ਭਲਾਈਪੁੁਰ ਨੇ ਐਨਆਰਆਈ ਭਰਾਵਾਂ ਨਾਲ ਕੀਤੀ ਮੁਲਾਕਾਤ ਕਨੇਡਾ
ਬਿਆਸ ਬਲਰਾਜ ਸਿੰਘ ਰਾਜਾ
ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਸਰਦਾਰ ਸੰਤੋਖ ਸਿੰਘ ਭਲਾਈਪੁੁਰ ਜੋ ਕਿ ਪਿਛਲੀ ਦਿਨੀ ਕਨੇਡਾ ਗਏ ਹੋਏ ਹਨ।ਉਥੇ ਉਹਨਾਂ ਨੇ ਕੈਰੋ ਟਰਾਂਸਪੋਰਟ ਦੇ ਮਾਲਕ ਬਲਰਾਜ ਸਿੰਘ ਕੈਰੋ ਅਤੇ ਉਹਨਾਂ ਦੇ ਛੋਟੇ ਭਰਾ ਸ.ਕੈਰੋ ,ਕੇਵਲ ਸਿੰਘ,ਸੰਤੋਖ ਸਿੰਘ ਟੋਂਗ ਅਤੇ ਆਪਣੇ ਹਲਕਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੇ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਆਪਣੇ ਐਨਆਰਆਈ ਭਰਾਵਾਂ ਅਤੇ ਸੱਜਣਾ ਮਿੱਤਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਸਰਦਾਰ ਸੰਤੋਖ ਸਿੰਘ ਭਲਾਈਪੁਰ ਨੇ ਉਹਨਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਪੰਜਾਬ ਆ ਕੇ ਕਾਂਗਰਸ ਦਾ ਡੱਟਕੇ ਸਾਥ ਦੇਣ ਤਾਂ ਜੋ ਹਲਕਾ ਬਾਬਾ ਬਕਾਲਾ ਸਾਹਿਬ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਵੇ ਭਲਾਈਪੁਰ ਨੇ ਕਿਹਾ ਕਿ ਐਨਆਰਆਈ ਭਰਾਵਾਂ ਵੱਲੋਂ ਸਮੇਂ ਸਮੇਂ ਤੇ ਪੰਜਾਬ ਦੀ ਖੁਸ਼ਹਾਲੀ ਲਈ ਕੰਮ ਕੀਤੇ ਗਏ ਹਨ।ਪੰਜਾਬ ਦੀ ਤਰੱਕੀ ਲਈ ਐਨਆਰਆਈ ਭਰਾਵਾਂ ਦਾ ਵੱਡਾ ਯੋਗਦਾਨ ਹੈ ਜੋ ਕਦੇ ਵੀ ਅੱਖੋਂ ਪਰੋਖਿਆਂ ਨਹੀਂ ਕੀਤਾ ਜਾ ਸਕਦਾ।