ਮਰਹੂਮ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਦਾ ਬਰਸੀ ਸਮਾਗਮ 13 ਜੁਲਾਈ ਨੂੰ ਪਿੰਡ ਅਖਾੜਾ ਵਿਖੇ ਹੋਵੇਗਾ: ਦੇਹੜਕਾ

0
22
ਮਰਹੂਮ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਦਾ ਬਰਸੀ ਸਮਾਗਮ 13 ਜੁਲਾਈ ਨੂੰ ਪਿੰਡ ਅਖਾੜਾ ਵਿਖੇ ਹੋਵੇਗਾ: ਦੇਹੜਕਾ
21 ਜੁਲਾਈ ਨੂੰ ਨਵੇਂ ਫੌਜਦਾਰੀ ਕਨੂੰਨਾਂ ਖ਼ਿਲਾਫ਼ ਜਲੰਧਰ ਕਨਵੈਨਸ਼ਨ ‘ਚ ਸ਼ਾਮਲ ਹੋਣ ਦਾ ਫੈਸਲਾ
ਦਲਜੀਤ ਕੌਰ
ਲੁਧਿਆਣਾ, 8 ਜੁਲਾਈ, 2024: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਕਮੇਟੀ ਦੀ ਮੀਟਿੰਗ ਸਥਾਨਕ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਵਿਖੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਜਿਲਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਜਥੇਬੰਦੀ ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਦੀ 14 ਵੀ ਬਰਸੀ ਜਿਲਾ  ਪੱਧਰ ਤੇ 13 ਜੁਲਾਈ ਨੂੰ ਪਿੰਡ ਅਖਾੜਾ ਦੇ ਸੰਘਰਸ਼ ਮੋਰਚੇ ਚ ਮਨਾਈ ਜਾਵੇਗੀ। ਇਸ ਸ਼ਰਧਾਂਜਲੀ ਸਮਾਗਮ ਨੂੰ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਸੰਬੋਧਨ ਕਰਨਗੇ। ਮੀਟਿੰਗ ਵਿੱਚ 21 ਜੁਲਾਈ ਨੂੰ ਦੇਸ਼ਭਗਤ ਯਾਦਗਾਰ ਹਾਲ ਜਾਲੰਧਰ ਵਿਖੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਤਿੰਨ ਨਵੇਂ ਜਮਹੂਰੀਅਤ ਘਾਤੀ ਤੇ ਹਿਟਲਰੀ ਫੌਜਦਾਰੀ ਕਨੂੰਨਾਂ ਖ਼ਿਲਾਫ਼ ਸੂਬਾਈ ਕਨਵੈਨਸ਼ਨ ਚ ਜਥੇਬੰਦੀ ਦੇ ਵਰਕਰ ਸਾਂਝੀ ਲੋਕ ਲਹਿਰ ਦੀ ਉਸਾਰੀ ਲਈ ਭਾਗ ਲੈਣਗੇ। ਇਸ ਤੋਂ ਬਿਨਾਂ ਮੀਟਿੰਗ ਵਿੱਚ ਲੁਧਿਆਣਾ ਜਿਲੇ ਚ ਚੱਲਣ ਲਈ ਉੱਸਰ ਰਹੀਆਂ ਬਾਇਓ ਗੈਸ ਫ਼ੈਕਟਰੀਆਂ ਵਿਰੋਧੀ ਸੰਘਰਸ਼ ਦੀ ਡੱਟਵੀਂ ਹਿਮਾਇਤ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ। ਪੰਜਾਬ ਸਰਕਾਰ ਤੌ ਇਹ ਫੈਕਟਰੀਆ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ।ਮੀਟਿੰਗ ਵਿੱਚ ਸਾਰੇ ਜਿਲੇ ਚ ਜਥੇਬੰਦੀ ਦੀਆਂ ਹੋਰ ਇਕਾਈਆਂ ਬਨਾਉਣ ਤੇ ਮਜ਼ਬੂਤ ਕਰਨ ਦਾ ਕਾਰਜ ਹੱਥ ਲਿਆ ਗਿਆ। ਮੀਟਿੰਗ ਚ 12 ਅਗਸਤ ਮਹਿਲ ਕਲਾਂ ਇਤਿਹਾਸਕ ਸੰਘਰਸ਼ ਦੀ ਵਰ੍ਹੇਗੰਢ ਮਨਾਉਣ ਤੇ ਕਾਮਯਾਬ ਕਰਨ ਸਬੰਧੀ ਵੀ ਵਿਚਾਰਾਂ ਹੋਈਆਂ।
ਇਸ ਮੌਕੇ ਮੀਟਿੰਗ ਵਿੱਚ ਤਰਸੇਮ ਸਿੰਘ ਬੱਸੂਵਾਲ, ਜਗਜੀਤ ਸਿੰਘ ਕਲੇਰ, ਬੇਅੰਤ ਸਿੰਘ ਬਾੱਣੀਏਵਾਲ, ਹਾਕਮ ਸਿੰਘ ਭੱਟੀਆਂ, ਹਰਬੰਸ ਸਿੰਘ ਬੀਰਮੀ, ਹਾਕਮ ਸਿੰਘ ਤੁੰਗਾਹੇੜੀ, ਚਮਕੋਰ ਸਿੰਘ ਚਚਰਾੜੀ, ਕੁਲਵੰਤ ਸਿੰਘ ਗਾਲਬ, ਗੁਰਤੇਜ ਸਿੰਘ ਅਖਾੜਾ, ਹਰਦੇਵ ਸਿੰਘ ਅਖਾੜਾ, ਚਰਨਜੀਤ ਸਿੰਘ ਸ਼ੇਖ ਦੋਲਤ ਆਦਿ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here