ਬੀਕੇਯੂ ਏਕਤਾ ਡਕੌਂਦਾ ਦੀ ਔਰਤ ਵਿੰਗ ਦੀ ਚੋਣ ‘ਚ ਹਰਦੀਪ ਕੌਰ ਨੂੰ ਪ੍ਰਧਾਨ ਅਤੇ ਹਰਪ੍ਰੀਤ ਕੌਰ ਨੂੰ ਜਨਰਲ ਸਕੱਤਰ ਚੁਣੇ ਗਏ

0
54
ਬੀਕੇਯੂ ਏਕਤਾ ਡਕੌਂਦਾ ਦੀ ਔਰਤ ਵਿੰਗ ਦੀ ਚੋਣ ‘ਚ ਹਰਦੀਪ ਕੌਰ ਨੂੰ ਪ੍ਰਧਾਨ ਅਤੇ ਹਰਪ੍ਰੀਤ ਕੌਰ ਨੂੰ ਜਨਰਲ ਸਕੱਤਰ ਚੁਣੇ ਗਏ ਸ਼ਹੀਦ ਕਿਰਨਜੀਤ ਕੌਰ ਦੇ 27ਵੇਂ ਯਾਦਗਾਰੀ ਸਮਾਗਮ ਦੀਆਂ ਤਿਆਰੀਆਂ ਦੇ ਨਾਲ-ਨਾਲ ਜਥੇਬੰਦਕ ਮਜਬੂਤੀ ਵੀ

ਬੀਕੇਯੂ ਏਕਤਾ ਡਕੌਂਦਾ ਦੀ ਔਰਤ ਵਿੰਗ ਦੀ ਚੋਣ ‘ਚ ਹਰਦੀਪ ਕੌਰ ਨੂੰ ਪ੍ਰਧਾਨ ਅਤੇ ਹਰਪ੍ਰੀਤ ਕੌਰ ਨੂੰ ਜਨਰਲ ਸਕੱਤਰ ਚੁਣੇ ਗਏ
ਸ਼ਹੀਦ ਕਿਰਨਜੀਤ ਕੌਰ ਦੇ 27ਵੇਂ ਯਾਦਗਾਰੀ ਸਮਾਗਮ ਦੀਆਂ ਤਿਆਰੀਆਂ ਦੇ ਨਾਲ-ਨਾਲ ਜਥੇਬੰਦਕ ਮਜਬੂਤੀ ਵੀ
ਦਲਜੀਤ ਕੌਰ
ਮਹਿਲਕਲਾਂ, 3 ਅਗਸਤ, 2024:  ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ 27ਵੇਂ ਯਾਦਗਾਰੀ ਸਮਾਗਮ 12 ਅਗਸਤ ਦਾਣਾ ਮੰਡੀ ਮਹਿਲਕਲਾਂ ਦੀਆਂ ਤਿਆਰੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਹਿਲਕਲਾਂ ਵੱਲੋਂ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਅਗਵਾਈ ਹੇਠ ਪੂਰੇ ਯੋਜਨਾਬੱਧ ਢੰਗ ਨਾਲ ਚੱਲ ਰਹੀਆਂ ਹਨ। ਇਸ ਮੁਹਿੰਮ ਵਿੱਚ ਇਨਕਲਾਬੀ ਕੇਂਦਰ ਪੰਜਾਬ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂ ਵੀ ਸਰਗਰਮ ਭੂਮਿਕਾ ਨਿਭਾ ਰਹੇ ਹਨ। ਹਰ ਰੋਜ਼ ਦੋ ਪਿੰਡਾਂ ਵਿੱਚ ਟੀਮ ਯਾਦਗਾਰ ਕਮੇਟੀ ਵੱਲੋਂ 12 ਅਗਸਤ ਦਾਣਾ ਮੰਡੀ ਮਹਿਲਕਲਾਂ ਪੁੱਜਣ ਦਾ ਸੁਨੇਹਾ ਦਿੰਦਾ ਲੀਫਲੈੱਟ ਘਰ-ਘਰ ਵੰਡਿਆ ਜਾਂਦਾ ਹੈ। ਪਿੰਡ ਦੀ ਸਾਂਝੀ ਇੱਕ ਥਾਂ ਇਕੱਠੇ ਹੋਕੇ ਮੀਟਿੰਗ ਕੀਤੀ ਜਾਂਦੀ ਹੈ। ਆਗੂ ਬੁਲਾਰੇ ਮਹਿਲਕਲਾਂ ਲੋਕ ਘੋਲ ਦੇ ‘ਜਬਰ ਖ਼ਿਲਾਫ਼ ਸੰਘਰਸ਼ ਰਾਹੀਂ ਸਿਰਜੇ ਟਾਕਰੇ ਦੇ ਇਤਿਹਾਸ’ ਸਬੰਧੀ ਦੱਸਦੇ ਹੋਏ ਮੌਜੂਦਾ ਹਾਲਾਤਾਂ ਬਾਰੇ ਚਾਨਣਾ ਪਾਉਂਦੇ ਹਨ।
