ਬੱਚਿਆਂ ਨੂੰ ਧਰਮ ਅਤੇ ਵਿਰਸੇ ਨਾਲ ਜੋੜਣ ਲਈ ਰਾਮ ਲੀਲਾ ਦਿਖਾਉਣੀ ਜਰੂਰੀ-ਲਵ ਗੋਇਲ

0
119
ਬੱਚਿਆਂ ਨੂੰ ਧਰਮ ਅਤੇ ਵਿਰਸੇ ਨਾਲ ਜੋੜਣ ਲਈ ਰਾਮ ਲੀਲਾ ਦਿਖਾਉਣੀ ਜਰੂਰੀ-ਲਵ ਗੋਇਲ
ਸਾਨੂੰ ਸ਼੍ਰੀ ਰਾਮ ਚੰਦਰ ਜੀ ਦੇ ਆਦਰਸ਼ਾਂ ਨੂੰ ਆਪਣੇ ਜੀਵਨ ‘ਚ ਢਾਲਣਾ ਚਾਹੀਦਾ ਹੈ-ਸੁਰਜੀਤ ਦਈਆ
ਸਮਾਣਾ 5 ਅਕਤੂਬਰ (ਜਵੰਦਾ) ਸ਼੍ਰੀ ਦੁਰਗਾ ਦਲ ਸੇਵਾ ਸਮਿਤੀ ਮੰਦਰ ਰਾਮ ਲੀਲਾ ਅਤੇ ਧਰਮਸ਼ਾਲਾ ਕਮੇਟੀ ਵੱਲੋਂ ਵੇਦ ਪ੍ਰਕਾਸ਼ ਕਾਂਸਲ ਦੀ ਪ੍ਰਧਾਨਗੀ ਵਿੱਚ ਮੰਦਰ ਰਾਮ ਲੀਲਾ ਵਿੱਖੇ ਸ਼੍ਰੀ ਦੁਰਗਾ ਰਾਮਾ ਡਰਾਮਾਟਿਕ ਕਲੱਬ ਦੇ ਕਲਾਕਾਰਾਂ ਵੱਲੋਂ ਡਾਇਰੈਕਟਰ ਰਿੰਕੂ ਚੋਪੜਾ ਦੀ ਅਗਵਾਈ ਵਿੱਚ ਕਰਵਾਈ ਜਾ ਰਹੀ  ਰਾਮ ਲੀਲਾ  ਦੇ ਤੀਸਰੇ ਦਿਨ ਦਾ ਉਦਘਾਟਨ ਮੁੱਖ ਮਹਿਮਾਨ ਲਵ ਕੁਮਾਰ ਲਵਲੀ ਅਤੇ ਡਾਕਟਰ ਸੁਰਜੀਤ ਸਿੰਘ ਦਈਆ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਸ਼ਿਵ ਕੁਮਾਰ ਅਤੇ ਆਪ ਆਗੂ ਸੂਨੈਨਾ ਮਿੱਤਲ ਨੇ ਵਿਸ਼ੇਸ਼ ਮਹਿਮਾਨ ਵੱਜੋ ਸ਼ਿਰਕਤ ਕੀਤੀ।ਇਸ ਮੌਕੇ ਪਰਦੇ ਤੇ ਪੇਸ਼ ਕੀਤੀ ਰਾਮ ਲੀਲਾ ਚ  ਕਲਾਕਾਰਾਂ ਵਲੋਂ ਕੇਵਟ ਦੁਆਰਾ ਰਾਮ ਸੀਤਾ ਅਤੇ ਲਛਮਣ ਨੂੰ ਨਦੀ ਪਾਰ ਕਰਵਾਉਣਾ, ਭਰਤ ਦਾ ਅਯੋਧਿਆ ਆਉਣਾ ਦੇ ਸੀਨ ਪੇਸ਼ ਕੀਤੇ ਗਏ।ਇਸ ਮੌਕੇ ਸ਼੍ਰੀ ਲਵ ਗੋਇਲ ਨੇ ਸੰਬੋਧਨ ਕਰਦਿਆਂ ਕਿਹਾ  ਕਿ ਸਾਨੂੰ ਰਾਮ ਲੀਲ੍ਹਾ ਦੇਖਣ ਲਈ  ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਣਾ ਚਾਹੀਦਾ ਹੈ ਤਾਂ ਜੋ ਸਾਡੇ ਬੱਚੇ ਵੀ ਧਰਮ ਅਤੇ ਪੁਰਾਣੇ ਵਿਰਸੇ ਨਾਲ ਜੁੜ ਸਕਣ ਅਤੇ ਭਵਿੱਖ ਵਿਚ ਸ੍ਰੀ ਰਾਮ ਜੀ ਪੂਰਨੀਆਂ ਤੇ ਚਲਦੇ ਹੋਏ ਜੀਵਨ ਬਤੀਤ ਕਰਨ।ਇਸ ਮੌਕੇ ਡਾ ਦਈਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਭਗਵਾਨ ਸ੍ਰੀ ਰਾਮ ਚੰਦਰ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿਚ ਢਾਲਣਾ ਚਾਹੀਦਾ ਹੈ। ਇਸ ਮੌਕੇ ਤੇ ਸੰਸਥਾਂ ਦੇ ਸੈਕਟਰੀ ਰਮਨ ਮਹਿੰਦਰਾ, ਰਵੀ ਗਰਗ ਟੀਮਾ, ਉਪ ਪ੍ਰਧਾਨ ਪ੍ਰਦੀਪ ਸ਼ਰਮਾ, ਵਿਜੇ ਗਰਗ, ਹੈਪੀ ਸ਼ਰਮਾ, ਪ੍ਰਵੀਨ ਗਰਗ ਟਿੱਟੂ, ਨੀਟਾ ਸ਼ਰਮਾਂ, ਸੋਮਨਾਥ ਸੱਗੂ, ਮਨਜੀਤ ਸਿੰਘ ਜੇ ਈ ਸੁਨੀਲ ਸਿੰਗਲਾ, ਦੇਸ ਰਾਜ ਕੋਚ, ਸੰਜੇ ਬਾਂਸਲ, ਸੁਰਿੰਦਰ ਸ਼ਰਮਾ, ਇੰਦਰਜੀਤ ਸੱਗੂ, ਤੀਰਥ ਮੇਨਕਾ, ਰਿੰਪੀ ਮੇਨਕਾ,ਰਣਜੀਤ ਰਾਣਾ, ਰਾਹੁਲ ਗਰਗ ਰੋਕੀ, ਸੰਨੀ ਪੋਪਲੀ, ਮਨੋਜ ਰਹੇਜਾ,ਹਰਜਿੰਦਰ ਜਵੰਧਾ, ਦੇਵਕੀ ਨੰਦਨ ਸਿੰਗਲਾ, ਮੋਹਨ ਲਾਲ ਅਨੇਜਾ, ਪਰਮਜੀਤ ਪੰਮਾ, ਮਨੂੰ ਸ਼ਰਮਾਂ, ਮਨੋਜ ਚੋਪੜਾ, ਮੋਹਿਤ ਸੇਠੀ, ਰਮਨਦੀਪ ਸੱਗੂ, ਲਵਪ੍ਰੀਤ ਕੋਰ, ਸਚਿਨ ਮਹਿਰਾ, ਸੋਮਨਾਥ ਸੋਮੀ, ਇੰਦੂ ਰਾਣੀ, ਗਗੱਲੀ ਵਿਰਕ, ਅਦਿਤਯ ਜੈਨ, ਪ੍ਰਦੀਪ ਸੇਠੀ, ਹਨੀ ਕੁਮਾਰ, ਅਨੁਭਵ ਮਨੀ ਸ਼ਰਮਾਆ, ਸਾਹਿਲ ਭਟਨਾਗਰ ਮਨੋਜ ਕੁਮਾਰ, ਰਵਿੰਦਰ ਕਾਂਸਲ, ਮੰਗਤ ਸ਼ਰਮਾ ਆਦਿ ਵੀ ਮੌਜੂਦ ਰਹੇ। ਸਟੇਜ ਸੈਕਟਰੀ ਦੀ ਭੂਮਿਕਾ ਸਤਿੰਦਰ ਲਾਲ ਨੇ ਨਿਭਾਈ।

LEAVE A REPLY

Please enter your comment!
Please enter your name here