ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਰੱਖੀ ਧੰਨਵਾਦੀ ਮੀਟਿੰਗ

0
37
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਰੱਖੀ ਧੰਨਵਾਦੀ ਮੀਟਿੰਗ
ਸੈਂਕੜਿਆਂ ਦੀ ਗਿਣਤੀ ਵਿੱਚ ਭਾਜਪਾ ਵਰਕਰਾਂ ਨੇ ਲਿਆ ਹਿੱਸਾ
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,12 ਜੂਨ
ਭਾਰਤੀ ਜਨਤਾ ਪਾਰਟੀ ਵਲੋਂ ਲੋਕ ਸਭਾ ਚੋਣਾਂ ਉਪਰੰਤ ਵਰਕਰਾਂ ਦੀ ਵਿਸ਼ਾਲ ਧੰਨਵਾਦ ਮੀਟਿੰਗ ਕੀਤੀ ਗਈ।ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਭਾਜਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ।ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ ਉਕਤ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੰਧੂ ਨੇ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਭਾਜਪਾ ਨੂੰ 36 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਹਨ ਅਤੇ ਭਾਜਪਾ ਨੇ ਅਕਾਲੀ ਦਲ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ,ਜੋ ਸਾਡੇ ਲਈ ਵੱਡੇ ਮਾਣ ਵਾਲੀ ਗੱਲ ਹੈ।ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਵਰਕਰਾਂ ਦੀ ਮਿਹਨਤ ਸਦਕਾ ਜ਼ਿਲ੍ਹੇ ਦੇ ਹਰੇਕ ਬੂਥ ਵਿੱਚੋਂ ਭਾਜਪਾ ਨੂੰ ਵੋਟਾਂ ਪਈਆਂ ਹਨ ਅਤੇ ਬਹੁਤ ਸਾਰੇ ਪਿੰਡਾਂ ਅਤੇ ਬੂਥਾਂ ਵਿੱਚ ਭਾਜਪਾ ਜੇਤੂ ਰਹੀ ਹੈ।ਉਹਨਾਂ ਹੋਰ ਕਿਹਾ ਆਉਣ ਵਾਲੇ ਸਮੇਂ ਵਿੱਚ ਭਾਜਪਾ ਪੰਚਾਇਤੀ,ਜ਼ਿਲ੍ਹਾ ਪ੍ਰੀਸ਼ਦ ਅਤੇ ਵਿਧਾਨ ਸਭਾ ਚੋਣਾਂ ਜਿੱਤੇਗੀ ਅਤੇ ਪੰਜਾਬ ਵਿੱਚ ਆਉਣ ਵਾਲੀ ਸਰਕਾਰ ਭਾਜਪਾ ਦੀ ਹੋਵੇਗੀ।