ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਤਰਨਤਾਰਨ ਵਿਖੇ ਮੈਂਬਰਸ਼ਿਪ ਅਭਿਆਨ ਦਾ ਅਗਾਜ

0
50
ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਤਰਨਤਾਰਨ ਵਿਖੇ ਮੈਂਬਰਸ਼ਿਪ ਅਭਿਆਨ ਦਾ ਅਗਾਜ
ਸੂਬਾ ਮੀਤ ਪ੍ਰਧਾਨ ਫਤਿਹਜੰਗ ਸਿੰਘ ਬਾਜਵਾ ਅਤੇ ਪ੍ਰਦੇਸ਼ ਪ੍ਰਵਕਤਾ ਨਰੇਸ਼ ਸ਼ਰਮਾ ਨੇ ਕੀਤੀ ਵਿਸੇਸ਼ ਤੌਰ ‘ਤੇ ਸ਼ਿਰਕਤ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,5 ਸਤੰਬਰ
ਪੂਰੇ ਭਾਰਤ ਅੰਦਰ ਭਾਰਤੀ ਜਨਤਾ ਪਾਰਟੀ ਵੱਲੋਂ ਕਰਵਾਈ ਜਾ ਰਹੀ ਮੈਂਬਰਸ਼ਿਪ ਅਭਿਆਨ ਦੀ ਲੜੀ ਤਹਿਤ ਜ਼ਿਲ੍ਹਾ ਤਰਨਤਾਰਨ ਵਿਖੇ ਭਾਜਪਾ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਤਰਨਤਾਰਨ ਵਿਖੇ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਮੀਤ ਪ੍ਰਧਾਨ ਫਤਿਹਜੰਗ ਸਿੰਘ ਬਾਜਵਾ,ਪ੍ਰਦੇਸ਼ ਪ੍ਰਵਕਤਾ ਅਤੇ ਜ਼ਿਲ੍ਹਾ ਸਹਿ ਇੰਚਾਰਜ ਨਰੇਸ਼ ਸ਼ਰਮਾ ਪਹੁੰਚੇ,ਜਿੰਨਾਂ ਦਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਉਨਾਂ ਦੀ ਸਮੁੱਚੀ ਟੀਮ ਵੱਲੋਂ ਭਰਵਾਂ ਸਵਾਗਤ  ਕੀਤਾ ਗਿਆ।ਇਸ ਮੌਕੇ ਮੈਂਬਰਸ਼ਿਪ ਲਈ ਟੋਲ ਫ੍ਰੀ ਨੰਬਰ 8800002024 ਨੰਬਰ ਵੀ ਜਾਰੀ ਕੀਤਾ ਗਿਆ।ਇਸ ਮੌਕੇ ਪੰਜਾਬ ਦੇ ਮੀਤ ਪ੍ਰਧਾਨ ਫਤਿਹਜੰਗ ਸਿੰਘ ਬਾਜਵਾ ਵੱਲੋਂ ਜ਼ਿਲ੍ਹਾ ਤਰਨਤਾਰਨ ਵਿੱਚ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਅਤੇ ਉਨਾਂ ਦੀ ਟੀਮ ਵੱਲੋਂ ਕੀਤੀ ਜਾ ਰਹੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਸੰਗਠਨਾਤਮਿਕ ਰੂਪ ਰੇਖਾ ਨੂੰ ਅੱਗੇ ਵਧਾਉਂਦੇ ਹੋਏ ਬੂਥ ਪੱਧਰ ‘ਤੇ ਆਪਣੇ ਵਰਕਰਾਂ ਨੂੰ ਹੋਰ ਮਜਬੂਤੀ ਨਾਲ ਕੰਮ ਕਰਨ ਤਾਂ ਜੋ ਪਾਰਟੀ ਵੱਲੋਂ ਦਿੱਤੇ ਹੋਏ ਟੀਚੇ ਨੂੰ ਕਾਮਯਾਬ ਤਰੀਕੇ ਨਾਲ ਪੂਰਾ ਕੀਤਾ ਜਾ ਸਕੇ।ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਜ਼ਿਲ੍ਹਾ ਤਰਨਤਾਰਨ ਦੇ ਸਮੁੱਚੇ ਪਿੰਡਾਂ ਦੇ ਵਿੱਚ ਲੋਕਾਂ ਦੀ ਭਾਜਪਾ ਵਿੱਚ ਹੋ ਰਹੀ ਲਗਾਤਾਰ ਸ਼ਮੂਲੀਅਤ ਅਤੇ ਪਾਰਟੀ ਵਰਕਰਾਂ ਵੱਲੋਂ ਕੀਤੀ ਜਾ ਰਹੀ ਸਖਤ ਮਿਹਨਤ ਦਾ ਜ਼ਿਕਰ ਕਰਦਿਆਂ ਪਾਰਟੀ ਹਾਈ ਕਮਾਂਡ ਨੂੰ ਵੱਧ ਤੋਂ ਵੱਧ ਮੈਂਬਰਸ਼ਿਪ ਕਰਨ ਦਾ ਵਿਸਵਾਸ਼ ਦੁਆਇਆ ਅਤੇ ਕਿਹਾ ਕਿ ਪਾਰਟੀ ਦੇ ਹਰ ਦਿਸ਼ਾ ਨਿਰਦੇਸ਼ ਨੂੰ ਉਨਾਂ ਵੱਲੋਂ ਨਿਭਾਈ ਜਾਂਦੀ ਜਿੰਮੇਵਾਰੀ ਸਦਕਾ ਹੀ ਅੱਜ ਭਾਜਪਾ ਦਾ ਜ਼ਿਲ੍ਹਾ ਤਰਨਤਾਰਨ ਵਿੱਚ ਰਿਕਾਰਡਤੋੜ ਵਾਧਾ ਹੋਇਆ ਹੈ।ਇਸ ਮੌਕੇ ‘ਤੇ ਜ਼ਿਲ੍ਹਾ ਸਹਿ ਇੰਚਾਰਜ ਨਰੇਸ਼ ਸ਼ਰਮਾ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਪ੍ਰਤੀ ਕੀਤੀਆਂ ਕੁਰਬਾਨੀਆਂ,ਲੋਕ ਹਿੱਤਾਂ ਲਈ ਕੀਤੇ ਕੰਮ ਅਤੇ ਲੋਕਾਂ ਲਈ ਕੀਤੇ ਸੰਘਰਸ਼ਾਂ ਵਿੱਚੋਂ ਨਿਕਲ ਕੇ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਦਾ ਮਾਣ ਹਾਸਲ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਮਾਣ ਹੈ ਕਿ ਅਸੀਂ ਭਾਜਪਾ ਦੇ ਸਿਪਾਹੀ ਹਾਂ। ਉਨਾਂ ਕਿਹਾ ਕਿ ਬਹੁਤ ਜਲਦੀ ਪੰਜਾਬ ਦੀ ਵਾਗਡੋਰ ਭਾਜਪਾ ਦੇ ਸੁਰੱਖਿਅਤ ਹੱਥਾਂ ਵਿੱਚ ਆਉਣ ਵਾਲੀ ਹੈ ਅਤੇ ਲੋਕ ਭਾਜਪਾ ਨੂੰ ਬਾਕੀ ਸੂਬਿਆਂ ਦੀ ਤਰਜ ‘ਤੇ ਪੰਜਾਬ ਵਿੱਚ ਵੀ ਵੱਡਾ ਬਹੁਮਤ ਦੇਣ ਲਈ ਮਨ ਬਣਾਈ ਬੈਠੇ ਹਨ।ਇਸ ਮੌਕੇ ‘ਤੇ ਮਹਾਂ ਮੰਤਰੀ ਹਰਪ੍ਰੀਤ ਸਿੰਘ ਜਿੰਦਾਬਾਦ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ, ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ,ਮੀਤ ਪ੍ਰਧਾਨ ਰਿਤੇਸ਼ ਚੋਪੜਾ,ਮੀਤ ਪ੍ਰਧਾਨ ਨੇਤਰਪਾਲ ਸਿੰਘ,ਮੀਤ ਪ੍ਰਧਾਨ ਜਸਕਰਨ ਸਿੰਘ,ਸਕੱਤਰ ਸਵਿੰਦਰ ਸਿੰਘ ਪੰਨੂ,ਸਕੱਤਰ ਵਿਨੀਤ ਪਾਸੀ,ਸਕੱਤਰ ਰੋਹਿਤ ਵੇਦੀ ਸਕੱਤਰ ਗੌਰਵ ਚੋਪੜਾ,ਸਕੱਤਰ ਵਿਜੇ ਵਿਨਾਇਕ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਕਿਸਾਨ ਮੋਰਚਾ ਪ੍ਰਧਾਨ ਡਾ.