ਵੱਖ ਵੱਖ ਧਰਮਾਂ ਦੇ ਬਿਜ਼ਨਸ ਲੋਕੀ ਧਰਮ ਤੋ ਉੱਪਰ ਉੱਠ ਕੇ ਵਿਚਰਦੇ ਹਨ- ਬਰਾਇਨ

0
123

ਮੈਰੀਲੈਡ – ਸਿੱਖ ਐਸੋਸੇਸ਼ਨ ਆਫ ਬਾਲਟੀਮੋਰ ਗੁਰੂ ਘਰ ਰੈਡਲਜ ਟਾਊਨ ਵਿਖੇ ਡਾਕਟਰ ਬਰਾਇਨ ਗਰਿੰਮ ਚੇਅਰਮੈਨ ਰੈਲਜਸ ਫਰੀਡਮ ਬਿਜ਼ਨਸ ਫਾਊਡੇਸ਼ਨ ਅਮਰੀਕਾ ਨੇ ਦੋਰਾ ਕੀਤਾ। ਜਿੱਥੇ ਪ੍ਰਬੰਧਕਾ ਵੱਲ ਮਿਸਟਰ ਬਰਾਇਨ ਤੇ ਉਹਨਾਂ ਦੀ ਧਰਮ ਪਤਨੀ ਜੂਲੀਆ ਦਾ ਨਿੱਘਾ ਸਵਾਗਤ ਕੀਤਾ। ਜਿੱਥੇ ਉਹਨਾਂ ਸਿੱਖ ਧਰਮ ਦੀਆਂ ਵਿਚਾਰਾ ਦੀ ਸਾਂਝ ਪਾਈ ਉੱਥੇ ਉਹ ਗੁਰੂ ਘਰ ਨਤਮਸਤਕ ਹੋਏ।

ਗੁਰੂ ਘਰ ਦੇ ਸਕੱਤਰ ਅਜੇਪਾਲ ਸਿੰਘ ਖਾਲਸਾ ਨੇ ਸੰਗਤਾ ਨੂੰ ਡਾ• ਬਰਾਇਨ ਨੂੰ ਰੂਬਰੂ ਕਰਨ ਤੋ ਪਹਿਲਾ ਗੁਰਚਰਨ ਸਿੰਘ ਚੇਅਰਮੈਨ ਵੱਲਡ ਯੂਨਾਇਟਿਡ ਨੂੰ ਬਰਾਇਨ ਬਾਰੇ ਜਾਣ ਪਹਿਚਾਣ ਕਰਵਾਉਣ ਲਈ ਸੱਦਾ ਦਿੱਤਾ।ਗੁਰਚਰਨ ਸਿੰਘ ਨੇ ਦੱਸਿਆ ਕੇ ਵਰਾਇਆ ਗਲੋਬਲ ਬਿਜ਼ਨਸ ਲੀਡਰ ਹਨ । ਜਿਨਾ ਨੇ ਕੋਰੀਆਂ , ਜਪਾਨ ,ਅਮਰੀਕਾ ਵਿੱਚ ਕਾਨਫ੍ਰੰਸਾਂ ਕਰਵਾਕੇ ਸਭ ਧਰਮਾਂ ਦੇ ਬਿਜ਼ਨਸ ਸੀ ਈ ਓ ਨੂੰ ਇਕ ਪਲੇਟ ਫਾਰਮ ਤੇ ਇਕੱਠਾ ਕਰਕੇ ਸਾਂਝੀਵਾਲਤਾ ਨੂੰ ਉਭਾਰਨ ਦਾ ਸੱਦਾ ਦਿੱਤਾ।ਜੋ ਅਗਲੀ ਕਾਨਫ੍ਰੰਸ ਭਾਰਤ ਵਿੱਚ ਦਿੱਲੀ ਕਰਵਾਉਣ ਦਾ ਫੈਸਲਾ ਕੀਤਾ ਹੈ।ਜਿਸ ਵਿੱਚ ਪ੍ਰਧਾਨ ਮੰਤਰੀ ਨਰੇਦਰ ਮੋਦੀ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਬਤੋਰ ਮੁੱਖ ਮਹਿਮਾਨ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।

ਬਰਾਇਨ ਨੇ ਸੰਗਤਾ ਨੂੰ ਸੰਬੋਧਨ ਕਰਦੇ ਕਿਹਾ ਕਿ ਸਿੱਖ ਧਰਮ ਯੂਨੀਵਰਸਲ ਹੈ। ਜਿਸ ਤੋ ਹਰ ਕੋਈ ਸੇਧ ਲੈੰਦਾ ਹੈ।ਭਾਰਤ ਵਿੱਚ ਹੋਣ ਵਾਲੀ ਰਲੀਜਸ ਫਰੀਡਮ ਬਿਜ਼ਨਸ ਕਾਨਫ੍ਰੰਸ ਆਪਸੀ ਸਾਂਝ ਤੇ ਮਿਲਜੁਲ ਕੇ ਅੱਗੇ ਵਧਣ ਨੂੰ ਤਰਜੀਹ ਦੇਵੇਗੀ। ਕਾਮਯਾਬੀ ਦਾ ਰਾਹ ਅਖਤਿਆਰ ਕਰਨ ਲਈ ਸਾਨੂੰ ਇਕ ਪਲੇਟ ਫ਼ਾਰਮ ਤੇ ਇਕੱਠੇ ਹੋਕੇ ਅੱਗੇ ਤੁਰਨਾ ਪਵੇਗਾ।ਬਰਾਇਨ ਨੇ ਕਿਹਾ ਕਿ ਮੈਨੂੰ ਬਹੁਤ ਚੰਗਾ ਲੱਗਿਆ ਕਿ ਅੱਜ ਗੁਰੂ ਘਰ ਵਿੱਚ ਸੰਬੌਧਨ ਕਰਕੇ ਸਭੈ ਸਾਂਝੀਵਾਲਤਾ ਦਾ ਪੈਗ਼ਾਮ ਲੈ ਕੇ ਜਾ ਰਿਹਾ ਹਾਂ। ਜੋ ਅਗਲੀ ਕਾਨਫ੍ਰੰਸ ਵਿੱਚ ਪ੍ਰੇਰਨਾ ਸਰੋਤ ਸਾਬਤ ਹੋਵੇਗਾ। ਬਰਾਇਨ ਅਪਨੀ ਲਿਖੀ ਕਿਤਾਬ ਗਿਫਟ ਵਜੋ ਅਜੈਪਾਲ ਸਿੰਘ ਖਾਲਸਾ ਸਕੱਤਰ ਗੁਰਦੁਆਰਾ ਸਿੱਖ ਐਸੋਸੇਸ਼ਨ ਆਫ ਬਾਲਟੀਮੋਰ ਨੂੰ ਭੇਟ ਕੀਤੀ ।

ਗੁਰਦੁਆਰਾ ਪ੍ਰਬੰਧਕਾ ਨੇ ਡਾਕਟਰ ਬਰਾਇਨ ਗਰਿੰਮ ਨੂੰ ਸਾਈਟੇਸ਼ਨ ਤੇ ਮਿਸਜ ਹੂਲੀਆਂ ਨੂੰ ਮੋਮੈਟੋ ਦੇ ਕੇ ਸਨਮਾਨਿਤ ਕੀਤਾ। ਇਹ ਸਨਮਾਨ ਭਾਈ ਭੁਪਿੰਦਰ ਸਿੰਘ ਹੈੱਡ ਗ੍ਰੰਥੀ , ਜਰਨੈਲ ਸਿੰਘ ਟੀਟੂ ਪ੍ਰਧਾਨ , ਅਜੈਪਾਲ ਸਿੰਘ ਖਾਲਸਾ ਸਕੱਤਰ ਤੇ ਗੁਰਚਰਨ ਸਿੰਘ ਚੇਅਰਮੈਨ ਵੱਲਡ ਯੂਨਾਇਟਿਡ ਸੰਸਥਾ ਤੇ ਸਾਬਕਾ ਅਫਸਰ ਵੱਲਡ ਬੈਂਕ ਨੇ ਬਰਾਇਨ ਤੇ ਉਹਨਾਂ ਦੀ ਧਰਮ ਪਤਨੀ ਨੂੰ ਭੇਟ ਕੀਤੇ।
ਸੰਗਤਾ ਵੱਲੋਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਲੰਗਰ ਛਕਣ ਉਪਰੰਤ ਪ੍ਰਮੁਖ ਸ਼ਖਸੀਅਤਾ ਨਾਲ ਵਿਚਾਰਾ ਦੀ ਸਾਂਝ ਪਾਈ। ਆਸ ਹੈ ਕਿ ਭਵਿਖ ਵਿੱਚ ਭਾਰਤ ਹੋਣ ਵਾਲੀ ਗਲੋਬਲ ਕਾਨਫ੍ਰੰਸ ਵਿੱਚ ਇਸ ਗੁਰੂ ਘਰ ਦਾ ਸੰਦੇਸ਼ ਖ਼ਾਸ ਅਹਿਮੀਅਤ ਦਾ ਪ੍ਰਤੀਨ ਬਣੇਗਾ।

LEAVE A REPLY

Please enter your comment!
Please enter your name here