ਭਾਜਪਾ ਦੀ ਮੈਂਬਰਸ਼ਿਪ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ-ਹਰਦੀਪ ਸਿੰਘ ਗਿੱਲ
ਹਲਕਾ ਜੰਡਿਆਲਾ ਗੁਰੂ ਤੋਂ ਭਰਤੀ ਮੁਹਿੰਮ ਦੀ ਸ਼ੁਰੂਆਤ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,3 ਸਤੰਬਰ
ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਸ਼ੁਰੂ ਕੀਤੀ ਮੈਂਬਰਸ਼ਿਪ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿਖੇ ਇਸ ਮੁਹਿੰਮ ਦਾ ਅਗਾਜ਼ ਕੀਤਾ ਗਿਆ ਜਿਸ ਤਹਿਤ ਪਿੰਡ ਮਹਿਤਾ,ਤਰਸਿੱਕਾ ਅਤੇ ਨੰਗਲ ਗੁਰੂ ਵਿਖੇ ਇਸ ਮੁਹਿੰਮ ਦੀ ਸ਼ੁਰੂਆਤ ਹਲਕਾ ਇੰਚਾਰਜ ਹਰਦੀਪ ਸਿੰਘ ਗਿੱਲ ਜਨਰਲ ਸਕੱਤਰ ਪੰਜਾਬ ਭਾਜਪਾ ਐਸ.ਸੀ. ਮੋਰਚਾ ਵੱਲੋਂ ਕੀਤੀ ਗਈ।ਇਸ ਮੌਕੇ ‘ਤੇ 8800002024 ਨੰਬਰ ‘ਤੇ ਮਿਸ ਕਾਲ ਕਰਕੇ ਵਰਕਰਾਂ ਨੇ ਭਾਰਤੀ ਜਨਤਾ ਪਾਰਟੀ ਦੀ ਬਕਾਇਦਾ ਮੈਂਬਰਸ਼ਿਪ ਲਈ।ਜ਼ਿਕਰਯੋਗ ਹੈ ਕੱਲ ਦਿੱਲੀ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੈਂਬਰ ਬਣ ਕੇ ਇਸ ਮੁਹਿੰਮ ਨੂੰ ਪੂਰੇ ਦੇਸ਼ ਵਿੱਚ ਸ਼ੁਰੂ ਕੀਤਾ ਸੀ।ਅੱਜ ਤੋਂ ਸੂਬੇ ਦੇ ਸਾਰੇ ਰਾਜਾਂ ਵਿੱਚ ਭਾਜਪਾ ਵਰਕਰਾਂ ਨੇ ਇਸ ਮੁਹਿੰਮ ਨੂੰ ਅੱਗ ਤੋਰਿਆ ਗਿਆ।ਇਸ ਬਾਰੇ ਜਾਣਕਾਰੀ ਦਿੰਦਿਆਂ ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿੱਚ ਵੀ ਰਿਕਾਰਡ ਤੋੜ ਭਰਤੀ ਕੀਤੀ ਜਾਵੇਗੀ। ਨਵੇਂ ਮੈਂਬਰਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਜੋੜਿਆ ਜਾਵੇਗਾ।ਉਨ੍ਹਾਂ ਆਖਿਆ ਕਿ ਸ਼ਹਿਰੀ ਖੇਤਰਾਂ ਦੇ ਨਾਲ-ਨਾਲ ਪਿੰਡਾਂ ‘ਤੇ ਕਸਬਿਆਂ ਵਿੱਚ ਵੀ ਭਾਜਪਾ ਨਾਲ ਜੁੜਨ ਲਈ ਲੋਕਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਲੰਘੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਰਵਾਇਤੀ ਪਾਰਟੀਆਂ ਦੇ ਬਰਾਬਰ ਤੀਜੀ ਧਿਰ ਵਜੋਂ ਉਭਾਰਿਆ ਹੈ।ਇਸ ਤੋਂ ਸਾਬਤ ਹੁੰਦਾ ਹੈ ਕਿ ਲੋਕ ਪੰਜਾਬ ਦੀ ਵਾਗਡੋਰ ਭਾਜਪਾ ਦੇ ਹੱਥ ਵਿੱਚ ਦੇਣੀ ਚਾਹੁੰਦੇ ਹਨ।ਉਨ੍ਹਾਂ ਆਖਿਆ ਕਿ ਗਰੀਬ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਈ ਯੋਜਨਾਵਾਂ ਉਲੀਕੀਆਂ ਹਨ,ਜਿਸ ਦਾ ਲਾਭ ਪਿੰਡਾਂ ਦੇ ਗਰੀਬ ਤਬਕੇ ਨੂੰ ਵੀ ਮਿਲ ਰਿਹਾ ਹੈ।ਉਨ੍ਹਾਂ ਕਿਹਾ ਮੈਂਬਰਸ਼ਿਪ ਮੁਹਿੰਮ ਨੂੰ ਪਿੰਡ-ਪਿੰਡ ਲੈ ਕੇ ਜਾਇਆ ਜਾਵੇਗਾ।ਇਸ ਮੌਕੇ ‘ਤੇ ਸਰਕਲ ਪ੍ਰਧਾਨ ਮਨਜੀਤ ਸਿੰਘ ਤਰਸਿੱਕਾ, ਨਾਨਕ ਸਿੰਘ ਚੂੰਘ,ਗੁਲਜਿੰਦਰ ਸਿੰਘ ਲਾਡੀ ਨੰਬਰਦਾਰ,ਹਰਜੋਤ ਸਿੰਘ ਮਹਿਤਾ,ਮਨਦੀਪ ਕੌਰ ਦਬੁਰਜੀ,ਜਗਰੂਪ ਸਿੰਘ ਵਡਾਲੀ,ਸਰਬਜੀਤ ਸਿੰਘ ਵਡਾਲੀ,ਸਰਪੰਚ ਗੁਰਵਿੰਦਰ ਸਿੰਘ,ਦੇਵ ਨਾਥ,ਸਤਨਾਮ ਸਿੰਘ, ਪ੍ਰਗਟ ਸਿੰਘ,ਜੈਦੇਵ ਸਿੰਘ ਤਰਸਿੱਕਾ,ਸ਼ੇਰ ਸਿੰਘ ਜੋਧਾ ਨਗਰੀ,ਜੈਮਲ ਸਿੰਘ ਨੰਗਲ ਗੁਰੂ ਤੋਂ ਇਲਾਵਾ ਹੋਰ ਵੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਹਾਜ਼ਰ ਸਨ।