ਭਾਈ ਸ਼ਵਿਦਰ ਸਿੰਘ ਹਜ਼ੂਰੀ ਰਾਗੀ ਸ਼ੀ ਦਰਬਾਰ ਸਾਹਿਬ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ।

0
33
ਭਾਈ ਸ਼ਵਿਦਰ ਸਿੰਘ ਹਜ਼ੂਰੀ ਰਾਗੀ ਸ਼ੀ ਦਰਬਾਰ ਸਾਹਿਬ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ।
ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਹੈੱਡ ਗ੍ਰੰਥੀ ਅਕਾਲ ਤਖ਼ਤ ਦੇ ਫਰਜੰਦ ਤੇ ਸਨੇਹੀ ਦੀ ਮੋਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ-ਭਾਈ ਸ਼ਵਿਦਰ ਸਿੰਘ ਅਮਰੀਕਾ
(ਭਾਈ ਹਰਚਰਨਜੀਤ ਸਿੰਘ ਸਪੁੱਤਰ ਹੈੱਡ ਗ੍ਰੰਥੀ ਸ਼੍ਰੀ ਅਕਾਲ ਤਖ਼ਤ ਗਿਆਨੀ ਮਲਕੀਤ ਸਿੰਘ,ਭਾਈ ਜਸਬੀਰ ਸਿੰਘ ਸਨੇਹੀ )
ਵਸ਼ਿਗਟਨ ਡੀ ਸੀ-(.ਗਿੱਲ ) ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਹੈੱਡ ਗ੍ਰੰਥੀ ਸ਼੍ਰੀ ਅਕਾਲ ਤਖੱਤ ਦੇ ਫਰਜੰਦ ਭਾਈ ਹਰਚਰਨਪ੍ਰੀਤ ਸਿੰਘ ਪਿਛਲੇ ਦਿਨੀ ਐਕਸੀਡੈਟ ਵਿੱਚ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੇ ਨਾਲ ਹੀ ਇਸੇ ਪ੍ਰੀਵਾਰ ਦੇ ਸਨੇਹੀ ਭਾਈ ਜਸਬੀਰ ਸਿੰਘ ਵੀ ਇਸੇ ਦੁਰਖਟਨਾ ਵਿਚ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।ਦੋਵੇ ਰੂਹਾਂ ਹੀ ਕੀਰਤਨ ਰਾਹੀ ਸਂਗਤਾਂ ਨੂੰ ਮੋਹ ਲੈੰਦੀਆਂ ਸਨ। ਕੀਰਤਨ ਸਦਕਾ ਇਹਨਾਂ ਦਾ ਪਿਆਰ ਦੇਸ਼ਾਂ ,ਵਿਦੇਸ਼ਾਂ ਵਿੱਚ ਅਹਿਮ ਸੀ।ਵਿਦੇਸ਼ੀ ਡਾਇਸਪੋਰਾ ਵੀ ਇਸ ਹਾਦਸੇ ਬਾਰੇ ਸੁਣ ਕੇ ਗਮਗੀਨ ਹੋ ਗਿਆ।ਉਹਨਾਂ ਦਾ ਕਹਿਣਾ ਹੈ ਕਿ ਅਕਾਲ ਪੁਰਖ ਦੇ ਭਾਣੇ ਅੱਗੇ ਕੋਈ ਜੋਰ ਨਹੀ ਹੈ।ਉਸ ਦੀਆਂ ਦਾਤਾਂ ਹਨ। ਜਦ ਚਾਹੇ ਉਹ ਸੱਦ ਲੈਦਾ ਹੈ।
