ਮਾਸਟਰ ਕਾਡਰ ਤੋਂ ਲੈਕਚਰਾਰਾਂ ਦੀਆਂ ਪ੍ਰਮੋਸਨਾਂ ਜਲਦ….ਕਨਵੀਨਰ ਸਾਂਝਾ ਅਧਿਆਪਕ ਮੋਰਚਾ
ਅਧਿਆਪਕ ਮੋਰਚੇ ਦੇ ਕਨਵੀਨਰ ਸ. ਬਲਜੀਤ ਸਿੰਘ ਸਲਾਣਾਂ ਅਤੇ ਸ. ਬਾਜ ਸਿੰਘ ਖਹਿਰਾ ਦੀ ਅਗਵਾਈ ਵਿੱਚ ਅੱਜ ਉਚੇਚੇ ਤੌਰ ਮਾਸਟਰ ਤੋਂ ਲੈਕਚਰਾਰ ਪ੍ਰਮੋਸ਼ਨਾਂ ਸਬੰਧੀ ਮਾਨਯੋਗ ਡੀ. ਪੀ. ਆਈ ਸਾਹਿਬ ਅਤੇ ਏ. ਡੀ. ਪੀ. ਆਈ ਇੰਚਾਰਜ ਪ੍ਰੋਮੋਸਨ ਸੈਲ ਜੀ ਨੂੰ ਮਿਲਿਆ ਗਿਆ ਪ੍ਰਮੋਸਨਾ ਦੀ ਤਾਜਾ ਸਥਿਤੀ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਰੋਸਟਰ ਰਜਿਸਟਰ ਭਲਾਈ ਵਿਭਾਗ ਨੂੰ ਭੇਜ ਦਿੱਤੇ ਗਏ ਹਨ ਜੋ ਕਿ ਜਲਦ ਵੇਰੀਫਾਈ ਹੋ ਕੇ ਆ ਜਾਣਗੇ ਸੋ ਇਸ ਤੋਂ ਤੁਰੰਤ ਬਾਅਦ ਪ੍ਰਮੋਸਨਾਂ ਕਰ ਦਿੱਤੀਆਂ ਜਾਣਗੀਆਂ ਇਸ ਪ੍ਰੋਸੈਸ ਨੂੰ ਜਿਆਦਾ ਦਿਨ ਨਹੀ ਲੱਗਣਗੇ ਕਿਉਕਿ ਅਸੀਂ ਭਲਾਈ ਵਿਭਾਗ ਨਾਲ ਵੀ ਲਗਾਤਾਰ ਸਹਿਯੋਗ ਵਿੱਚ ਹਾਂ… ਸੋ ਅਧਿਆਪਕ ਸਾਥੀਓ ਜਿਆਦਾ ਪੈਨਿਕ ਹੋਣ ਦੀ ਜਰੂਰਤ ਨਹੀਂ ਵਿਭਾਗ ਵੱਲੋ ਇਹ ਵੀ ਵਿਸਵਾਸ ਦਿਵਾਇਆ ਗਿਆ ਕਿ ਅਜੇ ਵੀ ਜੇਕਰ ਕਿਸੇ ਵੀ ਸਾਥੀ ਦਾ ਕੇਸ ਜਮਾ ਕਰਵਾਓਣ ਤੋਂ ਰਹਿੰਦਾ ਹੈ ਤਾਂ ਤੁਰੰਤ ਕੇਸ ਦੇ ਕੇ ਜਾਵੇ ਉਸ ਨੂੰ ਵੀ ਤੁਰੰਤ ਵਿਚਾਰਿਆ ਜਾਵੇਗਾ.. ਸਾਥੀਓ ਵਿਭਾਗ ਵੱਲੋਂ ਸੁਹਿੰਰਦਿੱਤਾ ਨਾਲ ਪ੍ਰਮੋਸ਼ਨਾ ਦਾ ਕੰਮ ਕੀਤਾ ਗਿਆ ਹੈ ਵਾਰ 2 ਮੋਰਚੇ ਦਾ ਪੱਖ ਸੁਣਿਆ ਗਿਆ ਹੈ ਤੇ ਉਸ ਉਪਰ ਧਿਆਨ ਵੀ ਦਿੱਤਾ ਗਿਆ ਸੋ ਮੋਰਚਾ ਪੂਰੀ ਸੁਹਿਰਦਿੱਤਾ ਨਾਲ ਆਪ ਜੀ ਦੇ ਹੱਕਾਂ ਦੀ ਰਾਖੀ ਕਰ ਰਿਹਾ ਹੈ ਤੇ ਲੜ ਰਿਹਾ ਹੈ ਜਿਸ ਦਾ ਨਤੀਜਾ ਕੁੱਝ ਦਿਨ੍ਹਾਂ ਵਿੱਚ ਹੀ ਸਾਹਮਣੇ ਆ ਜਾਵੇਗਾ ਸੋ ਮੋਰਚੇ ਵਿੱਚ ਭਰੋਸਾ ਰੱਖਿਆ ਜਾਵੇ ਤੇ ਪੂਰਨ ਸਹਿਯੋਗ ਦਿੱਤਾ ਜਾਵੇ..ਇਸ ਮੌਕੇ ਤੇ ਮੋਰਚੇ ਵੱਲੋਂ ਹੋਰਨਾਂ ਤੋਂ ਇਲਾਵਾ ਸਾਥੀ ਕ੍ਰਿਸਨ ਸਿੰਘ ਦੁੱਗਾਂ, ਲਛਮਣ ਸਿੰਘ ਨਵੀਪੁਰ, ਪ੍ਰਵਿੰਦਰ ਭਾਰਤੀ, ਗੁਰਪ੍ਰੀਤ ਸਿੰਘ ਗੁਰੂ, ਜਗਵਿੰਦਰ ਸਿੰਘ,ਸੰਜੀਵ ਕੁਮਾਰ, ਬਲਜੀਤ ਸਿੰਘ, ਜਗਜੀਤ ਸਿੰਘ ਲੱਡਾ, ਸੰਜੀਵ ਸਿੰਘ ਆਦਿ ਸਾਥੀ ਹਾਜ਼ਰ ਸਨ