ ਹੈ। ਜਿੰਨਾ ਨੇ ਬਰੁਕ ਲੀਅਰਮੈਨ ਦੀ ਜਿੱਤ ਵਿੱਚ ਅਹਿਮ ਰੋਲ ਅਦਾ ਕੀਤਾ ਸੀ। ਅਪਨੇ ਸਵਾਲ ਤੇ ਮੁਸ਼ਕਲਾਂ ਦੀ ਸਾਂਝ ਖੁੱਲ ਕੇ ਕੰਪਟੋਲਰ ਬਰੁਕ ਲੀਅਰਮੈਨ ਨਾਲ ਕਰ ਸਕਦੇ ਹੋ।

ਬਰੁਕ ਲੀਅਰਮੈਨ ਕੰਪਟੋਲਰ ਮੈਰੀਲੈਡ ਨੇ ਵਿਸਥਾਰ ਪੂਰਵਕ ਦੱਸਿਆ ਕਿ ਸਾਰਾ ਸਿਸਟਮ ਓਵਰਹਾਲ ਕੀਤਾ ਗਿਆ ਹੈ। ਸਟਾਫ ਵਿੱਚ ਵਾਧਾ ਕੀਤਾ ਗਿਆ ਹੈ,ਤਾਂ ਜੋ ਹਰੇਕ ਬਿਜਨੈਸਮੈਨ ਤੱਕ ਪਹੁੰਚ ਕੀਤੀ ਜਾ ਸਕੇ। ਉਸ ਦੀ ਮੁਸ਼ਕਲ ਹੱਲ ਕੀਤੀ ਜਾ ਸਕੇ। ਇਸ ਵਿੱਚ ਕੋਈ ਸ਼ਕ ਨਹੀ ਹੈ ਕਿ ਪਿਛਲੇ ਦਿਨੀ ਅਕਾਊਂਟੈਂਟਾਂ ਨੂੰ ਮੁਸ਼ਕਲਾ ਆਈਆਂ ਹਨ। ਪਰ ਸਿਸਟਮ ਨੂੰ ਬਿਹਤਰ ਕਰਨ ਨਾਲ ਖੜੋਤ ਜ਼ਰੂਰ ਆਉਂਦੀ ਹੈ। ਪਰ ਸਿਸਟਮ ਸਰਲ ਹੋ ਗਿਆ ਹੈ। ਜਿਸ ਲਈ ਜਾਗਰੂਕ ਵੈਬਨਾਰ ਅਯੋਜਿਤ ਕਰਕੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ।ਆਸ ਹੈ ਕਿ ਤੁਸੀਂ ਇਸ ਸਿਸਟਮ ਤੋਂ ਜਾਣੂ ਹੋ ਜਾਓਗੇ । ਮੈਰੀਲੈਡ ਸਟੇਟ ਵਿੱਚ ਪ੍ਰਵਾਸੀ ਸਭ ਸਟੇਟਾਂ ਨਾਲੋ ਜ਼ਿਆਦਾ ਹਨ। ਜੋ ਮੈਰੀਲੈਡ ਸਟੇਟ ਦੀ ਆਰਥਿਕਤਾ ਵਿਚ ਢੇਰ ਸਾਰਾ ਯੋਗਦਾਨ ਪਾ ਰਹੇ ਹਨ।ਅਸੀ ਇਹਨਾਂ ਦੇ ਬਿਜਨਸਾ ਵੱਲ ਤੇ ਸਹੂਲਤਾਂ ਵੱਲ ਖ਼ਾਸ ਤਵੱਜੋ ਦੇ ਰਹੇ ਹਾਂ।ਸਟੇਟ ਦੀ ਬੇਰੋਜਗਾਰੀ ਦਰ 14% ਪ੍ਰਤੀਸ਼ਤ ਤੋ ਘੱਟ ਕੇ 4%ਪ੍ਰਤੀਸ਼ਤ ਰਹਿ ਗਈ ਹੈ।ਇਹ ਡਾਟਾ ਦੱਸਦਾ ਹੈ ਕਿ ਮੈਰੀਲੈਡ ਸਟੇਟ ਬਿਹਤਰੀ ਵੱਲ ਜਾ ਰਹੀ ਹੈ।

ਸਵਾਲ ਜਵਾਬ ਸ਼ੈਸਨ ਵਿਚ ਡਾਕਟਰ ਸੁਰਿੰਦਰ ਸਿੰਘ ਗਿੱਲ ,ਪ੍ਰਤਾਪ ਸਿੰਘ ,ਨਗਿੰਦਰ ਸਿੰਘ ,ਸ਼ਰਦ ਜੋਸ਼ੀ ਤੇ ਮਿਸਜ ਦੀਪਕ ਨੇ ਹਿੱਸਾ ਲਿਆ। ਅੰਤ ਵਿੱਚ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਯਾਦਗਰ ਤਸਵੀਰਾਂ ਦਾ ਅਦਾਨ ਪ੍ਰਦਾਨ ਕੀਤਾ ਗਿਆ ਹੈ। ਟੈਰੀ ਲੀਅਰਮੈਨ ਨੇ ਕਿਹਾ ਕਿ ਇਹ ਮੇਰੀ ਖ਼ਾਸ ਟੀਮ ਹੈ। ਜਿਸ ਨੂੰ ਅਸੀ ਹਰ ਸਮੇਂ ਪੱਬਾਂ ਭਾਰ ਰੱਖਦੇ ਹਾਂ।
ਹੋਰਨਾ ਤੋ ਇਲਾਵਾ ਨਗਿਦਰ ਰਾਉ,ਗੁਰਪ੍ਰੀਤ ਤੱਖਰ ਚੇਰਮੈਨ ਸਾਊਥ ਏਸ਼ੀਅਨ ਕਮਿਸ਼ਨ ਮੈਰੀਲੈਡ ਵੀ ਵਿਸ਼ੇਸ਼ ਤੋਰ ਤੇ ਰਾਤਰੀ ਭੋਜ ਵਿਚ ਸ਼ਾਮਲ ਹੋਏ ਹਨ।

 

 

LEAVE A REPLY

Please enter your comment!
Please enter your name here