ਮੁੱਖ ਮੰਤਰੀ ਮਾਨ ਨੇ ਜਲੰਧਰ ਵਿੱਚ ਡਾਕਟਰਾਂ ਨਾਲ ਕੀਤੀ ਮੀਟਿੰਗ

0
18

ਮੁੱਖ ਮੰਤਰੀ ਮਾਨ ਨੇ ਜਲੰਧਰ ਵਿੱਚ ਡਾਕਟਰਾਂ ਨਾਲ ਕੀਤੀ ਮੀਟਿੰਗ

ਕਿਹਾ-ਸਿਹਤ ਖੇਤਰ ਲਈ ਸਾਡੀਆਂ ਵੱਡੀਆਂ ਯੋਜਨਾਵਾਂ ਹਨ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਦੋ ਹਸਪਤਾਲ ਉਸਾਰੀ ਅਧੀਨ ਹਨ, ਸਾਡਾ ਉਦੇਸ਼ ਹੋਰ ਹਸਪਤਾਲ ਬਣਾਉਣਾ ਹੈ: ਮਾਨ

ਮਾਨ ਦਾ ਵਾਅਦਾ – ਅਸੀਂ ਪੰਜਾਬ ਵਿੱਚ ਖਾਸ ਕਰਕੇ ਜਲੰਧਰ ਵਿੱਚ ਮੈਡੀਕਲ ਟੂਰਿਜ਼ਮ ਲਿਆਵਾਂਗੇ

ਧੋਖਾਧੜੀ ਕਰਨ ਵਾਲਿਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ: ਮੁੱਖ ਮੰਤਰੀ ਮਾਨ

ਸਿਆਸਤ ਤੁਹਾਡੀ ਜ਼ਿੰਦਗੀ ਦਾ ਸਭ ਕੁਝ ਤੈਅ ਕਰਦੀ ਹੈ, ਇਸ ਤੋਂ ਭੱਜੋ ਨਾ, ਰਾਜਨੀਤੀ ਵਿਚ ਸਰਗਰਮੀ ਨਾਲ ਹਿੱਸਾ ਲਓ: ਭਗਵੰਤ ਮਾਨ

ਜਲੰਧਰ, 5 ਜੁਲਾਈ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਜਲੰਧਰ ‘ਚ ਡਾਕਟਰਾਂ ਨਾਲ ਮੀਟਿੰਗ ਕੀਤੀ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਅਤੇ ਦਿੱਲੀ ਵਿੱਚ ਸਿਹਤ ਕ੍ਰਾਂਤੀ ਲਿਆਂਦੀ ਹੈ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਵੀ ਮੌਜੂਦ ਸਨ। ਮਾਨ ਨੇ ਆਪਣੀ ਪਤਨੀ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਡਾਕਟਰ ਗੁਰਪ੍ਰੀਤ ਕੌਰ ਦੇ ਜ਼ਰੀਏ ਉਹਨਾਂ ਨੂੰ ਪਤਾ ਚਲਿਆ ਕਿ ਹੈ ਕਿ ਇਸ ਪ੍ਰੋਫੈਸ਼ਨ ਦੀ ਕਿੱੱਨੀ ਡਿਮਾਂਡ ਹੈ।  ਉਨਾਂਂ ਕਿਹਾ ਕਿ ਡਾਕਟਰ ਗੁਰਪ੍ਰੀਤ ਦੇ ਬਹੁਤ ਸਾਰੇ ਦੋਸਤ ਡਾਕਟਰ ਹਨ ਅਤੇ ਉਹ ਜਾਣਦੇ ਹਨ ਕਿ ਕਈ ਵਾਰ ਡਾਕਟਰ ਮਰੀਜ਼ ਨੂੰ ਬਚਾਉਣ ਵਿੱਚ ਅਸਫਲ ਰਹਿੰਦੇ ਹਨ। ਉਨ੍ਹਾਂ ਡਾਕਟਰਾਂ ਅਤੇ ਮੈਡੀਕਲ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।

ਡਾਕਟਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਪੰਜਾਬ ਖਾਸ ਕਰਕੇ ਜਲੰਧਰ ਵਿੱਚ ਮੈਡੀਕਲ ਟੂਰਿਜ਼ਮ ਲਿਆਉਣ ਦਾ ਵਾਅਦਾ ਕੀਤਾ।  ਮਾਨ ਨੇ ਕਿਹਾ ਕਿ ਇੱਕ ਤਾਂ ਇਹ ਸਾਡੇ ਮੈਡੀਕਲ ਅਤੇ ਸਿਹਤ ਖੇਤਰ ਨੂੰ ਨਵੇਂ ਪੱਧਰਾਂ ‘ਤੇ ਲੈਕੇ ਜਾਵੇਗਾ ਅਤੇ ਦੂਜਾ, ਇਹ ਸਾਡੇ ਐਨਆਰਆਈ ਭਾਈਚਾਰੇ ਨੂੰ ਆਪਣੇ ਘਰਾਂ ਦੇ ਨੇੜੇ ਇਲਾਜ ਕਰਵਾਉਣ ਦਾ ਮੌਕਾ ਦੇਵੇਗਾ। ਮਾਨ ਨੇ ਕਿਹਾ ਕਿ ਹੁਣ ਦੱਖਣ ਭਾਰਤ ਵਿੱਚ ਮੈਡੀਕਲ ਟੂਰਿਜ਼ਮ ਹੈ ਪਰ ਪੰਜਾਬ ਦੀ ‘ਆਪ’ ਸਰਕਾਰ ਕੋਲ ਵੀ ਸਿਹਤ ਖੇਤਰ ਲਈ ਵੱਡੀਆਂ ਯੋਜਨਾਵਾਂ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਦੋ ਵੱਡੇ ਹਸਪਤਾਲ ਅਤੇ ਮੈਡੀਕਲ ਕਾਲਜ ਬਣਾ ਰਹੇ ਹਨ।  ਸੰਗਰੂਰ ਵਿੱਚ ਮੈਡੀਕਲ ਕਾਲਜ ਦੀ ਜ਼ਮੀਨ ਦਾ ਮਸਲਾ ਵੀ ਜਲਦੀ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਨਵੇਂ ਕਮਿਊਨਿਟੀ ਸੈਂਟਰ ਵੀ ਲਿਆ ਰਹੇ ਹਨ।

ਮਾਨ ਨੇ ਕਿਹਾ ਕਿ ‘ਆਪ’ ਦੀ ਮੁਹੱਲਾ ਕਲੀਨਿਕ ਸਕੀਮ ਸਿਹਤ ਖੇਤਰ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਸਾਬਤ ਹੋਈ ਹੈ।  ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕ ਦੇਖਣ ਲਈ ਵਿਦੇਸ਼ਾਂ ਤੋਂ ਡੈਲੀਗੇਟ ਦਿੱਲੀ ਆਉਂਦੇ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਕਲੀਨਿਕਾਂ ਰਾਹੀਂ ਉਨ੍ਹਾਂ ਦੀ ਸਰਕਾਰ ਨੇ ਨੌਜਵਾਨਾਂ ਲਈ ਰੁਜ਼ਗਾਰ ਵੀ ਪੈਦਾ ਕੀਤਾ ਹੈ। ਇਥੇ ਚਾਰ ਤੋਂ ਪੰਜ ਐਕਸਪਰਟ ਮੁਹੱਲਾ ਕਲੀਨਿਕ ਚਲਾ ਰਹੇ ਹਨ। ਮਾਨ ਨੇ ਕਿਹਾ ਕਿ ਪੀਜੀਆਈ ਦੇ ਡਾਕਟਰ ਜ਼ਿਆਦਾ ਕੰਮ ਕਰਦੇ ਹਨ, ਇਹ ਚਾਰ ਰਾਜਾਂ ਦੇ ਮਰੀਜ਼ਾਂ ਨੂੰ ਸੰਭਾਲਦਾ ਹੈ: ਜੰਮੂ, ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਦੇ ਮਰੀਜ਼। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੈਡੀਕਲ ਹੱਬ ਵਜੋਂ ਵਿਕਸਤ ਕਰਨ ਦੀ ਲੋੜ ਹੈ ਅਤੇ ਰੂਸ ਅਤੇ ਯੂਕਰੇਨ ਦੀ ਜੰਗ ਦੌਰਾਨ ਜਦੋਂ ਸਾਡੇ ਹਜ਼ਾਰਾਂ ਮੈਡੀਕਲ ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ ਸਨ ਤਾਂ ਮੈਂ ਇਸ ਲੋੜ ਨੂੰ ਮਹਿਸੂਸ ਕੀਤਾ।

ਮਾਨ ਨੇ ਕਿਹਾ ਕਿ ਰਾਜਨੀਤੀ ਮਾੜੀ ਨਹੀਂ ਹੁੰਦੀ, ਇਸ ਵਿੱਚ ਮਾੜੇ ਲੋਕਾਂ ਦੀ ਗਿਣਤੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਤੁਹਾਡੀ ਜ਼ਿੰਦਗੀ ਵਿੱਚ ਹਰ ਚੀਜ਼ ਦਾ ਫੈਸਲਾ ਰਾਜਨੀਤੀ ਨਾਲ ਹੁੰਦਾ ਹੈ, ਇੱਥੋਂ ਤੱਕ ਕਿ ਤੁਸੀਂ ਰਾਤ ਦੇ ਖਾਣੇ ਵਿੱਚ ਕੀ ਖਾਂਦੇ ਹੋ, ਇਸ ਲਈ ਇਸ ਤੋਂ ਦੂਰ ਨਾ ਭੱਜੋ, ਰਾਜਨੀਤੀ ਵਿੱਚ ਸਰਗਰਮੀ ਨਾਲ ਹਿੱਸਾ ਲਓ, ਬਦਲਾਅ ਲਿਆਓ।  ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਹਰ ਰੋਜ਼ ਨੌਜਵਾਨ ਉਨ੍ਹਾਂ ਕੋਲ ਆਉਂਦੇ ਹਨ ਅਤੇ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ।

LEAVE A REPLY

Please enter your comment!
Please enter your name here