ਭਾਜਪਾ ਦੇ ਐਸਸੀ ਮੋਰਚਾ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਬੰਟੀ ਨੇ ਸੂਬਾ ਪ੍ਰਧਾਨ ਐੱਸ.ਆਰ ਲੱਧੜ ਨਾਲ ਕੀਤੀ ਜ਼ਿਲ੍ਹਾ ਤਰਨਤਾਰਨ ਦੇ ਭਾਈਚਾਰੇ ਦੀ ਚਰਚਾ
ਸੂਬਾ ਲੀਡਰਸ਼ਿਪ ਨੇ ਜ਼ਿਲ੍ਹਾ ਤਰਨਤਾਰਨ ਵਿੱਚ ਦਲਿਤ ਭਾਈਚਾਰੇ ਦੀ ਕਾਰਗੁਜਾਰੀ ‘ਤੇ ਪ੍ਰਗਟਾਈ ਸੰਤੁਸ਼ਟੀ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,3 ਸਤੰਬਰ
ਭਾਰਤੀ ਜਨਤਾ ਪਾਰਟੀ ਦੇ ਐਸਸੀ ਮੋਰਚਾ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਅਵਤਾਰ ਸਿੰਘ ਬੰਟੀ ਮੁਰਾਦਪੁਰ ਵਲੋਂ ਐਸਸੀ ਮੋਰਚਾ ਪੰਜਾਬ ਪ੍ਰਧਾਨ ਸੁੱਚਾ ਰਾਮ ਲੱਧੜ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਜ਼ਿਲ੍ਹਾ ਤਰਨਤਾਰਨ ਦੇ ਦਲਿਤ ਭਾਈਚਾਰੇ ਦੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਸਮਾਜ ਸੇਵਾ ਤੋਂ ਸ਼ੁਰੂ ਹੋ ਕੇ ਰਾਜਨੀਤੀ ਦਾ ਸਫਲ ਤਹਿ ਕਰਨ ਵਾਲੇ ਭਾਜਪਾ ਦੇ ਨੌਜਵਾਨ ਨੇਤਾ ਅਵਤਾਰ ਸਿੰਘ ਬੰਟੀ ਮੁਰਾਦਪੁਰ ਅਤੇ ਮੋਰਚੇ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਵਿੱਚ ਉਨਾਂ ਨੂੰ ਭਾਜਪਾ ਵੱਲੋਂ ਮਿਲੀ ਜ਼ਿਲ੍ਹਾ ਪ੍ਰਧਾਨ ਦੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਕੇ ਦਲਿਤ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਸਮੇਂ-ਸਮੇਂ ‘ਤੇ ਪੁਲਸ ਅਤੇ ਸਿਵਲ ਪ੍ਰਸਾਸ਼ਨ ਕੋਲ ਉਠਾ ਰਹੇ ਹਨ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਉਨਾਂ ਦੇ ਦਿਸ਼ਾ ਨਿਰਦੇਸ਼ਾਂ ਨਾਲ ਸਮੁੱਚੀ ਟੀਮ ਦੇ ਸਹਿਯੋਗ ਨਾਲ ਭਾਈਚਾਰੇ ਨੂੰ ਕੇਂਦਰ ਵੱਲੋਂ ਆ ਰਹੀਆਂ ਲੋਕ ਪੱਖੀ ਸਹੂਲਤਾਂ ਦੁਆਉਣ ਲਈ ਰਾਤ-ਦਿਨ ਇੱਕ ਕਰਦੇ ਆ ਰਹੇ ਹਨ।ਅਵਤਾਰ ਸਿੰਘ ਬੰਟੀ ਨੇ ਦੱਸਿਆ ਕਿ ਉਨਾਂ ਦੀ ਇਸ ਪ੍ਰਗਤੀਸ਼ੀਲ ਅਤੇ ਲੋਕ ਪੱਖੀ ਹੋ ਰਹੀਆਂ ਗਤੀਵਿਧੀਆਂ ਦੀ ਹੋਈ ਸੂਬਾ ਪੱਧਰੀ ਬੈਠਕ ਵਿੱਚ ਐਸਸੀ ਮੋਰਚਾ ਦੇ ਪੰਜਾਬ ਪ੍ਰਧਾਨ ਐੱਸ ਆਰ ਲੱਧੜ ਵੱਲੋਂ ਸਰਾਹਨਾ ਵੀ ਕੀਤੀ ਗਈ ਅਤੇ ਜਿਲਾ ਤਰਨਤਾਰਨ ਦੀ ਐਸਸੀ ਮੋਰਚਾ ਦੀ ਟੀਮ ਨੂੰ ਵਧਾਈ ਵੀ ਦਿੱਤੀ ਅਤੇ ਕਿਹਾ ਕਿ ਅਗਰ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਕੋਈ ਸਰਕਾਰੇ ਦਰਬਾਰੇ ਮੁਸ਼ਕਿਲ ਆਉੰਦੀ ਹੈ ਤਾਂ ਉਹ ਤੁਰੰਤ ਪ੍ਰਦੇਸ਼ ਟੀਮ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਆ ਰਹੀਆਂ ਸੁੱਖ ਸਹੂਲਤਾਂ ਲੋਕਾਂ ਤੱਕ ਪਹੁੰਚਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।ਅਖੀਰ ਵਿੱਚ ਅਵਤਾਰ ਸਿੰਘ ਬੰਟੀ ਨੇ ਜ਼ਿਲ੍ਹਾ ਤਰਨਤਾਰਨ ਦੇ ਸਮੁੱਚੇ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾਂ ਹੀ ਲੋਕ ਸੇਵਾ ਨੂੰ ਸਮਰਿਪਤ ਰਹੇ ਹਨ ਅਤੇ ਉਹ ਭਾਈਚਾਰੇ ਲਈ ਦਿਨ-ਰਾਤ ਇਕ ਕਰਨ ਦੇ ਵਚਨਬੱਧ ਹਨ।ਉਨਾਂ ਆਪਣੇ ਭਾਈਚਾਰੇ ਨੂੰ ਇਕਮੁੱਠ ਰਹਿਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਹੁਤ ਜਲਦੀ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਦਲਿਤ ਭਾਈਚਾਰੇ ਲਈ ਵੱਡੇ ਪ੍ਰੋਜੈਕਟ ਉਲੀਕ ਰਹੂ ਹਨ ਜੋ ਆਉਣ ਵਾਲੇ ਸਮੇਂ ਵਿੱਚ ਸਾਡੇ ਲਈ ਵਰਦਾਨ ਸਾਬਤ ਹੋਣ ਵਾਲੇ ਹਨ। ਆਪਾਂ ਵੀ ਸਾਰੇ ਰਲ-ਮਿਲ ਕੇ ਭਾਜਪਾ ਦੀ ਹੋਰ ਮਜਬੂਤੀ ਲਈ ਪਿੰਡ ਪੱਧਰ ‘ਤੇ ਇਕਜੁੱਟ ਰਹੀਏ।ਸੂਬਾ ਪ੍ਰਧਾਨ ਐੱਸ.ਆਰ ਲੱਧੜ ਨੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਬੰਟੀ ਮੁਰਾਦਪੁਰ ਅਤੇ ਜਿਲਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ ਨੂੰ ਜਿਲਾ ਤਰਨਤਾਰਨ ਵਿੱਚ ਦਲਿਤ ਭਾਈਚਾਰੇ ਦੀ ਸੰਗਠਨਾਤਮਿਕ ਮਜਬੂਤੀ ਲਈ ਕੀਤੀ ਜਾ ਰਹੀ ਮਿਨਹਤ ‘ਤੇ ਖੁਸ਼ੀ ਅਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਜ਼ਿਲ੍ਹਾ ਤਰਨਤਾਰਨ ਦੀ ਸਮੁੱਚੀ ਐਸਸੀ ਮੋਰਚਾ ਟੀਮ ਨੂੰ ਵਧਾਈ ਦਿੱਤੀ।
ਕੈਪਸ਼ਨ- ਭਾਜਪਾ ਐਸਸੀ ਮੋਰਚਾ ਪੰਜਾਬ ਪ੍ਰਧਾਨ ਸੁੱਚਾ ਰਾਮ ਲੱਧੜ ਨਾਲ ਮੁਲਾਕਾਤ ਦੌਰਾਨ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਬੰਟੀ ਮੁਰਾਦਪੁਰ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਕੰਗ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)