ਮਾਨਾਂਵਾਲਾ/ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ ) -ਮਾਝਾ ਪ੍ਰੈੱਸ ਕਲੱਬ ਅੰਮ੍ਰਿਤਸਰ ਵੱਲੋਂ ਮਾਨਾਂਵਾਲਾ ਦੇ ਗੁਰਦੁਆਰਾ ਸਾਹਿਬ ਨੇੜੇ ਬਣੇ ਹਾਲ ‘ਚ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਸਰਪੰਚ ਸੁਖਰਾਜ ਸਿੰਘ ਰੰਧਾਵਾ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਤਹਿਤ ਮਾਨਾਂਵਾਲਾ ਵਿਖੇ ਛੋਟੇ ਸਾਹਿਬਜਾਦਿਆਂ ਦੀ ਫਿਲਮ ਵਿਖਾਈ ਗਈ ਜੋ ਪਿੰਡ ਦੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਉਤਸ਼ਾਹ ਨਾਲ ਵੇਖੀ। ਇਸ ਮੌਕੇ ਮਾਝਾ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ, ਸਰਪੰਚ ਸੁਖਰਾਜ ਸਿੰਘ ਰੰਧਾਵਾ, ਕਲੱਬ ਸਕੱਤਰ ਗੁਰਪਾਲ ਸਿੰਘ ਰਾਏ ਨੇ ਛੋਟੇ ਸਾਹਿਬਜਾਦਿਆਂ ਨੂੰ ਸਮਰਪਿਤ ਕਿਤਾਬਚਾ ਵੀ ਵੰਡਿਆ। ਇਸ ਸੰਬੰਧੀ ਗੱਲ ਕਰਦਿਆਂ ਮਾਝਾ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ ਨੇ ਦੱਸਿਆ ਕਿ ਪੋਹ ਦਾ ਮਹੀਨਾ ਆਉਂਦਿਆਂ ਹੀ ਜਿਥੇ ਸ਼ੀਤ ਰੁੱਤ ਦਾ ਆਗਾਜ਼ ਹੋ ਜਾਂਦਾ ਹੈ, ਉਥੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਵੀ ਚੇਤੇ ਆਉਣ ਲੱਗ ਜਾਂਦੀ ਹੈ ਅਤੇ ਇਸੇ ਸੰਦਰਭ ਵਿਚ ਕਲੱਬ ਵਲੋਂ ਵੱਖ ਵੱਖ ਪਿੰਡਾਂ ਵਿਚ ਛੋਟੇ ਸਾਹਿਬਜਾਦਿਆਂ ਦੀ ਫਿਲਮ ਵਿਖਾਉਣ ਦੀ ਇਕ ਵਿਲੱਖਣ ਮੁਹਿੰਮ ਆਰੰਭੀ ਗਈ ਹੈ, ਜਿਸ ਨਾਲ ਬੱਚਿਆਂ ਨੂੰ ਸਿੱਖ ਕੌਮ, ਗੁਰੂ ਸਾਹਿਬਾਨਾਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਜੀਵਨੀ, ਇਤਿਹਾਸ ਅਤੇ ਸ਼ਹਾਦਤ ਤੋਂ ਜਾਣੂ ਕਰਵਾਇਆ ਜਾ ਸਕੇ। ਸਰਪੰਚ ਸੁਖਰਾਜ ਸਿੰਘ ਨੇ ਮਾਝਾ ਪ੍ਰੈੱਸ ਕਲੱਬ, ਅੰਮ੍ਰਿਤਸਰ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ, ਜਿੰਨਾ ਨੇ ਪਿੰਡ-ਪਿੰਡ ਜਾ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਫ਼ਿਲਮਾਂ ਵਿਖਾਉਣ ਅਤੇ ਕਿਤਾਬਾਂ ਵੰਡਣ ਦੀ ਮੁਹਿੰਮ ਆਰੰਭੀ ਹੈ, ਜਿਸ ਨਾਲ ਬੱਚਿਆਂ ਨੂੰ ਚੰਗੀ ਸੇਧ ਮਿਲੇਗੀ। ਇਸ ਮੌਕੇ ਜਸਵੰਤ ਸਿੰਘ ਮਾਂਗਟ, ਗੁਰਪਾਲ ਸਿੰਘ ਰਾਏ, ਸਵਿੰਦਰ ਸਿੰਘ ਸ਼ਿੰਦਾ ਲਹੋਰੀਆ, ਕੁਲਦੀਪ ਸਿੰਘ ਭੁੱਲਰ, ਪਰਵਿੰਦਰ ਸਿੰਘ ਮਲਕ, ਕੁਲਦੀਪ ਸਿੰਘ ਖਹਿਰਾ, ਹਰੀਸ਼ ਕੱਕੜ, ਸਤਪਾਲ ਵਿਨਾਇਕ, ਐਡਵੋਕੇਟ ਸ਼ੁਕਰਗੁਜਾਰ ਸਿੰਘ, ਪਰਮਜੀਤ ਸਿੰਘ, ਸੁਖਦੇਵ ਸਿੰਘ ਬੱਬੂ, ਮਨਦੀਪ ਸਿੰਘ, ਸੁਖਰਾਜ ਸਿੰਘ ਸਰਪੰਚ,ਗ੍ਰੰਥੀ ਭਾਈ ਬਲਵਿੰਦਰ ਸਿੰਘ, ਬਲਬੀਰ ਸਿੰਘ ਕਮੇਟੀ ਮੈਂਬਰ, ਜੈਪਾਲ ਸਿੰਘ, (ਮੈਬਰ . ਬਲਦੇਵ ਸਿੰਘ ਥਿੰਦ, ਮੁਖਤਾਰ ਸਿੰਘ, ਬਲਦੇਵ ਸਿੰਘ , ਮਲਕੀਤ ਸਿੰਘ, ) ਸਕੱਤਰ ਸਿੰਘ, ਬਿਕਰਮਜੀਤ ਸਿੰਘ ਬਿੱਕਾ , ਅੰਗਰੇਜ ਸਿੰਘ,ਜਗਜੀਤ ਸਿੰਘ ਜੱਗਾ, ਮਲਕੀਤ ਸਿੰਘ, ਬਲਜਿੰਦਰ ਸਿੰਘ,ਜਗਤਾਰ ਸਿੰਘ , ਸੁਰਿੰਦਰ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ, ਮੰਗਲ ਸਿੰਘ, ਬਾਲਕ ਨਾਥ ਆਦਿ ਹਾਜਰ ਸਨ।
Boota Singh Basi
President & Chief Editor