ਰਾਮਲੀਲਾ ਦੀ ਪਹਿਲੀ ਨਾਈਟ ਦਾ ਮੰਚਨ,ਸ਼੍ਰੀ ਸਨਾਤਨ ਧਰਮ ਸਭਾ ਵੱਲੋਂ ਉਦਘਾਟਨ ਕੀਤਾ ਗਿਆ

0
75
ਰਾਮਲੀਲਾ ਦੀ ਪਹਿਲੀ ਨਾਈਟ ਦਾ ਮੰਚਨ,ਸ਼੍ਰੀ ਸਨਾਤਨ ਧਰਮ ਸਭਾ ਵੱਲੋਂ ਉਦਘਾਟਨ ਕੀਤਾ ਗਿਆ,
ਸ਼ਿਵ ਸ਼ੰਕਰ, ਵਿਸ਼ਨੂੰ, ਵੇਦਵਤੀ, ਰਾਵਣ ਸੰਵਾਦ,
ਰਾਜਾ ਦਸ਼ਰਥ ,ਰਾਮ ਜਨਮ ,ਸਰਵਣ ਕੁਮਾਰ ਦੇ ਸੀਨ ਕੀਤੇ ਪੇਸ਼
 ਖੇਮਕਰਨ 3 ਅਕਤੂਬਰ
   ਮਨਜੀਤ ਸ਼ਰਮਾਂ
 ਕਸਬਾ ਖੇਮਕਰਨ ਦੇ ਮੰਦਰ ਸ਼੍ਰੀ ਦੇਵੀ ਦੁਆਰਾ ਵਿਖੇ ਸ਼੍ਰੀ ਰਾਮ ਲੀਲਾ ਕਲੱਬ ਵੱਲੋਂ ਸ਼੍ਰੀ ਰਾਮਲੀਲਾ ਦੀ  ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਪਹਿਲੀ ਨਾਈਟ ਦਾ ਉਦਘਾਟਨ ਸ਼੍ਰੀ ਸਨਾਤਨ  ਧਰਮ ਸਭਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਉਹਨਾਂ ਦੇ ਕੈਬਨਿਟ ਮੈਂਬਰਾਂ ਵੱਲੋਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਹੋਇਆਂ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸ੍ਰੀ ਰਾਮ ਜੀ ਦਾ ਜੀਵਨ ਆਦਰਸ਼ ਜੀਵਨ ਹੈ ਜਿਸ ਤੋਂ ਸਮਾਜ ਨੂੰ ਸਿੱਖਿਆ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਮਲੀਲਾ ਰਾਹੀਂ ਸਾਨੂੰ ਭਗਵਾਨ ਸ੍ਰੀ ਰਾਮਚੰਦਰ ਜੀ ਦੇ ਆਦਰਸ਼ ਜੀਵਨ ਤੋਂ ਸਿੱਖਿਆਵਾਂ ਮਿਲਦੀਆਂ ਹਨ। ਇਸ ਮੌਕੇ  ਕਲੱਬ  ਦੇ ਵੱਲੋਂ ਮੁੱਖ ਮਹਿਮਾਨ  ਤੇ ਆਏ ਹੋਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ। ਨਾਈਟ ਦੌਰਾਨ ਸ਼ਿਵ ਪਾਰਵਤੀ ਭਗਵਾਨ ਸ਼ੰਕਰ ਜੀ ਦੇ ਸੇਵਕ ਨੰਦੀ, ਗਣ , ਰਾਵਣ ਵੇਦਵਤੀ, ਵਿਸ਼ਨੂ  ਭਗਵਾਨ, ਸਰਵਣ ਕੁਮਾਰ ਅਤੇ ਦਸ਼ਰਥ ਰਾਜਾ ਜੀ ਦਰਬਾਰ ਦੇ ਦ੍ਰਿਸ਼ ਪੇਸ਼ ਕੀਤੇ ਗਏ ਇਸ ਮੌਕੇ ਪ੍ਰਧਾਨ ਸੰਦੀਪ ਕੁਮਾਰ ,ਕਰਮ ਮੋਹਨ ਮੋਂਗਾ,  ਜਨਕ ਰਾਜ ਮਹਿਤਾ, ਵਿਜੇ ਕੁਮਾਰ ਗੁਲਾਟੀ, ਰਾਮ ਕੁਮਾਰ ਭੰਡਾਰੀ, ਰਾਮ ਕੁਮਾਰ ਚੋਪੜਾ,  ਅਮਨ ਪੁਰੀ, ਦਵਿੰਦਰ ਭੰਡਾਰੀ, ਸੁਖਰਾਜ ਸ਼ਰਮਾ, ਲਾਡਾ ਕੰਡਾ,  ਸੁਨੀਲ ਮਹਿਤਾ, ਜਗਦੀਪ ਕੰਡਾ,ਵਿਕਾਸ ਮਹਿਤਾ, ਸ਼ਰਨਜੀਤ ਅਰੋੜਾ,ਪ੍ਰਦੀਪ ਭੰਡਾਰੀ, ਸੁਰਿੰਦਰ ਕੁਮਾਰ ਚੌਧਰੀ, ਸਚਿਨ ਪੁਰੀ,ਬੋਬੀ ਸ਼ਰਮਾ,ਰਾਜ ਕੁਮਾਰ ਮਹਿਤਾ, ਕੁਲਵੰਤ ਰਾਏ ਧੀਰ, ਆਸ਼ੂ ਅਬਰੋਲ, ਪੰਡਿਤ ਭੋਲਾ ਰਾਮ ਜੀ, ਪੰਡਿਤ ਸੁਨੀਲ ਕੁਮਾਰ ਜੀ, ਵਿਜੇ  ਹਾਂਡਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂ ਭਗਤ ਤੇ ਸੰਗਤਾਂ ਹਾਜਰ ਸਨ।

LEAVE A REPLY

Please enter your comment!
Please enter your name here