ਭਾਈ ਸਤਪਾਲ ਸਿੰਘ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਗੁਰਦੁਆਰਾ ਗੁਰੂ ਨਾਨਕ ਪ੍ਰਕਾਂਸ ਲਾਸ ਵੇਗਸ ਵਿਖੇ ਨਤਮਸਤਕ ਹੋਏ

0
222

ਭਾਈ ਸਤਪਾਲ ਸਿੰਘ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਗੁਰਦੁਆਰਾ ਗੁਰੂ ਨਾਨਕ ਪ੍ਰਕਾਂਸ ਲਾਸ ਵੇਗਸ ਵਿਖੇ ਨਤਮਸਤਕ ਹੋਏ॥
ਹਜੂਰੀ ਗ੍ਰੰਥੀ ਭਾਈ ਮਹਿੰਗਾ ਸਿੰਘ ਨੇ ਸਿਰੋਪਾਉ ਨਾਲ ਸਨਮਾਨਿਤਾ ਕੀਤਾ।
ਲਾਸ ਵੇਗਸ-( ਸਰਬਜੀਤ ਗਿੱਲ ) ਕਾਨਫ੍ਰੰਸ ਸੰਪੰਨ ਹੋਣ ਉਪਰੰਤਪ੍ਰਬੰਧਕਾਂ ਵੱਲੋਂ ਸਥਾਨਕ ਧਾਰਮਿਕ ਮੰਦਰ ਤੇ ਗੁਰੂ ਘਰ ਦੇ ਦਰਸ਼ਨ ਜਰਵਾਏ ਗਏ। ਸਿੱਖ ਇੰਟਰਫੇਥ ਨੇਤਾਵਾਂ ਵੱਲੋਂ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ ਨਤਮਸਤਕ ਹੋਏ । ਜਿੱਥੇ ਇਸ ਗੁਰੂ ਘਰ ਦੇ ਹੋਂਦ ਵਿਚ ਆਉਣ ਤੇ ਸੰਗਤ ਦੀ ਗਿਣਤੀ ਵੱਲੋ ਨਤਮਸਤਕ ਹੋਣ ਬਾਰੇ ਪੁੱਛਿਆ। ਗ੍ਰੰਥੀ ਮਹਿੰਗਾ ਸਿੰਘ ਨੇ ਦੱਸਿਆ ਕਿ ਹਰ ਰੋਜ 25 ਤੋ 30 ਦੀ ਸੰਗਤ ਨਤਮਸਤਕ ਹੁੰਦੀ ਹੈ। ਐਤਵਾਰ ਸੰਗਤ ਦੀ ਗਿਣਤੀ ਸੋ ਤੋ ਡੇਢ ਸੋ ਤੱਕ ਪਹੁੰਚ ਜਾਂਦੀ। ਗ੍ਰੰਥੀ ਸਿੰਘ ਵੱਲੋਂ ਚਾਹ ਤੇ ਲੰਗਰ ਬਾਰੇ ਬੇਨਤੀ ਕੀਤੀ ਜੋ ਆਮ ਗੁਰੂ ਘਰਾਂ ਦੀ ਰਵਾਇਤ ਹੈ। ਉਸਨੇ ਕਿਹਾ ਕਿ ਭਾਈ ਸਤਪਾਲ ਸਿੰਘ ਜੀ ਦਾ ਮਿਸ਼ਨ ਸ਼ਲਾਯੋਗ ਹੈ । ਜਿੰਨਾ ਨੇ ਗੋਰਿਆਂ ਨੂੰ ਸਿੱਖੀ ਨਾਲ ਜੋੜਨ ਦੇ ਉਪਰਾਲੇ ਨੂੰ ਕਾਇਮ ਰੱਖਿਆ ਹੋਇਆ । ਜੋ ਭਾਈ ਹਰਭਜਨ ਸਿੰਘ ਯੋਗੀ ਜੀ ਦਾ ਮਿਸ਼ਨ ਸੀ। ਮਹਿੰਗਾ ਸਿੰਘ ਗ੍ਰੰਥੀ ਨੇ ਕਿਹਾ ਕਿ ਡਾਕਟਰ ਸੁਰਿੰਦਰ ਸਿੰਘ ਗਿੱਲ ਦੀ ਕੁਮਿਨਟੀ ਪ੍ਰਤੀ ਸੇਵਾ,ਪੰਜਾਬੀ ਸਕੂਲ ਚਲਾਉਣ ਦਾ ਕਾਰਜ ਵੀ ਸ਼ਲਾਘਾ ਵਾਲਾ ਹੈ। ਜੋ ਅਸੀ ਨਿੱਤ ਅਖਬਾਰਾ ਤੇ ਟੀ ਵੀ ਤੇ ਆਮ ਵੇਖਦੇ ਹਾਂ।