ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਸੈਂਟਰਲ ਕੈਲੇਫੋਰਨੀਆਂ ਦੇ ਫਰਿਜ਼ਨੋ ਨਜ਼ਦੀਕੀ ਸ਼ਹਿਰ ਕਰਮਨ ਦੇ ‘ਰੋਟਰੀ ਕਲੱਬ ਕਰਮਨ’ ਪਿਛਲੇ ਲੰਮੇ ਅਰਸੇ ਤੋਂ ਸਥਾਨਿਕ ਸੱਭਿਆਚਾਰਕ ਗਤੀਵਿਧੀਆਂ ਅਤੇ ਸਥਾਨਿਕ ਵਿਉਪਾਰਕ ਅਦਾਰਿਆਂ ਲਈ ਸਹਿਯੋਗੀ ਬਣ ਅੱਗੇ ਵੱਧ ਰਿਹਾ। ਇਸ ਸੰਸਥਾ ਦੁਆਰਾ ਕਰਮਨ ਸ਼ਹਿਰ ਵਿੱਚ ਹਰ ਸਾਲ ਖੇਤੀਬਾੜੀ ਦੀ ਕਟਾਈ ਅਤੇ ਝੜਾਈ ਖਤਮ ਹੋਣ ‘ਤੇ ਸਲਾਨਾ ਕਰਮਨ ਹਾਰਵੈਸਟਰ ਫਿਸ਼ਟੀਵਲ, ਕ੍ਰਿਸਮਿਸ ਪਰੇਡ ਅਤੇ ਹੋਰ ਬਹੁਤ ਸਾਰੇ ਕਾਰਜ ਕੀਤੇ ਜਾਂਦੇ ਹਨ। ਇਸੇ ਮੇਲੇ ਵਿੱਚ ਪਿਛਲੇ ਦੋ ਸਾਲਾਂ ਤੋਂ ਕਿਰਨਜੋਤ ਕੌਰ ਢੇਸੀ ਦੇ ਉੱਦਮ ਅਤੇ ਗੁਲਬਿੰਦਰ ਗੈਰੀ ਢੇਸੀ ਦੀ ਪੂਰੀ ‘ਪੰਜਾਬੀ ਸਿੱਖ ਕਮਿਊਨਟੀ’ ਦੀ ਟੀਮ ਦੇ ਸਹਿਯੋਗ ਸਦਕਾ ਹਾਰਵੈਸਟ ਫਿਸਟੀਵਲ ਵਿੱਚ ਪੰਜਾਬੀ ਸੱਭਿਆਚਾਰਕ ਵਿਰਸੇ ਦੀ ਸਟੇਜ ਵੀ ਲੱਗਦੀ ਹੈ। ਜਿਸ ਵਿੱਚ ਰੋਟਰੀ ਕਲੱਬ ਕਰਮਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਅਗਲੇ ਸਾਲ ਰੋਟਰੀ ਕਲੱਬ ਦੇ ਸਹਿਯੋਗ ਨਾਲ ਕਰਮਨ ਵਿੱਚ ਵਿਸਾਖੀ ਮੇਲਾ ਵੀ ਵੱਡੇ ਪੱਧਰ ‘ਤੇ ਕਰਵਾਇਆ ਜਾਵੇਗਾ। ਬੀਤੇ ਦਿਨੀ ਰੋਟਰੀ ਕਲੱਬ ਕਰਮਨ ਵੱਲੋਂ ਆਪਣੇ 67 ਸਾਲ ਪੂਰੇ ਹੋਣ ਕੇਕ ਕੱਟਿਆ ਗਿਆ ਅਤੇ ਸਲਾਨਾ ਕ੍ਰਿਸਮਿਸ ਡਿਨਰ ਪਾਰਟੀ ਕੀਤੀ ਗਈ। ਇਸ ਸਮੇਂ ਰੋਟਰੀ ਕਲੱਬ ਦੇ ਸਮੂੰ ਮੈਂਬਰਾਂ ਨੇ ਪਹੁੰਚ ਕੇ ਜਿੱਥੇ ਸੁਆਦਿਸਟ ਖਾਣਿਆ ਦਾ ਅਨੰਦ ਮਾਣਿਆ, ਉੱਥੇ ਆਪਸੀ ਪਿਆਰਾ ਦੀ ਸਾਂਝ ਪਾਉਦੇ ਹੋਏ ਤੋਹਫੇ ਵੀ ਬਦਲੇ ਗਏ। ਇਸ ਸਮੇਂ ਬੋਲਦੇ ਹੋਏ ਰੋਟਰੀ ਕਲੱਬ ਦੀ ਮੁੱਖ ਮੈਂਬਰ ਵੈਰੋਣਕਾ (Veronica) ਨੇ ਸਮੂੰਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਸਾਰੇ ਪ੍ਰਬੰਧਾ ਲਈ ਸਮੂੰਹ ਹਾਜ਼ਰੀਨ ਵਧਾਈ ਦੇ ਪਾਤਰ ਹਨ।
Boota Singh Basi
President & Chief Editor