ਇਸ ਮੌਕੇ ਪ੍ਰਧਾਨ ਹਰਜੀਤ ਸਿੰਘ ਸੰਧੂ ਤੋਂ ਇਲਾਵਾ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਅਮਰਪਾਲ ਸਿੰਘ ਖਹਿਰਾ,ਜ਼ਿਲਾ ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ,ਜ਼ਿਲਾ ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ,ਜ਼ਿਲਾ ਮੀਤ ਪ੍ਰਧਾਨ ਅਤੁਲ ਜੈਨ,ਜ਼ਿਲਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ,ਜ਼ਿਲਾ ਜਨਰਲ ਸਕੱਤਰ ਸ਼ਿਵ ਸੋਨੀ ਹਰੀਕੇ,ਜ਼ਿਲਾ ਜਨਰਲ ਸਕੱਤਰ ਸੁਰਜੀਤ ਸਾਗਰ,ਜ਼ਿਲਾ ਯੁਵਾ ਮੋਰਚੇ ਦੇ ਪ੍ਰਧਾਨ ਦਿਨੇਸ਼ ਸ਼ਰਮਾ,ਸਾਬਕਾ ਜ਼ਿਲ੍ਹਾ ਪ੍ਰਧਾਨ ਰਾਮ ਲਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ।ਬੁਲਾਰਿਆਂ ਨੇ ਕੇਂਦਰ ਵਿੱਚ ਤੀਸਰੀ ਵਾਰ ਮੋਦੀ ਸਰਕਾਰ ਬਣਨ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਰਕਰਾਂ ਨੂੰ ਵਧਾਈ ਦਿੱਤੀ।ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਕਿਸਾਨ ਮੋਰਚੇ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਵੇਈਂ ਪੂਈਂ, ਜ਼ਿਲ੍ਹਾ ਸਕੱਤਰ ਹਰਮਨਜੀਤ ਸਿੰਘ ਕੱਲਾ,ਸਵਿੰਦਰ ਸਿੰਘ,ਪ੍ਰਦੇਸ਼ ਕਾਰਜਕਾਰਨੀ ਮੈਂਬਰ ਬਲਵਿੰਦਰ ਸਿੰਘ ਰੈਸ਼ੀਆਣਾ,ਮੰਡਲ ਪ੍ਰਧਾਨ ਪਵਨ ਕੁੰਦਰਾ,ਕੁਲਦੀਪ ਸਿੰਘ ਮਲਮੋਹਰੀ,ਮੰਡਲ ਪ੍ਰਧਾਨ ਪਵਨ ਦੇਵਗਨ ਚੋਹਲਾ ਸਾਹਿਬ,ਜਵਾਹਰ ਨਈਅਰ,ਮੇਹਰ ਸਿੰਘ ਬਾਣੀਆਂ,ਨਰਿੰਦਰ ਸਿੰਘ ਕੱਲਾ,ਕਾਰਜ ਸਿੰਘ ਸ਼ਾਹ, ਹਰਪਾਲ ਸਿੰਘ ਸੋਨੀ, ਗੌਰਵ ਦੇਵਗਨ ਸਰਹਾਲੀ,ਸ਼ਰਮਾ ਖਾਲੜਾ,ਯੂਥ ਜਨਰਲ ਸਕੱਤਰ ਅਮਨ ਅਰੋੜਾ, ਰੋਹਿਤ ਸ਼ਰਮਾ,ਸੰਜੀਵ ਚੋਪੜਾ,ਬਚਿੱਤਰ ਸਿੰਘ ਅਲਾਵਲਪੁਰ,ਕਾਬਲ ਸਿੰਘ ਸ਼ੇਖਚਕ,ਨਵਜੋਤ ਸਿੰਘ ਖਡੂਰ ਸਾਹਿਬ,ਸਾਹਿਬ ਸਿੰਘ ਕੁਹਾੜਕਾ, ਸੁਰਜੀਤ ਸਿੰਘ ਮਾਹਲ, ਸੁਬਾਸ਼ ਬਾਠ,ਪਰਮਜੀਤ ਸਿੰਘ ਮਾਨ,ਅੰਸ਼ਦੀਪ ਸਿੰਘ,ਰਾਜਵੀਰ ਸਿੰਘ ਕੰਗ,ਹੈਪੀ ਕੰਗ,  ਸਿਕੰਦਰ ਸਿੰਘ,ਕੁਲਵਿੰਦਰ ਸਿੰਘ ਝੰਡੇਰ, ਹਰਜਿੰਦਰ ਸਿੰਘ ਠੱਕਰਪੁਰਾ,ਸਤਨਾਮ ਸਿੰਘ ਫਤਹਿਬਾਦ,ਗੁਰਦੀਪਕ ਸਿੰਘ,ਮਨੂੰ ਕੰਬੋਜ, ਲਖਵਿੰਦਰ ਸਿੰਘ ਪੱਟੀ,ਸਤਵਿੰਦਰ ਸਿੰਘ,ਬੰਟੀ ਖੁਰਾਣਾ ਆਦਿ ਪ੍ਰਮੁੱਖ ਰੂਪ ਵਿੱਚ ਮੌਜੂਦ ਸਨ।

LEAVE A REPLY

Please enter your comment!
Please enter your name here