ਬਿਆਸ,ਅਰੋੜਾ -ਸ਼੍ਰੀ ਰਾਮਲੀਲਾ ਕਮੇਟੀ ਰਈਆ ਵੱਲੋ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਰਈਆ ਪਾਰਕ ਵਿੱਚ ਰਾਮਲੀਲਾ ਕਰਵਾਈ ਜਾ ਰਹੀ ਹੈ ਭਰਤ ਮਿਲਾਪ ਨਾਈਟ ਦਾ ਉਦਘਾਟਨ ਸੀਨੀਅਰ ਕਾਂਗਰਸੀ ਆਗੂ ਠੇਕੇਦਾਰ ਰਾਮ ਲੁਭਾਇਆ ਨੇ ਕੀਤਾ।ਇਸ ਮੌਕੇ ਨੋਜਵਾਨ ਕਲਾਕਾਰਾਂ ਵੱਲੋ ਬੜੀ ਖੂਬਸੂਰਤੀ ਨਾਲ ਰਾਮਲੀਲਾ ਦੇ ਪਾਤਰਾਂ ਦੇ ਰੋਲ ਨਿਭਾਏ ਜਾ ਰਹੇ ਹਨ।ਜਿਨ੍ਹਾਂ ਦੀ ਕਲਾ ਨੂੰ ਵੇਖਕੇ ਆਏ ਹੋਏ ਮਹਿਮਾਨ ਖੁਸ਼ ਹੋ ਗਏ।ਇਸ ਮੌਕੇ ਸੰਬੋਧਨ ਕਰਦਿਆਂ ਠੇਕੇਦਾਰ ਰਾਮ ਲੁਭਾਇਆ ਨੇ ਕਿਹਾ ਕਿ ਸਾਨੂੰ ਸਾਰੇ ਧਾਰਮਿਕ ਤਿਉਹਾਰ ਪਾਰਟੀ ਬਾਜੀ ਤੋ ਉਪਰ ਉਠ ਕੇ ਬਿਨਾਂ ਭੇਦ ਭਾਵ ਮਨਾਉਣੇ ਚਾਹੀਦੇ ਹਨ।ਉਹਨਾਂ ਸ਼ਹਿਰ ਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ।ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪ੍ਰਮਾਤਮਾ ਦੇ ਦਸੇ ਹੋਏ ਰਸਤੇ ਤੇ ਚੱਲਣ। ਇਸ ਮੌਕੇ ਸ਼੍ਰੀ ਰਾਮਲੀਲਾ ਕਮੇਟੀ ਦੇ ਅਹੁਦੇਦਾਰਾਂ ਵਲੋਂ ਠੇਕੇਦਾਰ ਰਾਮ ਲੁਭਾਇਆ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪਾਵਨ ਸ਼ਰਮਾ, ਆਸ਼ੀਸ਼ ਸ਼ਰਮਾ, ਉਧੇ ਕੁਮਾਰ, ਰੋਹਿਤ ਮਹਿਤਾ, ਅਨਿਲ ਸ਼ਰਮਾ, ਚੇਤਨ ਦਵੇਸਰ, ਪੁਨੀਤ ਕੌੜਾ, ਜੈ ਇੰਦਰ ਸਿੰਘ, ਨਿਖਿਲ ਸ਼ਰਮਾ, ਗੋਪੀ ਸ਼ਰਮਾ, ਰਾਕੇਸ਼ ਕੁਮਾਰ, ਰਿੰਪਲ ਸਿੰਘ, ਸੁਸ਼ੀਲ ਭੰਡਾਰੀ, ਬਲਵਿੰਦਰ ਸਿੰਘ, ਜਗਦੀਸ਼, ਰਾਜੇਸ਼ ਮੰਨਣ, ਸਾਗਰ, ਰਘੁ ਰਾਜਾ ਆਦਿ ਹਾਜਰ ਸਨ।
Boota Singh Basi
President & Chief Editor