ਰੋਟਰੀ ਕਲੱਬ ਸਮਾਣਾ ਸੈਂਟਰਲ ਵਲੋਂ ਵਾਤਾਵਰਣ ਸ਼ੁੱਧਤਾ ਲਈ ਵੱਖ ਵੱਖ ਥਾਵਾਂ ਤੇ ਪੌਦੇ ਲਗਾਏ ਗਏ 

0
47
ਰੋਟਰੀ ਕਲੱਬ ਸਮਾਣਾ ਸੈਂਟਰਲ ਵਲੋਂ ਵਾਤਾਵਰਣ ਸ਼ੁੱਧਤਾ ਲਈ ਵੱਖ ਵੱਖ ਥਾਵਾਂ ਤੇ ਪੌਦੇ ਲਗਾਏ ਗਏ
ਵਾਤਾਵਰਣ ਨੂੰ ਸ਼ੁੱਧ, ਸਾਫ ਸੁਥਰਾ ਤੇ ਹਰਿਆ-ਭਰਿਆ ਰੱਖਣ ਲਈ ਹਰੇਕ ਇਨਸਾਨ ਆਪਣਾ ਯੋਗਦਾਨ ਪਾਵੇ- ਰਾਜੇਸ਼ ਲੱਕੀ,ਪ੍ਰਦੀਪ ਗੋਇਲ
 ਸਮਾਣਾ‌ 4 ਅਗਸਤ (ਹਰਜਿੰਦਰ ਸਿੰਘ ਜਵੰਦਾ) ਰੋਟਰੀ ਕਲੱਬ ਸਮਾਣਾ ਸੈਂਟਰਲ ਵਲੋਂ ਸਮਾਜ ਭਲਾਈ ਕਾਰਜਾਂ ਵਿੱਚ ਵਾਧਾ ਕਰਦੇ ਹੋਏ ਪ੍ਰਧਾਨ ਪ੍ਰਦੀਪ ਗੋਇਲ ਮਿੰਕਾ, ਸੈਕਟਰੀ ਅਸ਼ੋਕ ਮੋਦਗਿੱਲ, ਡੀ ਆਰ ਸੀ ਸੀ ਡਾ ਰਾਜੇਸ਼ ਲੱਕੀ ਅਤੇ ਕੈਸ਼ੀਅਰ ਰੈਲੀ ਸਿੰਗਲਾ ਦੀ ਅਗਵਾਈ ਹੇਠ  ਵਾਤਾਵਰਣ ਨੂੰ ਸ਼ੁੱਧ ਅਤੇ ਹਰਿਆ-ਭਰਿਆ ਰੱਖਣ ਲਈ ਸਥਾਨਕ ਸਰਦਾਖਾਨਾ ਮੰਦਿਰ,ਸੱਚਾ ਮਹਾਂਕਲੇਸਵਰ ਮੰਦਿਰ ਅਤੇ ਗੁਰਦੁਆਰਾ ਚੱਕ ਅੰਮ੍ਰਿਤਸਰ ਵਿਖੇ 70 ਦੇ ਕਰੀਬ ਫ਼ਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ। ਇਸ ਮੌਕੇ ਬੋਲਦਿਆਂ ਪ੍ਰਧਾਨ ਪ੍ਰਦੀਪ ਗੋਇਲ ਮਿੰਕਾ ਨੇ ਕਿਹਾ ਕਿ ਸਾਡਾ ਸਭ ਦਾ ਨੈਤਿਕ ਫਰਜ਼ ਹੈ ਕਿ ਅਸੀਂ ਵਾਤਾਵਰਣ ਨੂੰ ਬਚਾਉਣ ਲਈ  ਹੰਭਲਾ ਮਾਰੀਏ ਅਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਣ ਨੂੰ ਸ਼ੁੱਧ, ਸਾਫ ਸੁਥਰਾ ਤੇ ਹਰਿਆ-ਭਰਿਆ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਈਏ। ਇਸ ਮੌਕੇ ਡਾ ਰਾਜੇਸ਼ ਲੱਕੀ ਨੇ ਕਿਹਾ ਕਿ ਜੇਕਰ ਵਾਤਾਵਰਣ ਨੂੰ ਸਾਫ ਸੁਥਰਾ ਰੱਖਿਆ ਜਾਵੇ ਤਾਂ ਬਹੁਤ ਸਾਰੀਆਂ ਬੀਮਾਰੀਆ ਤੋਂ ਬੱਚ ਸਕਦੇ ਹਾਂ। ਇਸ ਲਈ ਸਾਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੁੂਟੇ ਲਗਾਉਣੇ ਚਾਹੀਦੇ ਹਨ ਅਤੇ ਕੁਦਰਤੀ ਸੋਮਿਆਂ ਦੀ ਸੁੱਰਖਿਆ ਵਿਚ ਮਦਦਗਾਰ ਬਣਨਾ ਚਾਹੀਦਾ ਹੈ। ਇਸ ਮੌਕੇ ਮੈਂਬਰ ਵਿਪੁਲ ਮਿੱਤਲ, ਰਾਜੀਵ ਭਾਰਤੀ, ਵਿਕਰਾਂਤ ਗੋਇਲ, ਮੋਹਨਦੀਪ ਗੋਇਲ ਮਿੰਟੂ , ਰਾਜਿੰਦਰ ਗਰਗ ਆਦਿ ਤੋਂ ਇਲਾਵਾ  ਰਮਨ ਮਹਿੰਦਰਾ, ਗੁਰਪ੍ਰੀਤ ਗੋਲਡੀ ਵਰਮਾ, ਕਮਲ ਸ਼ਰਮਾ, ਮਨੀ ਸ਼ਰਮਾ ਅਤੇ ਮਨੋਜ ਕੁਮਾਰ  ਆਦਿ ਵੀ ਮੌਜੂਦ ਰਹੇ।

LEAVE A REPLY

Please enter your comment!
Please enter your name here