ਆਗੂ ਦੱਸਦੇ ਹਨ ਕਿ ਮੌਜੂਦਾ ਸਮੇਂ ਵਿੱਚ ਔਰਤਾਂ ਖ਼ਿਲਾਫ਼ ਸਭ ਹੱਦਾਂ ਬੰਨੇ ਪਾ ਕਰ ਰਿਹਾ ਹੈ। ਉਹ ਭਾਵੇਂ ਮਨੀਪੁਰ ਹੋਵੇ, ਭਾਵੇਂ ਫ਼ਲਸਤੀਨ ਹੋਵੇ। ਔਰਤ ਕਿਤੇ ਵੀ ਸੁਰੱਖਿਅਤ ਨਹੀਂ ਹੈ। ਅਜਿਹੀਆਂ ਹਾਲਤਾਂ ਵਿੱਚ ਇਸ ਲੋਕ ਘੋਲ ਨੇ ਅਨੇਕਾਂ ਮੁਸ਼ਕਿਲਾਂ ਅਤੇ ਉਤਰਾਅ ਚੜ੍ਹਾਅ ਦੇ ਬਾਵਜੂਦ ਵਿਗਿਆਨਕ ਚੇਤਨਾ ਦੀ ਲੋਅ ਵੰਡਦਾ ਹੋਇਆ ਚਾਨਣ ਮੁਨਾਰਾ ਬਣਿਆ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀਆਂ ਸਰਗਰਮ ਔਰਤ ਕਾਰਕੁਨਾਂ ਨੂੰ ਜਥੇਬੰਦ ਹੋਣ ਦੀ ਸੋਝੀ ਹਾਸਲ ਹੋਣ ਲੱਗੀ ਹੈ।
ਪਿੰਡ ਕੁਰੜ ਵਿੱਚ ਯਾਦਗਾਰੀ ਸਮਾਗਮ ਸਬੰਧੀ ਇਕੱਠੀਆਂ ਹੋਈਆਂ ਵੱਡੀ ਗਿਣਤੀ ਵਿੱਚ ਕਿਸਾਨ ਔਰਤ ਕਾਰਕੁਨਾਂ ਨੂੰ ਆਗੂਆਂ ਨੇ ਖੁਦ ਨੂੰ ਜਥੇਬੰਦ ਹੋਣ ਲਈ ਪ੍ਰੇਰਿਆ ਤਾਂ ਮੌਜੂਦ ਕਿਸਾਨ ਔਰਤ ਕਾਰਕੁਨਾਂ ਨੇ ਜਥੇਬੰਦੀ ਬਨਾਉਣ ਲਈ ਰਜ਼ਾਮੰਦ ਹੁੰਦਿਆਂ ਆਪਣੀ ਇਕਾਈ ਦੀ ਚੋਣ ਕੀਤੀ। ਇਸ ਚੋਣ ਵਿੱਚ ਹਰਦੀਪ ਕੌਰ ਨੂੰ ਪ੍ਰਧਾਨ ਅਤੇ ਹਰਪ੍ਰੀਤ ਕੌਰ ਨੂੰ ਜਨਰਲ ਸਕੱਤਰ, ਦਲਵੀਰ ਕੌਰ, ਗੁਰਮੇਲ ਕੌਰ, ਬਿੰਦਰ ਕੌਰ ਨੂੰ ਮੀਤ ਪ੍ਰਧਾਨ, ਗੁਰਪ੍ਰੀਤ ਕੌਰ ਨੂੰ ਖਜ਼ਾਨਚੀ, ਕੁਲਵੰਤ ਕੌਰ, ਚਰਨਜੀਤ ਕੌਰ, ਜਸਵੀਰ ਕੌਰ, ਮਨਜੀਤ ਕੌਰ, ਕਮਲਜੀਤ ਕੌਰ ਅਤੇ ਬਲਵੀਰ ਕੌਰ ਨੂੰ ਮੈਂਬਰ ਚੁਣਿਆ ਗਿਆ।
ਇਸ ਸਮੇਂ ਜ਼ਿਲ੍ਹਾ ਆਗੂ ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਸੁਖਦੇਵ ਸਿੰਘ ਕੁਰੜ ਨੇ ਨਵੀਂ ਔਰਤ ਆਗੂਆਂ ਦੀ ਚੁਣੀ ਗਈ ਇਕਾਈ ਨੂੰ ਸੰਗਰਾਮੀ ਮੁਬਾਰਕਬਾਦ ਦਿੱਤੀ ਅਤੇ ਜ਼ਿੰਮੇਵਾਰੀ ਨਾਲ ਜਥੇਬੰਦੀ ਦੀ ਮਜ਼ਬੂਤੀ ਲਈ ਕੰਮ ਕਰਨ ਦੀ ਅਪੀਲ ਕੀਤੀ। ਨਵੀਂ ਚੁਣੀ ਗਈ ਆਗੂ ਟੀਮ ਨੇ ਜਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ 12 ਅਗਸਤ ਸ਼ਹੀਦ ਕਿਰਨਜੀਤ ਕੌਰ ਦੇ 27ਵੇਂ ਯਾਦਗਾਰੀ ਸਮਾਗਮ ਦੀਆਂ ਤਿਆਰੀਆਂ ਲਈ ਪਿੰਡ ਦੀਆਂ ਔਰਤਾਂ ਨੂੰ ਖੁਦ ਘਰ ਘਰ ਜਾਕੇ ਲਾਮਬੰਦ ਕਰਨਗੀਆਂ ਅਤੇ ਵੱਡੇ ਕਾਫਲੇ ਨਾਲ ਮਹਿਲਕਲਾਂ ਸ਼ਾਮਿਲ ਹੋਣਗੀਆਂ।
ਇਸ ਸਮੇਂ ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਜਗਮੀਤ ਸਿੰਘ, ਜਗਸੀਰ ਸਿੰਘ ਜੱਗੀ, ਆਤਮਾ ਸਿੰਘ, ਬਲਵੀਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here