ਮੰਗਾਂ ਪੂਰੀਆਂ ਨਾ ਕਰਨ ਤੇ ਡੀ.ਸੀ. ਦਫਤਰ ਕਪੂਰਥਲਾ ਦੇ ਕਾਮਿਆਂ ਨੇ ਕੀਤਾ ਧਰਨਾ ਪ੍ਰਦਰਸ਼ਨ

0
224
ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਚੀਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ”ਦਿ ਪੰਜਾਬ ਸਟੇਟ ਜ਼ਿਲ੍ਹਾ (ਡੀ.ਸੀ.) ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਬਾਡੀ ਵੱਲੋਂ ਪੰਜਾਬ ਰਾਜ ਦੇ ਅਧੀਨ ਆਉਂਦੇ ਡੀ.ਸੀ. ਦਫਤਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਦੀਆਂ ਜਾਇਜ ਮੰਗਾਂ ਸਬੰਧੀ ਸਰਕਾਰ ਨੂੰ ਵਾਰ ਵਾਰ ਮੰਗ ਪੱਤਰ ਭੇਜਦੇ ਹੋਏ ਮੀਟਿੰਗ ਦਾ ਸਮਾਂ ਮੰਗਿਆ ਗਿਆ ਸੀ, ਪਰ ਸਰਕਾਰ ਵੱਲੋਂ ਸਮਾਂ ਨਾ ਮਿਲਣ ਕਰਕੇ ਕਰਮਚਾਰੀਆਂ ਦੀਆਂ ਮੰਗਾਂ ਕਾਫੀ ਸਮੇਂ ਦੀਆਂ ਪੈਂਡਿੰਗ ਚਲੀਆਂ ਆ ਰਹੀਆਂ ਹਨ, ਜਿਸ ਨਾਲ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਇਸ ਲਈ ਪਿਛਲੇ ਦਿਨੀਂ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਬਾਡੀ ਵੱਲੋਂ ਤੇਜਿੰਦਰ ਸਿੰਘ ਸੂਬਾ ਪ੍ਰਧਾਨ ਅਤੇ ਨਰਿੰਦਰ ਸਿੰਘ ਚੀਮਾ ਸੂਬਾ ਜਨਰਲ ਸਕੱਤਰ ਦੀ ਅਗਵਾਈ ਹੇਠ ਮਜ਼ਬੂਰਨ ਸੰਘਰਸ਼ ਉਲੀਕਦੇ ਹੋਏ ਫੈਸਲੇ ਲਿਆ ਗਿਆ ਕਿ ਡੀ.ਸੀ. ਦਫਤਰਾਂ ਦੇ ਕਾਮੇ 16 ਸਤੰਬਰ ਤੋਂ 31 ਅਕਤੂਬਰ ਤੱਕ ਹਫਤੇ ਦੇ ਹਰ ਸ਼ੁੱਕਰਵਾਰ ਸਵੇਰੇ 11 ਵਜੇ ਤੋਂ 2 ਵਜੇ ਤੱਕ ਜ਼ਿਲ੍ਹਾ ਪੱਧਰੀ ਧਰਨੇ ਪ੍ਰਦਰਸ਼ਨ ਕਰਨਗੇ ਅਤੇ ਜੇਕਰ 30 ਸਤੰਬਰ ਤੱਕ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਾਰੀਆਂ ਅਸਾਮੀਆਂ ਤੇ ਵਾਧੂ ਤੌਰ ਤੇ ਕੰਮ ਕਰ ਰਹੇ ਕਰਮਚਾਰੀਆਂ ਵੱਲੋਂ ਮਿਤੀ 3 ਅਕਤੂਬਰ ਤੋਂ ਵਾਧੂ ਕੰਮ ਦੇ ਚਾਰਜ ਛੱਡ ਦਿੱਤੇ ਜਾਣਗੇ ਅਤੇ ਉਕਤ ਅਨੁਸਾਰ 31 ਅਕਤੂਬਰ ਤੱਕ ਧਰਨੇ ਪ੍ਰਦਰਸ਼ਨ ਜਾਰੀ ਰਹਿਣਗੇ । ਇਸ ਸੰਘਰਸ਼ ਦੌਰਾਨ ਜੇਕਰ ਆਮ ਪਬਲਿਕ ਨੂੰ ਦਫਤਰੀ ਕੰਮਾਂ ਵਿਚ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਉਕਤ ਲੜੀ ਤਹਿਤ ਅੱਜ ਸ਼ੁਕਰਵਾਰ ਨੂੰ ਸਵੇਰੇ ਡੀ.