ਭੂਪਿੰਦਰ ਸਿੰਘ ਰੈਨਾ ਦਾ ਪਲੇਠਾ ਕਾਵਿ ਸੰਗ੍ਰਹਿ “ਰੇਤ ‘ਤੇ ਪੈੜਾ” ਦਾ ਜੰਮੂ-ਕਸ਼ਮੀਰ ਦੇ ਰਾਇਟਰਸ ਕਲੱਬ ਸਹਿਗਲ ਵਿਚ ਹੋਇਆ ਵਿਮੋਚਨ।

0
344
ਬੀਤੇ ਦਿਨੀਂ 11-11-22 ਨੂੰ ਪੰਜਾਬੀ ਲੇਖਕ ਸਭਾ ਜੰਮੂ ਵਲੋਂ ਰੈਨਾ ਸਾਹਬ ਦੇ ਕਾਵਿ ਸੰਗ੍ਰਹਿ ਦਾ ਉਚੇਚੇ ਤੌਰ ਤੇ ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਸ਼ਸ਼ੋਭਿਤ ਡਾ. ਅਰਵਿੰਦਰ ਸਿੰਘ ਅਮਨ ,ਅੈਡੀਸ਼ਨਲ ਸਕੱਤਰ ਕਲਚਰਲ ਅਕੈਡਮੀ, ਡਾ. ਬਲਜੀਤ ਕੌਰ, ਡਾ. ਮੋਨੋਜੀਤ, ਭੂਪਿੰਦਰ ਸਿੰਘ ਰੈਨਾ, ਅਜੀਤ ਸਿੰਘ ਮਸਤਾਨਾ, ਪੋਪਿੰਦਰ ਸਿੰਘ ਪਾਰਸ ਅਤੇ ਬਲਜੀਤ ਸਿੰਘ ਰੈਨਾ ਸ਼ਾਮਲ ਸਨ। ਡਾ. ਅਮਨ ਹੁਰਾਂ ਨੇ ਦੱਸਿਆ ਕਿ ਰੈਨਾ ਸਾਹਬ ਦੀਆਂ ਰਚਨਾਵਾਂ ਨੂੰ ਪਾਠਕਾਂ ਦੀ ਦੁਨੀਆਂ ਵਿਚ ਖੂਬ ਚਰਚਿਤ ਹੋਣਾ ਬੜੇ ਮਾਣ ਦੀ ਗੱਲ ਹੈ। ਆਪਣੇ ਸੁਆਗਤੀ ਭਾਸ਼ਣ ਸਭਾ ਦੇ ਪ੍ਰਧਾਨ ਡਾ. ਮੋਨੋਜੀਤ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਰਾਜਬੀਰ ਸਿੰਘ ਨੇ ਪੁਸਤਕ ਦੇ ਆਧਾਰ ਤੇ ਪੇਪਰ ਪੇਸ਼ ਕੀਤਾ। ਪਰਧਾਨਗੀ ਮੰਡਲ ਵਿੱਚ ਮੌਜੂਦ ਸ਼ਖਸੀਅਤਾਂ ਨੇ ਆਪਣੇ ਭਾਸ਼ਣ ਵਿਚ ਪ੍ਰਕਾਸ਼ਿਤ ਕਵਿਤਾਵਾਂ ਦੀ ਖੂਬ ਚਰਚਾ ਕੀਤੀ। ਸਮਾਗਮ ਵਿਚ ਸ਼ਾਮਲ ਹੋਰ ਅਦਬੀ ਸ਼ਖਸੀਅਤਾਂ, ਜੰਗ ਸਿੰਘ ਵਰਮਨ, ਸੂਰਜ ਸਿੰਘ, ਵਿਸ਼ਵਨਾਗਰਿਕ, ਕਾਮਰਾ, ਹਰਭਜਨ ਉਪਾਸ਼ਕ, ਹਰਜੀਤ ਸਿੰਘ ਉੱਪਲ, ਡਾ. ਅਸ਼ੋਕ, ਹਰਪਾਲ ਸਿੰਘ ਪਾਲੀ ,ਅਮਨਪ੍ਰੀਤ, ਬਲਵਿੰਦਰ ਸਿੰਘ, ਬਲਵਿੰਦਰ ਕੌਰ, ਹਰਸਿਮਰਨ ਸਿੰਘ ਆਦਿ ਸ਼ਖਸੀਅਤਾਂ ਇਸ ਸਮਾਗਮ ਵਿਚ ਸ਼ਾਮਲ ਸਨ। ਬਲਜੀਤ ਸਿੰਘ ਰੈਨਾ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਅਤੇ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ। 

LEAVE A REPLY

Please enter your comment!
Please enter your name here