ਯੂਨੀਵਰਸਲ ਪੀਸ ਫੈਡਰੇਸ਼ਨ ਦਾ ਅਠਾਰਵਾਂ” UPF Today” ਮੈਗਜ਼ੀਨ ਰਲੀਜ਼।
2023 ਪੀਸ ਸਮਿਟ ਤੇ ਛੇਵੇਂ ਥਿੰਕ ਟੈਕ ਤੋ ਇਲਾਵਾ ਰਾਸ਼ਟਰੀ ਮਾਪੇ ਦਿਵਸ ਰਿਪੋਰਟ ਜਾਰੀ ਕੀਤੀ।
ਟੋਮੀਕੋ ਦੁਗਾਨ ਓੁਪ ਪ੍ਰਧਾਨ ਵੱਲੋਂ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਰਿਪੋਰਟ ਕਾਪੀ ਸੋਪੀ।
[10:30 am, 12/9/2024] Sanjhi Soch Newsroom Office: ਮੈਰੀਲੈਡ-( ਸਰਬਜੀਤ ਗਿੱਲ ) ਯੂਨੀਵਰਸਲ ਪੀਸ ਫੈਡਰੇਸ਼ਨ ਮਦਰ ਮੂਨ ਦੀ ਅਗਵਾਈ ਵਿਚ ਵੱਖ ਵੱਖ ਮੁਲਕਾਂ ਵਿੱਚ ਕੰਮ ਕਰ ਰਹੀ ਹੈ। ਜੋ ਸ਼ਾਂਤੀ ,ਸਤਿਕਾਰ ਤੇ ਏਕੇ ਵਜੋਂ ਹਰੇਕ ਨੂੰ ਜੋੜ ਰਹੀ ਹੈ। ਹਰ ਚਾਰ ਸਾਲਾਂ ਬਾਦ ਇਹ ਇੱਕ ਰਿਪੋਰਟ ਮੈਗਜ਼ੀਨ ਦੇ ਰੂਪ ਵਿੱਚ ਜਾਰੀ ਕਰਦੀ ਹੈ।ਅਗਲੇ ਸਾਲ 2025 ਵਿੱਚ ਸਲਾਨਾ ਕਾਨਫ੍ਰੰਸ ਸਾਊਥ ਕੋਰੀਆਂ ਵਿਚ ਕਰਵਾਈ ਜਾ ਰਹੀ ਹੈ। ਜਿਸ ਤੋ ਪਹਿਲਾ ਅਠਾਰਵੀਂ ਰਿਪੋਰਟ ਮੈਗਜ਼ੀਨ ਦੇ ਰੂਪ ਵਿੱਚ ਜਾਰੀ ਕੀਤੀ ਗਈ ਹੈ।
ਇਸ ਦੀ ਕਾਪੀ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਨੂੰ ਰਾਯਲ ਤਾਜ ਵਿਖੇ ਟੋਮੀਕੋ ਦੁਗਾਨ ਵੱਲੋਂ ਸੋਪੀ ਗਈ ਹੈ।ਸੰਖੇਪ ਮਿਲਣੀ ਦੁਰਾਨ ਅਗਲੀ ਕਾਨਫ੍ਰੰਸ ਬਾਰੇ ਵਿਚਾਰਾਂ ਕੀਤੀਆਂ ਗਈਆਂ। 2023 ਦੀ ਰਿਪੋਰਟ ਤੇ ਦ੍ਰਿਸ਼ਟੀ ,ਤਸਵੀਰਾਂ ਸਾਹਿੱਤ ਛਾਪੀ ਗਈ ਹੈ। ਇਸ ਤੋਂ ਉਪਰੰਤ ਰਾਸ਼ਟਰੀ ਮਾਪੇ ਦਿਵਸ ਦੀ ਰਿਪੋਰਟ ਵੀ ਛਾਪੀ ਗਈ ਹੈ। ਜਿਸ ਦਾ ਕਿਤਾਬਚਾ ਰਲੀਜ ਕੀਤੀ ਗਈ ਹੈ।
ਇਸ ਕਿਤਾਬਚੇ ਨੂੰ ਜਾਰੀ ਕਰਦੇ ਟੋਮੀਕੋ ਨੇ ਕਿਹਾ ਕਿ ਇਹ ਰਿਪੋਰਟ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਤੇ ਸ਼ਾਂਤੀ ਦੇ ਸੁਨੇਹੇ ਨੂੰ ਦੂਰ ਦੁਰਾਢੇ ਤੱਕ ਪਹੁੰਚਾਉਣ ਲਈ ਅਹਿਮ ਰੋਲ ਅਦਾ ਕਰੇਗੀ।
Boota Singh Basi
President & Chief Editor