ਦਿੜ੍ਹਬਾ ਮੰਡੀ, ਨਕੋਦਰ, ਮਹਿਤਪੁਰ, (ਹਰਜਿੰਦਰ ਪਾਲ ਛਾਬੜਾ)-ਮੰਗਲਵਾਰ ਨੂੰ ਪੰਜਾਬ ਨੰਬਰਦਾਰ ਯੂਨੀਅਨ ਦਾ ਵਫ਼ਦ ਸੁਬੇ ਦੇ ਪ੍ਰਧਾਨ ਸ੍ਰ ਤਰਲੋਚਨ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੂੰ ਸੀ ਐਮ ਹਾਉਸ ਚੰਡੀਗੜ੍ਹ ਵਿਖੇ ਡਾ ਮਨੋਹਰ ਸਿੰਘ ਦੇ ਰਾਹੀਂ ਮਿਲਿਆ ਅਤੇ ਪੰਜਾਬ ਦੇ ਸਮੁੱਚੇ ਨੰਬਰਦਾਰਾਂ ਦੀਆਂ ਕਾਫੀ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਪ੍ਰਤੀ ਮੰਗ ਪੱਤਰ ਦਿੱਤਾ। ਉਨ੍ਹਾਂ ਦੇ ਅੱਗੇ ਰੱਖੀਆਂ,ਮੰਗ ਪੱਤਰ ਲੈਣ ਉਪਰੰਤ ਉਨ੍ਹਾਂ ਨੇ ਪੂਰੀ ਦ੍ਰਿੜ੍ਹਤਾ ਨਾਲ ਕਿਹਾ ਕਿ ਨੰਬਰਦਾਰਾਂ ਦੀਆਂ ਮੰਗਾਂ ਬਾਰੇੇ 6 ਦਸੰਬਰ ਨੂੰ ਹੋਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਪ੍ਰਸਤਾਵ ਲਿਆ ਕੇ ਮੰਗਾਂ ਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਜਾਵੇਗਾ । ਇਹ ਜਾਣਕਾਰੀ ਨੰਬਰਦਾਰ ਯੂਨੀਅਨ ਦੇ ਜਰਨਲ ਸਕੱਤਰ ਰਣ ਸਿੰਘ ਮਹਿਲਾਂ ਨੇ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ, ਜਰਨਲ ਸਕੱਤਰ ਸ੍ਰ ਹਰਬੰਸ ਸਿੰਘ ,ਇਸਰਹੇਲ ,ਹਰਸ਼ਵਿੰਦਰ ਸਿੰਘ ਝਾਮਪੁਰ, ਅਤੇ ਅਮਨਪਾਲ ਸਿੰਘ ਮੁਹਾਲੀ ਮੌਜੂਦ ਸਨ।
Boota Singh Basi
President & Chief Editor