ਸੀ. ਦਫਤਰ ਕਪੂਰਥਲਾ ਕਰਮਚਾਰੀਆਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਤੋਂ ਇਲਾਵਾ ਇਕ ਹੋਟਲ ਦੇ ਮਾਲਕਾਂ ਵੱਲੋਂ ਸਾਡੇ ਕਰਮਚਾਰੀਆਂ ਯੋਗੇਸ਼ ਤਲਵਾੜ, ਸ੍ਰੀਮਤੀ ਨਿਸ਼ਾ ਤਲਵਾੜ, ਸ੍ਰੀਮਤੀ ਚੰਦਰਕਾਂਤਾ ਅਤੇ ਰਾਘਵ ਤਲਵਾੜ ਨੂੰ ਤੰਗ ਪ੍ਰੇਸ਼ਾਨ ਕਰਨ, ਸਰਕਾਰੀ ਨੌਕਰੀ ਤੋਂ ਕੱਢਵਾਉਣ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ, ਝੂਠੀਆਂ ਸ਼ਿਕਾਇਤਾਂ ਦੇਣ ਅਤੇ ਉਹਨਾਂ ਦੀ ਜੱਦੀ ਪ੍ਰਾਪਰਟੀ ਤੇ ਕਬਜਾ ਕਰਨ ਦੀ ਨੀਯਤ ਨਾਲ ਚਾਰਦੀਵਾਰੀ ਢਾਉਣ ਕਰਕੇ ਜੇਕਰ ਹੋਟਲ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਵੱਲੋਂ ਪਰਚਾ ਦਰਜ ਨਹੀਂ ਕੀਤਾ ਗਿਆ ਤਾਂ “ਪੰਜਾਬ ਰਾਜ ਜ਼ਿਲ੍ਹਾ (ਡੀ.ਸੀ.) ਦਫਤਰ ਕਮਰਚਾਰੀ ਯੂਨੀਅਨ ਕਪੂਰਥਲਾ ਵੱਲੋਂ ਆਪਣੀ ਸਿਰਮੌਰ ਜਥੇਬੰਦੀ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਕਪੂਰਥਲਾ (ਜੋ ਸਾਰੇ ਵਿਭਾਗਾਂ ਦੀ ਯੂਨੀਅਨ ਹੈ। ਅਤੇ ਹੋਰ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ  28 ਨੂੰ ਸਾਗਰ ਰਤਨਾਂ ਹੋਟਲ ਦੇ ਮਾਲਕਾਂ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਜੇਕਰ ਪੁਲਿਸ ਪ੍ਰਸ਼ਾਸਨ ਕਪੂਰਥਲਾ ਵੱਲੋਂ ਫਿਰ ਵੀ ਉਕਤ ਹੋਟਲ ਦੇ ਉਕਤ ਮਾਲਕਾਂ ਖਿਲਾਫ ਪਰਚਾ ਦਰਜ ਨਾ ਕੀਤਾ ਗਿਆ ਤਾਂ ਜਥੇਬੰਦੀ ਹੋਰ ਵੀ ਤਿੱਖਾ ਸੰਘਰਸ਼ ਕਰੇਗੀ । ਇਸ ਧਰਨੇ ਪ੍ਰਦਰਸ਼ਨ ਵਿੱਚ ਸੰਗਤ ਰਾਮ ਜ਼ਿਲ੍ਹਾ ਪ੍ਰਧਾਨ ਅਤੇ ਵਿਨੋਦ ਬਾਵਾ ਮੀਤ ਪ੍ਰਧਾਨ ਪੰਜਾਬ ਸਟੇਟ ਮਨਿਸਟਰੀਅਲ ਸਰਵੀਸਜ਼ ਯੂਨੀਅਨ ਕਪੂਰਥਲਾ ਨੇ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ ਅਤੇ ਸੰਗਤ ਰਾਮ ਜ਼ਿਲ੍ਹਾ ਪ੍ਰਧਾਨ ਨੇ ਵਿਸ਼ਵਾਸ ਦਵਾਇਆ ਕਿ ਜੇਕਰ ਪੁਲਿਸ ਪ੍ਰਸ਼ਾਸਨ ਕਪੂਰਥਲਾ ਵੱਲੋਂ ਉਕਤ ਹੋਟਲ ਦੇ ਮਾਲਕ ਖਿਲਾਫ਼ ਪਰਚਾ ਦਰਜ ਨਾ ਕੀਤਾ ਗਿਆ ਤਾਂ ਉਕਤ ਅਨੁਸਾਰ ਸੰਘਰਸ਼ ਕੀਤਾ ਜਾਵੇਗਾ । ਅੱਜ ਦੇ ਇਸ ਧਰਨੇ ਵਿੱਚ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਤੋਂ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਕਪੂਰਥਲਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਵਿਰਕ, ਜ਼ਿਲ੍ਹਾ ਜੁਆਇੰਟ ਸਕੱਤਰ ਜਗਤਾਰ ਸਿੰਘ ਅਤੇ ਜ਼ਿਲ੍ਹਾ ਜੁਆਇੰਟ ਸਕੱਤਰ ਹਰਪ੍ਰੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਕਰਮਚਾਰੀਆਂ ਨੇ ਭਾਗ ਲਿਆ । ਇਸੇ ਤਰ੍ਹਾਂ ਸਬ ਡਵੀਜਨ ਭੁਲੱਥ ਤੋਂ ਸ੍ਰੀਮਤੀ ਅਵੀਨਾਸ਼ ਰਾਣੀ ਸੁਪਰਡੈਂਟ ਅਤੇ ਗੁਲਸ਼ਨ ਕੁਮਾਰ ਸਟੈਨੋਗ੍ਰਾਫਰ ਦੀ ਅਗਵਾਈ ਵਿੱਚ ਕਰਮਚਾਰੀਆਂ ਨੇ ਭਾਗ ਲਿਆ। ਧਰਨੇ ਪ੍ਰਦਰਸ਼ਨ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਬਹੁਤ ਹੀ ਜੋਸ਼ੀਲਾ ਭਾਸ਼ਣ ਦਿੱਤਾ ਅਤੇ ਸਰਕਾਰ ਦੇ ਖਿਲਾਫ ਅਤੇ ਪੁਲਿਸ ਪ੍ਰਸ਼ਾਸਨ, ਕਪੂਰਥਲਾ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ। ਇਸ ਸਮੇਂ ਰਜਵਾਨ ਖਾਨ ਸੂਬਾ ਕਾਰਜਕਾਰੀ ਮੈਂਬਰ ਤੇ ਜ਼ਿਲ੍ਹਾ ਜਨਰਲ ਸਕੱਤਰ, ਨਿਸ਼ਾ ਤਲਵਾੜ ਜ਼ਿਲ੍ਹਾ ਖਜਾਨਚੀ, ਦਵਿੰਦਰਪਾਲ ਸਿੰਘ ਜ਼ਿਲ੍ਹਾ ਪ੍ਰੈਸ ਸਕੱਤਰ, ਕੁਲਜੀਤ ਸਿੰਘ ਜਾਇੰਟ ਸਕੱਤਰ, ਸੁਖਜਿੰਦਰਪਾਲ ਗੋਲਡੀ ਅਡੀਸ਼ਨਲ ਪ੍ਰੈਸ ਸਕੱਤਰ, ਸਰਿਤਾ ਬਹਿਲ ਕਾਰਜਕਾਰੀ ਮੈਂਬਰ, ਯਸਪਾਲ ਸ਼ਰਮਾ ਕਾ: ਮੈਂਬਰ, ਨਰਿੰਦਰ ਭੱਲਾ ਕਾ, ਮੈਂਬਰ ਅਤੇ ਨੀਲਮ ਕੁਮਾਰ, ਵੀਨਾ ਸ਼ਰਮਾ, ਜਬਰਜੰਗ ਸਿੰਘ, ਸਿਮਰਨਜੀਤ ਸਿੰਘ, ਸੁਖਜਿੰਦਰ ਸਿੰਘ, ਰੁਪਿੰਦਰ ਸਿੰਘ, ਗੁਰਬਿੰਦਰ ਸਿੰਘ, ਸੰਜੀਵ ਕੁਮਾਰ, ਸੰਦੀਪ ਕੌਰ, ਪਰਮਜੀਤ ਕੌਰ, ਦੀਪਕ ਕੁਮਾਰ, ਪਰਮਦੀਪ ਘੇੜਾ, ਪ੍ਰਵੀਨ ਕੁਮਾਰ ਆਦਿ ਸਾਰਾ ਸਟਾਫ ਹਾਜ਼ਰ ਸੀ ।

LEAVE A REPLY

Please enter your comment!
Please enter your name here