ਮਾਸਟਰ ਸੰਜੀਵ ਧਰਮਾਣੀ ਨੇ ਕੀਤਾ ਸ਼੍ਰੀ ਰਾਮਲੀਲਾ ਗੰਗੂਵਾਲ ਦਾ ਉਦਘਾਟਨ
( ਸ਼੍ਰੀ ਅਨੰਦਪੁਰ ਸਾਹਿਬ )
ਇਲਾਕੇ ਦੀ ਪ੍ਰਾਚੀਨ ਅਤੇ ਬਹੁਤ ਹੀ ਧਾਰਮਿਕ ਮਹੱਤਤਾ ਰੱਖਣ ਵਾਲੀ ਸ੍ਰੀ ਰਾਮਾਡ੍ਰਾਮਾਟਿੱਕ ਕਮੇਟੀ ਗੰਗੂਵਾਲ ਦੀ ਪਾਵਨ ਰਾਮਲੀਲਾ ਦਾ ਉਦਘਾਟਨ ਅੱਜ ਪ੍ਰਸਿੱਧ ਲੇਖਕ ਸਟੇਟ ਐਵਾਰਡੀ , ਇੰਡੀਆ ਬੁੱਕ ਆੱਫ਼ ਰਿਕਾਰਡ ਹੋਲਡਰ , ਵਾਤਾਵਰਨ – ਪ੍ਰੇਮੀ , ਸਮਾਜ ਸੇਵੀ , ਅਲਾਇੰਸ ਕਲੱਬ ਇੰਨਟਰਨੈਸ਼ਨਲ ਦੇ ਮੈਂਬਰ , ਆਸਰਾ ਫਾਊਂਡੇਸ਼ਨ ( ਰਜਿ.) ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਅਤੇ ਸ਼੍ਰੀ ਰਾਮਾਡ੍ਰਾਮਾਟਿਕ ਤੇ ਕਮੇਟੀ ਦੇ ਕਲਾਕਾਰ ਤੇ ਮੈਂਬਰ ਮਾਸਟਰ ਸੰਜੀਵ ਧਰਮਾਣੀ ਨੇ ਕੀਤਾ। ਇਸ ਮੌਕੇ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੇ ਕਿਹਾ ਕਿ ਸ਼੍ਰੀ ਰਾਮਲੀਲਾ ਗੰਗੂਵਾਲ ਦੀ ਸਟੇਜ ਦੀ ਬਹੁਤ ਮਹਾਨਤਾ ਹੈ ਅਤੇ ਇਸ ਸਟੇਜ ਪ੍ਰਤੀ ਸ਼ਰਧਾ ਰੱਖਣ ਵਾਲੇ ਭਗਤ ਜਨਾਂ ‘ਤੇ ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਕਈ ਤਰ੍ਹਾਂ ਦੇ ਸਾਰਥਕ ਚਮਤਕਾਰ ਪ੍ਰਭੂ ਸ਼੍ਰੀ ਰਾਮ ਦੀ ਕਿਰਪਾ ਤੇ ਇਸ ਪਵਿੱਤਰ ਤੇ ਮਹਾਨ ਸਟੇਜ ਦੀ ਮਹਾਨਤਾ ਸਦਕਾ ਹੋਏ ਹਨ। ਉਹਨਾਂ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਦਾ ਵੀ ਧੰਨਵਾਦ ਕੀਤਾ , ਜਿਨਾਂ ਨੇ ਸ਼੍ਰੀ ਰਾਮਲੀਲਾ ਗੰਗੂਵਾਲ ਦੀ ਅਗਰਾਹੀ ਸਮੇਂ ਸਮੂਹ ਕਮੇਟੀ ਮੈਂਬਰਾਂ ਨੂੰ ਬਹੁਤ ਪਿਆਰ , ਸਤਿਕਾਰ ਤੇ ਸਹਿਯੋਗ ਦਿੱਤਾ। ਇਸ ਦੇ ਨਾਲ ਹੀ ਉਹਨਾਂ ਨੇ ਸਮੂਹ ਪ੍ਰਬੰਧਕਾਂ ਦਾ ਅਤੇ ਕਮੇਟੀ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਤੇ ਸਭ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੀ ਲੀਲਾ ਨੂੰ ਸ਼ਰਧਾ ਭਾਵਨਾ ਨਾਲ ਦੇਖਣ ਤੇ ਸਮਝਣ ਦੀ ਗੁਜ਼ਾਰਿਸ਼ ਕੀਤੀ। ਇਸ ਮੌਕੇ ਸਮੂਹ ਕਮੇਟੀ ਮੈਂਬਰਾਂ , ਪ੍ਰਬੰਧਕਾਂ ਤੇ ਸਹਿਯੋਗੀਆਂ ਵੱਲੋਂ ਮੁੱਖ ਮਹਿਮਾਨ ਮਾਸਟਰ ਸੰਜੀਵ ਧਰਮਾਣੀ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ – ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਮਾਸਟਰ ਸੰਜੀਵ ਧਰਮਾਣੀ ਨੇ ਪਰਮਾਤਮਾ ਦਾ ਤੇ ਕਮੇਟੀ ਦਾ ਵੀ ਦਿਲੋਂ ਸ਼ੁਕਰਾਨਾ ਅਦਾ ਕੀਤਾ। ਅੱਜ ਦੀ ਸ਼੍ਰੀ ਰਾਮਲੀਲਾ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦੀ ਮਨਮੋਹਕ ਪਿਆਰੇ ਤੇ ਅਤਿ ਸੁੰਦਰ ਬਾਲ – ਰੂਪ ਦੇ ਸਰੂਪ ਵਜੋਂ ਸਟੇਜ ‘ਤੇ ਪਹਿਲੀ ਐਂਟਰੀ ਹੋਈ ਅਤੇ ਤਾੜਕਾ ਵਧ ਕੀਤਾ ਗਿਆ। ਦੂਰ – ਦੁਰਾਡੇ ਇਲਾਕੇ ਤੋਂ ਆਏ ਭਗਤ ਜਨਾਂ ਦੀ ਸ਼ਰਧਾ ਦੇਖਣ ਵਾਲੀ ਸੀ ਤੇ ਸੰਗਤਾਂ ਦਾ ਇਕੱਠ ਠਾਠਾਂ ਮਾਰ ਰਿਹਾ ਸੀ। ਇਸ ਮੌਕੇ ਸ੍ਰੀ ਰਾਮਾਡ੍ਰਾਮਾਟਿੱਕ ਕਮੇਟੀ ਦੇ ਪ੍ਰਧਾਨ ਲੱਕੀ ਕਪਿਲਾ , ਵਾਈਸ ਪ੍ਰਧਾਨ ਪਵਨ ਕੁਮਾਰ ਚੀਟੂ , ਚੇਅਰਮੈਨ ਗੋਪਾਲ ਸ਼ਰਮਾ , ਸੈਕਟਰੀ ਪਵਨ ਕੁਮਾਰ ਫੋਰਮੈਨ , ਪ੍ਰੈਸ ਸਕੱਤਰ ਰਾਜੇਸ਼ ਚੀਟੂ , ਕੈਸ਼ੀਅਰ ਮੇਘਰਾਜ ਕੌਸ਼ਲ , ਡਾਇਰੈਕਟਰ ਅਜੇ ਕੁਮਾਰ ਸ਼ਰਮਾ , ਜੋਆਇੰਟ ਸੈਕਟਰੀ ਰਾਕੇਸ਼ ਕੁਮਾਰ ਭੋਲਾ , ਸਲਾਹਕਾਰ ਯਸ਼ਪਾਲ ਕਪਿਲਾ , ਨੰਬਰਦਾਰ ਰਘੂਕੁਲ ਭੂਸ਼ਣ ਬੰਟੀ , ਸੁਦਾਮਾ ਰਾਮ , ਗਗਨ ਗੱਗੂ , ਗਗਨ ਬਸੀ , ਲੱਕੀ , ਹੇਮੰਤ ਕੁਮਾਰ , ਸੁਭਾਸ਼ ਕੁਮਾਰ , ਸੇਖੜੀ ਜੀ , ਮਾਸਟਰ ਸੰਜੀਵ ਧਰਮਾਣੀ ਅਤੇ ਹੋਰ ਸਮੂਹ ਪਤਵੰਤੇ ਸੱਜਣ , ਕਮੇਟੀ ਮੈਂਬਰ , ਸਹਿਯੋਗੀ ਅਤੇ ਭਗਤ ਜਨ ਹਾਜ਼ਰ ਸਨ।