ਮਸ਼ਹੂਰ ਐਕਟਰ ਹੋਬੀ ਧਾਲੀਵਾਲ ਸਰਾਭਾ ਨਗਰ ਲੁਧਿਆਣਾ ਵਿੱਚ ਖੋਲ੍ਹੇ ਗਏ ਫੈਮਿਲੀ ਸੈਲੂਨ “ਟਰੈਸ ਲੌਂਜ” ਵਿੱਚ ਪਹੁੰਚੇ
ਲੁਧਿਆਣਾ, 18 ਨਵੰਬਰ- ਮਸ਼ਹੂਰ ਪੰਜਾਬੀ ਐਕਟਰ ਹੋਬੀ ਧਾਲੀਵਾਲ ਨੇ ਹਾਲ ਹੀ ਵਿੱਚ ਕਿਪਸ ਮਾਰਕੀਟ, ਸਰਾਭਾ ਨਗਰ ਵਿੱਚ ਖੁੱਲ੍ਹੀ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਲਗਜ਼ਰੀ ਸੈਲੂਨ ਚੇਨ, ਟਰੈਸ ਲੌਂਜ ਦੀ ਲੁਧਿਆਣਾ ਸ਼ਾਖਾ ਦਾ ਵਿਸ਼ੇਸ਼ ਦੌਰਾ ਕੀਤਾ। ਲੁਧਿਆਣਾ ਟੈਰੇਸ ਲੌਂਜ ਦੀ ਮਾਲਕ ਸ੍ਰੀਮਤੀ ਸੋਨੀਆ ਵਰਮਾ ਨੇ ਆਪਣੀ ਸਮੁੱਚੀ ਟੀਮ ਸਮੇਤ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਸਵਾਗਤ ਕੀਤਾ। ਇਸ ਮੌਕੇ ਧਾਲੀਵਾਲ ਨੇ ਸੈਲੂਨ ਦੀਆਂ ਸੇਵਾਵਾਂ ਦਾ ਵੀ ਆਨੰਦ ਲਿਆ ਅਤੇ ਸਾਰੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਹੋਬੀ ਧਾਲੀਵਾਲ ਨੇ ਇਸ ਮੌਕੇ ‘ਤੇ ਸ਼ਿਰਕਤ ਕਰਨ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਜੀਵਨ ਗੁਪਤਾ ਤੇ ਸੁਖਵਿੰਦਰਪਾਲ ਸਿੰਘ ਗਰਚਾ ਅਤੇ ਆਏ ਸਾਰੇ ਲੋਕਾਂ ਅਤੇ ਗਾਹਕਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਚੰਡੀਗੜ੍ਹ ਦੀ ਮਸ਼ਹੂਰ ਕੰਪਨੀ ਦੀ ਲੁਧਿਆਣਾ ਬ੍ਰਾਂਚ ਖੋਲ੍ਹਣ ‘ਤੇ ਵਧਾਈ ਦਿੱਤੀ। ਧਾਲੀਵਾਲ ਨੇ ਸ੍ਰੀਮਤੀ ਵਰਮਾ ਅਤੇ ਉਨ੍ਹਾਂ ਦੀ ਸਮੁੱਚੀ ਟੈਰੇਸ ਲੌਂਜ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ।