ਵਿਨੇਸ਼ ਫੋਗਾਟ ਚੈਂਪੀਅਨ ਹੈ ਅਤੇ ਚੈਂਪੀਅਨ ਹੀ ਰਹੇਗੀ, ਉਸਦੇ ਓਲੰਪਿਕ ਵਿੱਚ ਅਯੋਗ ਹੋਣ ਤੇ ਸਿਆਸੀ ਆਗੂ ਸਵਾਰਥ ਹਿੱਤ ਲਈ ਬਿਆਨਬਾਜ਼ੀ ਕਰ ਰਹੇ ਹਨ-ਗਰਚਾ
ਲੁਧਿਆਣਾ, 7 ਅਗਸਤ ( )- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਵਿਨੇਸ਼ ਫੋਗਾਟ ਪੂਰੇ ਭਾਰਤ ਦਾ ਮਾਣ ਅਤੇ ਕੁਸ਼ਤੀ ਖੇਡ ਪ੍ਰੇਮੀਆਂ ਲਈ ਪ੍ਰੇਰਨਾ ਸਰੋਤ ਹੈ। ਅੱਜ ਪੂਰਾ ਭਾਰਤ ਉਸ ਦੇ ਨਾਲ ਖੜ੍ਹਾ ਹੈ। ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਦੇ ਫਾਈਨਲ ਵਿੱਚ ਜ਼ਿਆਦਾ ਵਜ਼ਨ ਕਾਰਨ ਅਯੋਗ ਕਰਾਰ ਦਿੱਤੇ ਜਾਣ ਨਾਲ ਸਾਰੇ ਦੇਸ਼ ਵਾਸੀਆਂ ਨੂੰ ਭਾਰੀ ਨਿਰਾਸ਼ਾ ਹੋਈ ਹੈ। ਗਰਚਾ ਨੇ ਕਿਹਾ ਕਿ ਹਰ ਦੇਸ਼ਵਾਸੀ ਜਾਣਦਾ ਹੈ ਕਿ ਵਿਨੇਸ਼ ਫੋਗਾਟ ਆਪਣੀ ਦ੍ਰਿੜ ਇੱਛਾ ਸ਼ਕਤੀ ਨਾਲ ਵਿਸ਼ਵ ਭਰ ਵਿੱਚ ਭਾਰਤ ਮਾਤਾ ਦਾ ਨਾਂ ਰੌਸ਼ਨ ਕਰਦੀ ਰਹੇਗੀ। ਸਾਰੇ ਦੇਸ਼ਵਾਸੀਆਂ ਅਤੇ ਖੇਡ ਪ੍ਰੇਮੀਆਂ ਦੀ ਤਰਫੋਂ, ਅਸੀਂ ਸਾਰੇ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹਾਂ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗਰਚਾ ਨੇ ਵਿਨੇਸ਼ ਫੋਗਾਟ ਨੂੰ ਉਸ ਦੇ ਭਾਰ ਕਾਰਨ ਉਲੰਪਿਕ ਖੇਡਾਂ ਤੋਂ ਅਯੋਗ ਠਹਿਰਾਉਣ ‘ਤੇ ਸਿਆਸੀ ਆਗੂਆਂ ਵੱਲੋਂ ਆਪਣੇ ਨਿੱਜੀ ਸਵਾਰਥ ਲਈ ਦਿੱਤੇ ਜਾ ਰਹੇ ਬਿਆਨਾਂ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ।