ਵਿਸਾਖੀ ਦੇ ਪਵਿੱਤਰ ਮੇਲੇ ਤੇ ਸਿੱਖ ਐਸੋਸੇਸ਼ਨ ਗੁਰੂ ਘਰ ਦੀ ਗੱਤਕਾ ਟੀਮ ਨੇ ਜੌਹਰ ਦਿਖਾਏ ।

0
60

ਵਿਸਾਖੀ ਦੇ ਪਵਿੱਤਰ ਮੇਲੇ ਤੇ ਸਿੱਖ ਐਸੋਸੇਸ਼ਨ ਗੁਰੂ ਘਰ ਦੀ ਗੱਤਕਾ ਟੀਮ ਨੇ ਜੌਹਰ ਦਿਖਾਏ ।
ਖਾਲਸਾਈ ਪੁਸ਼ਾਕਾਂ ਵਿੱਚ ਸਿੰਘ ਸਜੇ ਬੱਚਿਆਂ ਨੇ ਸੰਗਤਾਂ ਨੂੰ ਨਿਹਾਲ ਕਰ ਦਿੱਤਾ
ਗੁਰਦੁਆਰਾ ਜੀ ਐਨ ਐਫ ਏ ਦੀ ਵਿਸਾਖੀ ਸਮਾਗਮ ਨੂੰ ਭਰਵੀ ਰੰਗਤ ਦਿੱਤੀ।

 

ਮੈਰੀਲੈਡ-( ਹਰਜੀਤ ਹੁੰਦਲ )ਵਿਸਾਖੀ ਖਾਲਸੇ ਦਾ ਵਿਲੱਖਣ ਸਮਾਗਮ ਹੈ। ਜਜਸ ਦਿਨ ਦਸਮੇਸ਼ ਪਿਤਾ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ।ਹਰ ਸਿੱਖ ਫਖਰ ਮਹਿਸੂਸ ਕਰਦਾ ਹੈ। ਖ਼ਾਲਸੇ ਦੀ ਚੜਦੀ ਕਲਾ ਵਿਚ ਅਪਨਾ ਯੋਗਦਾਨ ਪਾਉਂਦਾ ਹੈ। ਵਿਦੇਸ਼ਾਂ ਵਿੱਚ ਹਰ ਗੁਰੂ ਘਰ ਵਿਸਾਖੀ ਨੂੰ ਧਾਰਮਿਕ ਰਹੁਰੀਤਾ ਨਾਲ ਮਨਾਇਆ ਜਾਦਾ ਹੈ। ਇਸ ਦਿਨ ਉੱਘੇ ਰਾਗੀ,ਢਾਡੀ,ਕਥਾ ਵਾਚਕ ਤੇ ਧਾਰਮਿਕ ਇਤਹਾਸਕਾਰਾਂ ਨੂੰ ਸੰਗਤਾਂ ਦੇ ਰੂਬਰੂ ਕੀਤਾ ਜਾਂਦਾ ਹੈ। ਨੋਜਵਾਨ ਪੀੜੀ ਨੂੰ ਗੁਰੂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ।
ਗੁਰੂ ਨਾਨਕ ਫਾਊਡੇਸ਼ਨ ਅਮਰੀਕਾ ਦੇ ਗੁਰੂ ਘਰ ਵੱਲੋਂ ਇਸ ਸਾਲ ਵਿਸਾਖੀ ਹਰ ਸਾਲ ਦੀ ਤਰਾਂ ਮੇਲੇ ਦੇ ਰੂਪ ਵਿੱਚ ਮਨਾਈ ਹੈ।ਜਿੱਥੇ ਸੰਗਤਾਂ ਦਾ ਤਾਂਤਾ ਸਵੇਰ ਤੋਂ ਲੱਗਿਆਂ ਰਿਹਾ । ਹਰੇਕ ਨੇ ਭਾਂਤ ਭਾਂਤ ਦੇ ਲੰਗਰਾਂ ਦਾ ਅਨੰਦ ਲਿਆ ਹੈ। ਵੱਖ ਵੱਖ ਸਟਾਲਾਂ ਤੋਂ ਖ੍ਰੀਦੋ ਫਰੋਖਤ ਕੀਤੀ ਹੈ। ਬੱਚਿਆਂ ਨੂੰ ਵਿਸਾਖੀ ਦੇ ਵਿਲੱਖਣ ਤੇ ਅਦੁੱਤੀ ਇਤਜਾਸ ਬਾਰੇ ਜਾਣਕਾਰੀ ਦਿੱਤੀ ਹੈ।
ਇਸ ਦਾ ਖਾਲਸੇ ਦੇ ਜਾਹੋ ਜਲਾਲ ਗੱਤਕੇ ਦੇ ਟੀਮ ਨੇ ਅਪਨੇ ਜੌਹਰ ਦਿਖਾਕੇ ਦਿੱਤਾ ਹੈ। ਮਨਿੰਦਰ ਸਿੰਘ ਖਾਲਸਾ ਤੇ ਉਹਨਾਂ ਦੇ ਸਹਿਯੋਗੀਆਂ ਨੇ ਗਤਕੇ ਦੀ ਟੀਮ ਨੂੰ ਮੈਦਾਨ ਵਿੱਚ ਉਤਾਰਿਆ। ਛੋਟੇ ਛੋਟੇ ਬੱਚਿਆਂ ਦੇ ਜੋਹਰ ਵਿਲੱਖਣ ