ਨਿਊਜਰਸੀ, 7 ਅਗਸਤ (ਰਾਜ ਗੋਗਨਾ ) —ਵਰਜੀਨੀਆ ਦੀ ਰਹਿਣ ਵਾਲੀ ਭਾਰਤੀ ਅਮਰੀਕੀ ਟੀਨ —ਏਜਰ ‘ਆਰੀਆ ਵਾਲਵੇਕਰ ‘ ਨੂੰ ਨਿਊਜਰਸੀ ਚ’ ਆਯੋਜਿਤ ਹੋਏ ਸਾਲਾਨਾ ਮੁਕਾਬਲਿਆ ਵਿੱਚ ਮਿਸ ਇੰਡੀਆ ਯੂਐਸਏ 2022 ਦਾ ਤਾਜ ਪਹਿਨਾਇਆ ਗਿਆ ਹੈ। ਆਰੀਆ ਉਮਰ (18) ਸਾਲ ਨੇ ਕਿਹਾ, ਮੈ “ਆਪਣੇ ਆਪ ਨੂੰ ਸਿਲਵਰ ਸਕ੍ਰੀਨ ‘ਤੇ ਦੇਖਣਾ ਅਤੇ ਫਿਲਮਾਂ ਅਤੇ ਟੀਵੀ ‘ਤੇ ਕੰਮ ਕਰਨਾ ਮੇਰਾ ਬਚਪਨ ਦਾ ਸੁਪਨਾ ਰਿਹਾ ਹੈ।” ਉਸਨੇ ਕਿਹਾ ਕਿ ਉਸ ਦੇ ਸ਼ੌਕ ਵਿੱਚ ਨਵੀਆਂ ਥਾਵਾਂ ਦੀ ਖੋਜ ਕਰਨਾ, ਖਾਣਾ ਬਣਾਉਣਾ ਅਤੇ ਬਹਿਸ ਕਰਨਾ ਸ਼ਾਮਲ ਹੈ।ਚੁਣੀ ਗਈ ਵਾਲਵੇਕਰ ਅਮਰੀਕਾ ਦੇ ਸੂਬੇ ਵਰਜੀਨੀਆ ਯੂਨੀਵਰਸਿਟੀ ਦੀ ਪ੍ਰੀ-ਮੈਡੀਕਲ ਦੀ ਦੂਜੇ ਸਾਲ ਦੀ ਵਿਦਿਆਰਥਣ ਹੈ। ਇਸ ਤਰ੍ਹਾਂ ਸੌਮਿਆ ਸ਼ਰਮਾ ਨੂੰ ਫਸਟ ਰਨਰ ਅੱਪ ਐਲਾਨਿਆ ਗਿਆ ਅਤੇ ਨਿਊਜਰਸੀ ਦੀ ਸੰਜਨਾ ਚੇਕੁਰੀ ਦੂਜੀ ਰਨਰ ਅੱਪ ਰਹੀ। ਇਸ ਸਾਲ ਦੀ ਇਹ ਪ੍ਰਤੀਯੋਗਤਾ ਦੀ 40ਵੀਂ ਵਰ੍ਹੇਗੰਢ ਪ੍ਰਵੇਸ ਹੋਈ ਹੈ । ਜੋ ਭਾਰਤ ਤੋਂ ਬਾਹਰ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲਾ ਭਾਰਤੀ ਮੁਕਾਬਲਾ ਹੈ। ਇਸ ਦੀ ਸ਼ੁਰੂਆਤ ਨਿਊਯਾਰਕ ਸਥਿੱਤ ਭਾਰਤੀ ਅਮਰੀਕੀਆਂ ਧਰਮਾਤਮਾ ਅਤੇ ਨੀਲਮ ਸਰਨ ਨੇ ਵਰਲਡਵਾਈਡ ਪੇਜੈਂਟਸ ਦੇ ਬੈਨਰ ਹੇਠ ਕੀਤੀ ਸੀ। ਵਰਲਡਵਾਈਡ ਪੇਜੈਂਟਸ ਦੇ ਸੰਸਥਾਪਕ ਅਤੇ ਚੇਅਰਮੈਨ ਧਰਮਾਤਮਾ ਸਰਨ ਨੇ ਕਿਹਾ, “ਮੈਂ ਸਾਲਾਂ ਤੋਂ ਉਨ੍ਹਾਂ ਦੇ ਸਮਰਥਨ ਲਈ ਦੁਨੀਆ ਭਰ ਦੇ ਭਾਰਤੀ ਭਾਈਚਾਰੇ ਦਾ ਬਹੁਤ ਧੰਨਵਾਦੀ ਹਾਂ।” 30 ਰਾਜਾਂ ਦੀ ਨੁਮਾਇੰਦਗੀ ਕਰਨ ਵਾਲੇ ਲਗਭਗ 74 ਪ੍ਰਤੀਯੋਗੀਆਂ ਨੇ ਤਿੰਨ ਵੱਖ-ਵੱਖ ਮੁਕਾਬਲੇ ਮਿਸ ਇੰਡੀਆ ਯੂਐਸਏ, ਮਿਸਿਜ਼ ਇੰਡੀਆ ਯੂਐਸਏ ਅਤੇ ਮਿਸ ਟੀਨ ਇੰਡੀਆ ਯੂਐਸਏ ਵਿੱਚ ਭਾਗ ਲਿਆ। ਇਸ ਸਮਾਗਮ ਵਿੱਚ ਗਾਇਕਾ ਸ਼ਿਬਾਨੀ ਕਸ਼ਯਪ, ਖੁਸ਼ੀ ਪਟੇਲ, ਮਿਸ ਇੰਡੀਆ ਵਰਲਡਵਾਈਡ 2022, ਅਤੇ ਸਵਾਤੀ ਵਿਮਲ, ਮਿਸਿਜ਼ ਇੰਡੀਆ ਵਰਲਡਵਾਈਡ ਨੇ ਸ਼ਿਰਕਤ ਕੀਤੀ।
Boota Singh Basi
President & Chief Editor