ਅਵਤਾਰ ਸਿੰਘ ਵੇਈਂਪੂਈ,ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ,ਵਪਾਰ ਸੈੱਲ ਪ੍ਰਧਾਨ ਮੇਜਰ ਸਿੰਘ ਗਿੱਲ,ਐਜੂਕੇਸ਼ਨ ਸੈੱਲ ਕਨਵੀਨਰ ਗੁਰਪ੍ਰੀਤ ਸਿੰਘ,ਆਰਟੀਆਈ ਕਨਵੀਨਰ ਹਰਪ੍ਰੀਤ ਸਿੰਘ,ਐਸਸੀ ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ,ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਪੱਟੀ ਕੋ-ਕਨਵੀਨਰ ਜਸਕਰਨ ਸਿੰਘ,ਪ੍ਰਦੇਸ਼ ਕਾਰਜਕਾਰਨੀ ਮੈਂਬਰ ਬਲਵਿੰਦਰ ਸਿੰਘ ਰੈਸ਼ੀਆਣਾ,ਸਰਕਲ ਪ੍ਰਧਾਨ ਮੇਹਰ ਸਿੰਘ ਬਾਣੀਆ,ਸਰਕਲ ਪ੍ਰਧਾਨ ਨਰਿੰਦਰ ਸਿੰਘ, ਸਰਕਲ ਪ੍ਰਧਾਨ ਕੁਲਦੀਪ ਸਿੰਘ ਮੱਲਮੋਹਰੀ, ਸਰਕਲ ਪ੍ਰਧਾਨ ਗੌਰਵ ਦੇਵਗਨ, ਸਰਕਲ ਪ੍ਰਧਾਨ ਹਰਪਾਲ ਸੋਨੀ,ਸਰਕਲ ਪ੍ਰਧਾਨ ਪਵਨ ਕੁੰਦਰਾ, ਸਰਕਲ ਪ੍ਰਧਾਨ ਭੋਲਾ ਸਿੰਘ ਰਾਣਾ, ਸਰਕਲ ਪ੍ਰਧਾਨ ਸਾਹਿਬ ਸਿੰਘ ਝਾਮਕਾ, ਸਰਕਲ ਪ੍ਰਧਾਨ ਡਾ. ਦਵਿੰਦਰ ਕੁਮਾਰ, ਸਰਕਲ ਪ੍ਰਧਾਨ ਕਾਰਜ ਸਿੰਘ ਸ਼ਾਹ,ਸਰਕਲ ਪ੍ਰਧਾਨ ਜਸਬੀਰ ਸਿੰਘ,ਸਰਕਲ ਪ੍ਰਧਾਨ ਸਾਹਿਬ ਸਿੰਘ,ਸਰਕਲ ਪ੍ਰਧਾਨ ਸਤਨਾਮ ਸਿੰਘ,ਸਰਕਲ ਪ੍ਰਧਾਨ ਮਹਿਤਾਬ ਸਿੰਘ, ਸਰਕਲ ਪ੍ਰਧਾਨ ਦਲਜੀਤ ਸਿੰਘ,ਸਰਕਲ ਪ੍ਰਧਾਨ ਸੁਰੇਸ਼ ਕੁਮਾਰ ਪਿੰਕਾ,ਵਿਵੇਕ ਅਗਰਵਾਲ, ਰਾਜ ਕੁਮਾਰ ਚੋਪੜਾ,ਸੰਜੀਵ ਚੋਪੜਾ,ਸੁਭਾਸ਼ ਬਾਠ,ਨਵਨੀਤ ਸਿੰਘ ਸੰਘਰਕੋਟ,ਡਾ.ਬਲਵਿੰਦਰ ਸਿੰਘ ਪੰਡੋਰੀ, ਕਾਬਲ ਸਿੰਘ ਸੇਖਚੱਕ,ਬਲਵੰਤ ਸਿੰਘ ਅਲਾਦੀਨਪੁਰ,ਬਚਿੱਤਰ ਸਿੰਘ ਅਲਾਵਲਪੁਰ, ਬਾਬਾ ਹਰਜਿੰਦਰ ਸਿੰਘ ਕੱਦਗਿੱਲ,ਬਾਬਾ ਸਰਵਨ ਸਿੰਘ ਸ਼ਹੀਦ ਮਾਲਚੱਕ,ਸਾਬਕਾ ਸਰਪੰਚ ਨੱਥਾ ਸਿੰਘ ਮਾਣੋਚਾਹਲ,ਬਾਪੂ ਬਲਵਿੰਦਰ ਸਿੰਘ ਕੰਗ,ਰਣਜੀਤ ਸਿੰਘ ਗਿੱਲ ਵੜੈਚ,ਗਗਨ ਠਰੂ,ਹੈਪੀ ਠਰੂ ਅਮਰਜੀਤ ਸਿੰਘ ਜੋਧਪੁਰ,ਅੰਸ਼ਦੀਪ ਸਿੰਘ,ਕਾਬਲ ਸਿੰਘ, ਰਾਮ ਸਿੰਘ,ਲੱਖਾ ਸਿੰਘ,ਪ੍ਰਤਾਪ ਸਿੰਘ,ਹੀਰਾ ਸਿੰਘ,ਰਮਨਦੀਪ ਸਿੰਘ,ਕੁਲਵਿੰਦਰ ਸਿੰਘ, ਪ੍ਰਗਟ ਸਿੰਘ,ਕੁਲਦੀਪ ਸਿੰਘ,ਅੰਮ੍ਰਿਤਪਾਲ ਸਿੰਘ,ਸਾਹਿਬ ਸਿੰਘ,ਜਗੀਰ ਸਿੰਘ,ਬਲਦੇਵ ਸਿੰਘ,ਸਮਸ਼ੇਰ ਸਿੰਘ,ਹਰਪਾਲ ਸਿੰਘ,ਅਵਤਾਰ ਸਿੰਘ,ਗੁਰਸੇਵਕ ਸਿੰਘ,ਗੁਰਭੇਜ ਸਿੰਘ, ਮਲਕੀਤ ਸਿੰਘ,ਜਸਬੀਰ ਸਿੰਘ,ਨਛੱਤਰ ਸਿੰਘ, ਗੁਰਮੇਜ ਸਿੰਘ, ਸ਼ੇਰ ਸਿੰਘ,ਜਸਵੰਤ ਸਿੰਘ, ਹਰਜੀਤ ਸਿੰਘ, ਨਿਰਵੈਲ ਸਿੰਘ,ਗੁਰਪ੍ਰੀਤ ਸਿੰਘ,ਪ੍ਰਦੀਪ ਧਵਨ,ਸੁਖਚੈਨ ਸਿੰਘ, ਪ੍ਰਗਟ ਸਿੰਘ,ਬਲਬੀਰ ਸਿੰਘ,ਹਰਜਿੰਦਰ ਸਿੰਘ, ਸੈਫਪ੍ਰੀਤ ਸਿੰਘ,ਅਰਸ਼ਦੀਪ ਸਿੰਘ,ਦਿਲਬਾਗ ਸਿੰਘ,ਸੰਦੀਪ ਕੌਰ,ਸਨਮਾਨਪ੍ਰੀਤ ਸਿੰਘ, ਅਮਰਜੀਤ ਸਿੰਘ,ਗੁਰਮੇਲ ਸਿੰਘ,ਬਲਵਿੰਦਰ ਸਿੰਘ,ਕਸ਼ਮੀਰ ਕੌਰ,ਬਲਵਿੰਦਰ ਕੌਰ, ਕਰਨਦੀਪ ਸਿੰਘ,ਬਲਜਿੰਦਰ ਸਿੰਘ,ਸਾਹਿਬ ਸਿੰਘ ਗੰਡੀਵਿੰਡ,ਮਨਜੀਤ ਸਿੰਘ ਫੌਜੀ,ਲੱਖਾ ਸਿੰਘ ਤਰਸੇਮ ਸਿੰਘ,ਹਰਜਿੰਦਰ ਸਿੰਘ, ਸਤਨਾਮ ਸਿੰਘ,ਫੌਜੀ ਸਰਵਨ ਸਿੰਘ, ਦਲਬੀਰ ਸਿੰਘ,ਜੋਗਿੰਦਰ ਸਿੰਘ,ਸਰਪੰਚ ਕਾਬਲ ਸਿੰਘ, ਸਾਧਾ ਸਿੰਘ,ਚਰਨ ਸਿੰਘ,ਹਰਚਰਨ ਸਿੰਘ, ਜਗਤਾਰ ਸਿੰਘ ਪ੍ਰਭਦੀਪ ਸਿੰਘ, ਅੰਸ਼ਦੀਪ ਸਿੰਘ,ਲਖਵਿੰਦਰ ਸਿੰਘ,ਇੰਦਰਜੀਤ ਸਿੰਘ ਧੂੰਦਾ,ਗੈਰੀ ਧੂੰਦਾ,ਚਰਨਜੀਤ ਸਿੰਘ,ਰਤਨ ਸਿੰਘ,ਮਨਦੀਪ ਸਿੰਘ,ਸੁਖਦੇਵ ਸਿੰਘ,ਲਵਪ੍ਰੀਤ ਸਿੰਘ,ਲਖਦੀਪ ਸਿੰਘ,ਜੋਬਨਪ੍ਰੀਤ ਸਿੰਘ, ਕੁਲਦੀਪ ਸਿੰਘ,ਭਗਵਾਨ ਸਿੰਘ, ਪ੍ਰਦੀਵ ਧਵਨ,ਅਮਨ ਸ਼ਰਮਾ,ਸਤਪਾਲ ਸਿੰਘ, ਗੁਰਪ੍ਰੀਤ ਸਿੰਘ,ਸੁਖਵਿੰਦਰ ਸਿੰਘ,ਮਨਜੀਤ ਸਿੰਘ ਤੋਂ ਇਲਾਵਾ ਜਿਲੇ ਭਰ ਚੋਂ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਰਕਰ ਸਾਹਿਬਾਨ ਮੌਜੂਦ ਸਨ।

LEAVE A REPLY

Please enter your comment!
Please enter your name here