ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਅਧਿਕਾਰੀਆਂ ਨੂੰ ਨਿਰਧਾਰਿਤ ਸਮੇਂ ਅੰਦਰ ਡਰੇਨਾਂ ਤੇ ਚੋਆਂ ਦੀ ਸਫ਼ਾਈ ਪ੍ਰਕਿਰਿਆ ਮੁਕੰਮਲ ਕਰਨ ਦੇ ਆਦੇਸ਼

0
27
ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਅਧਿਕਾਰੀਆਂ ਨੂੰ ਨਿਰਧਾਰਿਤ ਸਮੇਂ ਅੰਦਰ ਡਰੇਨਾਂ ਤੇ ਚੋਆਂ ਦੀ ਸਫ਼ਾਈ ਪ੍ਰਕਿਰਿਆ ਮੁਕੰਮਲ ਕਰਨ ਦੇ ਆਦੇਸ਼ ਸਰਹਿੰਦ ਚੋਅ ਵਿਖੇ ਚੱਲ ਰਹੇ ਸਫਾਈ ਕਾਰਜਾਂ ਅਤੇ ਡੀ-ਸਿਲਟਿੰਗ ਪ੍ਰਕਿਰਿਆ ਦਾ ਅਚਨਚੇਤ ਕੀਤਾ ਨਿਰੀਖਣ 8.23 ਕਿਲੋਮੀਟਰ ਚੋਅ ਦੀ ਪੋਕਲੇਨ ਮਸ਼ੀਨ ਨਾਲ ਕੀਤੀ ਜਾ ਰਹੀ ਹੈ ਸਫਾਈ…

ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਅਧਿਕਾਰੀਆਂ ਨੂੰ ਨਿਰਧਾਰਿਤ ਸਮੇਂ ਅੰਦਰ ਡਰੇਨਾਂ ਤੇ ਚੋਆਂ ਦੀ ਸਫ਼ਾਈ ਪ੍ਰਕਿਰਿਆ ਮੁਕੰਮਲ ਕਰਨ ਦੇ ਆਦੇਸ਼
ਸਰਹਿੰਦ ਚੋਅ ਵਿਖੇ ਚੱਲ ਰਹੇ ਸਫਾਈ ਕਾਰਜਾਂ ਅਤੇ ਡੀ-ਸਿਲਟਿੰਗ ਪ੍ਰਕਿਰਿਆ ਦਾ ਅਚਨਚੇਤ ਕੀਤਾ ਨਿਰੀਖਣ
8.23 ਕਿਲੋਮੀਟਰ ਚੋਅ ਦੀ ਪੋਕਲੇਨ ਮਸ਼ੀਨ ਨਾਲ ਕੀਤੀ ਜਾ ਰਹੀ ਹੈ ਸਫਾਈ ਤੇ ਡੀ-ਸਿਲਟਿੰਗ
ਦਲਜੀਤ ਕੌਰ
ਭਵਾਨੀਗੜ੍ਹ/ਸੰਗਰੂਰ, 22 ਜੂਨ, 2024: ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਨਿਰਧਾਰਿਤ ਸਮੇਂ ਅੰਦਰ ਸੰਗਰੂਰ ਹਲਕੇ ਅਧੀਨ ਪੈਂਦੀਆ ਸਾਰੀਆਂ ਡਰੇਨਾਂ, ਚੋਆਂ ਤੇ ਬਰਸਾਤੀ ਨਾਲਿਆਂ ਦੀ ਸਾਫ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ। ਵਿਧਾਇਕ ਨੇ ਅੱਜ ਸਰਹਿੰਦ ਚੋਅ ਵਿਖੇ ਡੀ-ਸਿਲਟਿੰਗ ਅਤੇ ਸਫਾਈ ਪ੍ਰਕਿਰਿਆ ਦੇ ਚੱਲ ਰਹੇ ਕੰਮਾਂ ਦਾ ਅਚਨਚੇਤ ਨਿਰੀਖਣ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਸਰਕੰਡਾ, ਵੀਡ, ਜਾਲਾ, ਬੂਟੀ ਆਦਿ ਦੀ ਮਗਨਰੇਗਾ ਵਰਕਰਾਂ ਅਤੇ ਮਸ਼ੀਨਾਂ ਰਾਹੀਂ ਸਫ਼ਾਈ ਕਰਵਾਉਣ ਦੀ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾਵੇ ਤਾਂ ਕਿ ਬਰਸਾਤ ਦੌਰਾਨ ਕਿਸੇ ਵੀ ਡਰੇਨ ਤੇ ਚੋਅ ਵਿੱਚ ਪਾਣੀ ਦੇ ਵਹਾਅ ਵਿੱਚ ਰੁਕਾਵਟ ਨਾ ਪਵੇ ਅਤੇ ਕਿਸੇ ਵੀ ਤਰ੍ਹਾਂ ਦੇ ਮਾਲੀ ਜਾਂ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਲ ਸਰੋਤ ਵਿਭਾਗ ਵੱਲੋਂ ਲਗਭਗ ਸਵਾ ਪੰਜ ਲੱਖ ਰੁਪਏ ਦੀ ਲਾਗਤ ਨਾਲ ਹਲਕੇ ਵਿੱਚੋ ਲੰਘਦੀ 8.23 ਕਿਲੋਮੀਟਰ ਲੰਬੀ ਸਰਹੰਦ ਚੋਅ ਦੀ ਡੀ-ਸਿਲਟਿੰਗ ਅਤੇ ਸਫਾਈ ਕਰਵਾਈ ਜਾ ਰਹੀ ਹੈ ਜਿਸ ਨਾਲ ਇਸ ਚੋਅ ਦੇ ਨਾਲ ਲੱਗਦੇ ਪਿੰਡਾਂ ਨੰਦਗੜ੍ਹ, ਦਿੱਤੂਪੁਰ, ਗਹਿਲਾਂ, ਰਸੂਲਪੁਰ ਛੰਨਾ, ਖੇੜੀ ਚੰਦਵਾਂ, ਜਲਾਨ, ਸੰਤੋਖਪੁਰਾ ਅਤੇ ਘਾਬਦਾਂ ਆਦਿ ਦੇ ਨਿਵਾਸੀ ਬਰਸਾਤਾਂ ਦੌਰਾਨ ਰਾਹਤ ਮਹਿਸੂਸ ਕਰਨਗੇ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਸੂਬੇ ਲਈ ਕਈ ਵੱਡੀਆਂ ਤੇ ਛੋਟੀਆਂ ਪੋਕਲੇਨ ਮਸ਼ੀਨਾਂ ਦੀ ਖਰੀਦ ਕੀਤੀ ਗਈ ਹੈ ਅਤੇ ਅਜਿਹੀ ਹੀ ਇਕ ਨਵੀਂ ਖਰੀਦੀ ਗਈ ਪੋਕਲੇਨ ਮਸ਼ੀਨ ਰਾਹੀਂ ਸਫਾਈ ਕਾਰਜਾਂ ਨੂੰ ਨੇਪਰੇ ਚੜਾਇਆ ਜਾ ਰਿਹਾ ਹੈ ਅਤੇ ਡੀ-ਸਿਲਟਿੰਗ ਪ੍ਰਕਿਰਿਆ ਦੌਰਾਨ ਚੋਅ ਵਿੱਚੋਂ ਜਿਹੜੀ ਮਿੱਟੀ ਨਿਕਲੇਗੀ ਉਸ ਨਾਲ ਚੋਅ ਦੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਵੱਖ ਵੱਖ ਪਿੰਡਾਂ ਦੇ ਨਿਵਾਸੀਆਂ ਨੇ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਹੰਦ ਚੋ ਦੀ ਡੀ- ਸਿਲਟਿੰਗ ਕਰਵਾਉਣੀ ਚੰਗਾ ਉਦਮ ਹੈ।
ਇਸ ਮੌਕੇ ਉਹਨਾਂ ਨਾਲ ਉਪ ਮੰਡਲ ਸੁਨਾਮ ਦੇ ਐਸ.ਡੀ.ਓ ਹਰਦੀਪ ਸਿੰਘ ਗੁਲਾਟੀ ਤੋਂ ਇਲਾਵਾ ਗੁਰਪ੍ਰੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ, ਵਿਕਰਮ ਸਿੰਘ ਨਕਟਾ ਬਲਾਕ ਪ੍ਰਧਾਨ ਅਤੇ ਪ੍ਰਗਟ ਸਿੰਘ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here