ਵਾਤਾਵਰਣ ਨੂੰ ਸੰਭਾਲ ਕੇ ਰੱਖਣਾ ਹਰੇਕ ਨਾਗਰਿਕ ਦਾ ਮੁੱਢਲਾ ਫਰਜ਼-ਵਣ ਮੰਡਲ ਅਫ਼ਸਰ

0
38

ਮਾਨਸਾ, 06 ਜੂਨ :

ਵਿਸ਼ਵ ਵਾਤਾਵਰਣ ਦਿਵਸ fiabQ/ nzdo ਸਰਕਾਰੀ ਅਤੇ ਗੈਰਸਰਕਾਰੀ ਸੰਸਥਾਵਾਂ ਵੱਲੋ ਅਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ।ਇਸੇ ਲੜੀ ਤਹਿਤ ਵਣ ਵਿਭਾਗ ਮਾਨਸਾ ਵੱਲੋਂ ਮਾਨਸਾ ਰੇਂਜ ਅਤੇ ਬੁਢਲਾਡਾ ਰੇਂਜ ਦੀਆਂ ਵੱਖਵੱਖ ਥਾਵਾਂ ਜਿਵੇ ਕਿ ਭੀਖੀਬੁਢਲਾਡਾਬਰੇਟਾਬੋਹਾਮਾਨਸਾਬਨਾਂਵਾਲੀ ਵਿਖੇ ਪੋਦੇ ਲਗਾਏ ਗਏ ਅਤੇ ਵਾਤਾਵਰਣ ਸੰਭਾਲ ਸਬੰਧੀ ਆਮ ਨਾਗਰਿਕਾਵਿਦਿਆਰਥੀਆਂ ਅਤੇ ਕਿਸਾਨੀ ਨਾਲ ਜੁੜੇ ਵਰਗ ਨੂੰ ਅਫਸਰ ਸਾਹਿਬਾਨਾਂ ਵੱਲੋਂ ਭਾਸ਼ਣ ਦੇ ਕੇ ਹਰਿਆਲੀ ਦੇ ਪ੍ਰਸਾਰ ਲਈ ਪ੍ਰੇਰਿਆ ਗਿਆ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਵਾਤਾਵਰਣ ਨੂੰ ਹੀ ਸੰਭਾਲ ਕੇ ਹਰੇਕ ਨਾਗਰਿਕ ਆਪਣੀ ਧਰਤੀ ਮਾਂ ਦੇ ਪ੍ਰਤੀ ਮੁੱਢਲਾ ਫਰਜ ਅਦਾ ਕਰ ਸਕਦਾ ਹੈ।

ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਕੀਤੇ ਪ੍ਰੋਗਰਾਮ ਤਹਿਤ ਬੋਲਦਿਆਂ ਸ੍ਰੀ ਪਵਨ ਸ਼੍ਰੀਧਰ ਪੀ.ਐਫ.ਐਸ. ਵਣ ਮੰਡਲ ਅਫਸਰ ਮਾਨਸਾ ਨੇ ਜਿਥੇ ਵਿਦਿਆਰਥੀਆਂਅਧਿਆਪਕਾਂਐਨ.ਐਸ.ਐਸ. ਦੇ ਵਲੰਟੀਅਰਜ ਅਤੇ ਕਾਲਜ ਦੇ ਪ੍ਰਬੰਧਕਾਂ ਨੂੰ ਇਹ ਅਪੀਲ ਕੀਤੀ ਕਿ ਆਪਣਾ ਆਲਾ ਦੁਆਲਾ ਹਰਾ ਭਰਿਆ ਬਣਾਓ ਉਥੇ ਇਹ ਵੀ ਆਖਿਆ ਕਿ ਹਰੇ ਭਰੇ ਵਾਤਾਵਰਣ ਵਿੱਚ ਹੀ ਪ੍ਰਮਾਤਮਾ ਵਸਦਾ ਹੈ।ਉਨ੍ਹਾਂ ਕਿਹਾ ਕਿ ਇਹ ਸਾਲ ਨੋ ਪਲਾਸਟਿਕ ਸਾਲ ਵੱਜੋਂ ਮਨਾਇਆ ਜਾ ਰਿਹਾ ਹੈ ਅਤੇ ਸਭ ਨੂੰ ਇਸ ਗੱਲ ਤੇ ਪਹਿਰਾ ਦੇਣਾ ਚਾਹੀਦਾ ਹੈ।ਸਰਕਾਰੀ ਨਹਿਰੂ ਮੈਮੋਰੀਅਲ ਕਾਲਜਮਾਨਸਾ ਦੇ ਵਿਹੜੇ ਵਿੱਚ ਵੱਖਵੱਖ ਬੂਟੇ ਲਗਾਉਣ ਮਗਰੋ ਇਹ ਸੰਕਲਪ ਦਿਵਾਇਆ ਕਿ ਉਹ ਸਭ ਇੱਕਇੱਕ ਰੁੱਖ ਜਰੂਰ ਲਗਾਉਣਗੇ ਅਤੇ ਉਸ ਦੀ ਦੇਖਰੇਖ ਕਰਕੇ ਪਾਲਣਗੇ।

ਉਨ੍ਹਾਂ ਨੇ ਲੋਕਾਂ ਨੂੰ ਵਣ ਵਿਭਾਗ ਦੀਆਂ ਉਨ੍ਹਾਂ ਸਕੀਮਾਂ ਤੋਂ ਜਾਣੂੰ ਕਰਵਾਇਆ ਜਿਸ ਤਹਿਤ ਗੈਰ ਸਰਕਾਰੀ ਸੰਸਥਾਵਾਂਪੰਚਾਇਤਾਂਵਿਦਿਅਕ ਸੰਸਥਾਵਾਂ ਅਤੇ ਹੋਰ ਕਾਰਕੁੰਨ ਜਿਹੜੇ ਪੰਜਾਬ ਵਿੱਚ ਜੰਗਲ ਦਾ ਖੇਤਰਫਲ ਬੂਟੇ ਲਗਾ ਕੇ ਵਧਾਉਣਾ ਚਾਹੁੰੰਦੇ ਹਨਉਨ੍ਹਾਂ ਨੂੰ ਫਰੀ ਬੂਟੇ ਮਿਲਦੇ ਹਨ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਸਕੀਮ ਵਿੱਚ ਫਰੀ ਬੂਟੇ ਲੈ ਕੇ ਲਗਾਉਣ ਦਾ ਫਾਇਦਾ ਉਠਾਉਣਾ ਚਾਹੀਦਾ ਹੈ।

            ਇਸ ਮੋਕੇ ਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀ ਜ਼ਸਕਰਨ ਸਿੰਘਵਿਦਿਆਰਥੀਆਂਅਧਿਆਪਕਾਂਐਨ.ਐਸ.ਐਸ. ਦੇ ਵਲੰਟੀਅਰਜ ਅਤੇ ਕਾਲਜ ਦੇ ਪ੍ਰਬੰਧਕ ਸ਼ਾਮਲ ਸਨ।

LEAVE A REPLY

Please enter your comment!
Please enter your name here