ਭਾਈ ਸ਼ਵਿਦਂਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਜੋ ਅਮਰੀਕਾ ਵਿਚ ਇਸ ਹਾਦਸੇ ਬਾਰੇ ਸੁਣ ਕੇ ਡੂੰਘੇ ਦੁੱਖ ਵਿੱਚ ਹਨ। ਉਹਨਾ ਵੱਲੋਂ ਫੋਨ ਰਾਹੀਂ ਦੱਸਿਆ ਕਿ ਅਜਿਹੀਆਂ ਧਾਰਮਿਕ ਰੂਹਾਂ ਦਾ ਸਦਾ ਲਈ ਚਲੇ ਜਾਣਾ ਅਤੀ ਦੁੱਖ ਵਾਲੀ  ਗੱਲ ਹੈ। ਜਿਸ ਕਰਕੇ ਇਹਨਾਂ ਰੂਹਾਂ ਦੇ ਉਪਾਸ਼ਕਾ ਦੇ ਹਿਰਦੇ ਵਲੂੰਦਰੇ ਗਏ ਹਨ। ਪਰ ਅਕਾਲ ਪੁਰਖ ਦਾ ਭਾਣਾ ਹੈ। ਜਿਸ ਨੂੰ ਮੰਨਣ ਤੋਂ ਸਿਵਾਏ ਕੋਈ ਹੋਰ ਹੀਲਾ ਨਹੀਂ ਹੈ।
ਸਾਡੀ ਸੱਚੇ ਦਿਲੋਂ ਇਹੀ ਅਰਦਾਸ ਹੈ ਕਿ ਅਕਾਲ ਪੁਰਖ ਇੰਨਾਂ ਵਿੱਛੜੀਆਂ ਰੂਹਾਂ ਨੂੰ ਅਪਨੇ ਚਰਨਾਂ ਵਿੱਚ ਨਿਵਾਸ ਦੇਵੇ।ਪਿੱਛੇ  ਪ੍ਰੀਵਾਰ, ਸੰਬੰਧੀਆਂ ਤੇ ਮਿੱਤਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।
ਅਸੀ ਸਿੰਘ ਸਾਹਿਬ ਮਲਕੀਤ ਸਿੰਘ ਜੀ ਨਾਲ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹਾਂ ਅਤੇ ਵਿੱਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ।ਵਾਹਿਗੁਰੂ ਭਾਈ ਸਾਹਿਬ ਦੇ ਪ੍ਰੀਵਾਰ ਨੂੰ ਮਜ਼ਬੂਤੀ ਨਾਲ ਅਸਹਿ ਦੁੱਖ ਬਰਦਾਸ਼ਤ ਕਰਨ ਦਾ ਬਲ  ਬਖਸ਼ੇ।ਅਸੀ ਹਮੇਸ਼ਾ ਹੀ ਪ੍ਰੀਵਾਰ ਨਾਲ ਖੜੇ ਹਾਂ,ਹਰ ਮੁਸ਼ਕਲ ਵਿੱਚ ਇਸ ਦੁੱਖ ਦੀ ਘੜੀ ਵਿੱਚ ਸਾਂਝ ਦੇ ਹਾਮੀ ਹਾਂ।
ਵਿਦੇਸ਼ੀ ਡਾਇਸਪੋਰਾ ਅਰਦਾਸ ਕਰਦਾ ਹੈ ਕਿ  ਵਿੱਛੜੀਆਂ ਰੂਹਾਂ ਨੂੰ ਅਕਾਲ ਪੁਰਖ ਚਰਨਾ ਵਿਚ ਨਿਵਾਸ ਦੇਵੇ ਤੇ ਭਾਣਾ ਮੰਨਣ ਲਈ ਹਰ ਨੇੜੇ ਤੇ ਦੂਰ ਦੇ ਪਿਆਰ ਕਰਨ ਵਾਲਿਆਂ ਨੂੰ ਦੁੱਖ ਦੀ ਘੜੀ ਵਿਚ ਰੱਬੀ ਹੁਕਮ ਨੂੰ ਬਰਦਾਸ਼ਤ ਕਰਨ ਦਾ ਬਲ ਬਖਸ਼ੇ।

LEAVE A REPLY

Please enter your comment!
Please enter your name here