ਬਾਈਡਨ ਪ੍ਰਸਾਸ਼ਨ ਵੱਲੋਂ ਕੈਲੀਫੋਰਨੀਆ ਦੇ ਪ੍ਰਮਾਣੂ ਊਰਜਾ ਪਲਾਂਟ ਲਈ 1.1 ਅਰਬ ਡਾਲਰ ਦੇਣ ਦਾ ਐਲਾਨ

0
153

ਸੈਕਰਾਮੈਂਟੋ 22 ਨਵੰਬਰ (ਹੁਸਨ ਲੜੋਆ ਬੰਗਾ)-ਯੂ ਐਸ ਡਿਪਾਰਟਮੈਂਟ ਆਫ ਏਨਰਜੀ ਨੇ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ ਨੂੰ 1.1 ਅਰਬ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਤਾਂ ਜੋ ਸੈਂਟਰਲ ਕੈਲੀਫੋਰਨੀਆ ਤੱਟ ਉਪਰ ਸਥਿੱਤ ਪ੍ਰਮਾਣੂ ਬਿਜਲੀ ਪਲਾਂਟ ਦੀ ਸਾਂਭ ਸੰਭਾਲ ਕੀਤੀ ਜਾ ਸਕੇ। ਇਸ ਨਾਲ ਕੈਲੀਫੋਰਨੀਆ ਵਿਚ ਪ੍ਰਮਾਣੂ ਊਰਜਾ ਨੂੰ ਚੰਗਾ ਹੁਲਾਰਾ ਮਿਲੇਗਾ। ਡਿਆਬਲੋ ਕੈਨਯੋਨ ਵਿਖੇ ਸਥਿੱਤ ਪ੍ਰਮਾਣੂ ਪਲਾਂਟ ਨੂੰ ਦੋ ਚਰਨਾਂ ਵਿਚ 2025 ਤੱਕ ਬੰਦ ਕੀਤਾ ਜਾਣਾ ਹੈ ਪਰੰਤੂ ਗਵਰਨਰ ਨਿਊਸੋਮ ਇਸ ਦੇ ਹੱਕ ਵਿਚ ਨਹੀਂ ਹਨ। ਪਿਛਲੇ ਸਾਲਾਂ ਵਿਚ ਪਈ ਅੱਤ ਦੀ ਗਰਮੀ ਤੇ ਜੰਗਲੀ ਅੱਗ ਕਾਰਨ ਕੈਲੀਫੋਰਨੀਆ ਦੀ ਇਲੈਕਟ੍ਰਿਕ ਗਰਿਡ ਪ੍ਰਭਾਵਿਤ ਹੋਈ ਸੀ।  ਊਰਜਾ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸੰਘੀ ਸਹਾਇਤਾ ਇਸ ਗੱਲ ਨੂੰ ਯਕੀਨੀ ਨਹੀਂ ਬਣਾਉਂਦੀ ਕਿ ਇਹ ਪ੍ਰਮਾਣੂ ਪਲਾਂਟ 2025 ਤੋਂ ਬਾਅਦ ਵੀ ਜਾਰੀ ਰਹੇਗਾ ਪਰੰਤੂ ਇਹ ਸਹਾਇਤਾ ਫਿਲਹਾਲ ਇਸ ਪਲਾਂਟ ਨੂੰ ਚੱਲਦਾ ਰਖੇਗੀ।

ਕੈਪਸ਼ਨ: ਸੈਂਟਰਲ ਕੈਲੀਫੋਰਨੀਆ ਤੱਟ ਉਪਰ ਸਥਿੱਤ ਪ੍ਰਮਾਣੂ ਬਿਜਲੀ ਪਲਾਂਟ

LEAVE A REPLY

Please enter your comment!
Please enter your name here