ਸੋ ਸਨਮਾਨ ਵਜੋਂ ਸਿਰੋਪਾਉ ਹੈੱਡ ਗ੍ਰੰਥੀ ਭਾਈ ਮਹਿੰਗਾ ਸਿੰਘ ਵੱਲੋਂ ਭਾਈ ਸਤਪਾਲ ਸਿੰਘ ਤੇ ਡਾਕਟਰ ਸੁਰਿੰਦਰ ਗਿੱਲ ਨੂੰ ਸਨਮਾਨ ਵਜੋਂ ਸੋਪੇ। ਜੈਕਾਰਿਆਂ ਦੀ ਗੂੰਜ ਨਾਲ ਦੋਹਾ ਸ਼ਖਸੀਅਤਾ ਨੇ ਪ੍ਰਾਪਤ ਕੀਤੇ ਤੇ ਗੁਰੂ ਦਾ ਧੰਨਵਾਦ ਕੀਤਾ।
ਭਵਿੱਖ ਵਿੱਚ ਮੁੜ ਦਰਸ਼ਨਾਂ ਲਈ ਆਉਣ ਬਾਰੇ ਵਾਅਦਾ ਕੀਤਾ।ਇਸ ਸਾਰੀ ਕਾਰਗੁਜ਼ਾਰੀ ਲਈ ਡਾਕਟਰ ਸਟਾਫਨ ਬਰਗ ਅਗਜੈਕਟਿਵ ਡਾਇਰੈਕਟਰ ਮਿਡ-ਸਾਊਥ ਅਕਰੀਕਾ ਨੂੰ ਜਾਂਦਾ ਹੈ। ਜਿੰਨਾ ਨੇ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰੇ ਦੇ ਦਰਸ਼ਨ ਕਰਵਾਉਣ ਦੀ ਸੇਵਾ ਨਿਭਾਈ ਹੈ। ਬੀਬੀ ਰਾਜਿੰਦਰ ਕੋਰ ਗਿੱਲ ਵੀ ਇਸ ਮੋਕੇ ਗੁਰੂ ਘਰ ਦੇ ਦਰਸ਼ਨਾਂ ਲਈ ਨਾਲ ਸ਼ਾਮਲ ਰਹੇ ਹਨ।
ਲਾਸ ਵੇਗਸ ਵਿਚ ਤਿੰਨ ਗੁਰੂ ਘਰ ਹਨ ਜਿੰਨਾ ਵਿਚ ਗੁਰੂ ਨਾਨਕ ਪ੍ਰਕਾਸ਼ ਚਾਰ ਕੁ ਸਾਲਾਂ ਤੋਂ ਹੋਂਦ ਵਿਚ ਆਇਆ ਹੈ। ਜਿਸ ਦਾ ਪ੍ਰਬੰਧ ਤੇ ਅਧੁਨਿਕ ਸੁੰਦਰ ਇਮਾਰਤ ਮਨ ਮੋਹ ਲੈਦੀ ਹੈ।ਗੁਰੂ ਦਾ ਸ਼ੁਕਰਾਨਾ ਜਰਨ ਉਪਰੰਤ ਡਾਕਟਰ ਗਿੱਲ ਤੇ ਮਿਸਜ ਗਿਲ ਨੇ ਫੀਨਕਸ ਐਰੀਜੋਨਾ ਨੂੰ ਚਾਲੇ ਪਾ ਦਿੱਤੇ ।ਡਾਕਟਰ ਸਟਾਫਨ ਬਰਗ ਨੇ ਅਪਨੀ ਕਾਰ ਰਾਹੀ ਡਾਕਟਰ ਗਿਲ ਦਾ ਸਾਥ ਫੀਨਕਸ ਤੱਕ ਦਿੱਤਾ ਜੋ ਕਿ ਰੋਡ ਸਫ਼ਰ ਰਿਹਾ ਹੈ। ਭਾਈ ਸਤਪਾਲ ਸਿੰਘ ਲਾਸ ਏਜਲ ਨੂੰ ਰਵਾਨਾ ਹੋ ਗਏ।
ਅਗਲੇ ਹਫ਼ਤੇ ਡਾਕਟਰ ਗਿੱਲ ਤੇ ਭਾਈ ਸਤਪਾਲ ਪਾਰਲੀਮੈਂਟ ਕਾਨਫ੍ਰੰਸ ਸ਼ਿਕਾਗੋ ਵਿੱਚ ਹਿੱਸਾ ਲੈਣਗੇ। ਜਿੱਥੇ ਇੰਟਰਫੇਥ ਨੇਤਾਵਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ।

LEAVE A REPLY

Please enter your comment!
Please enter your name here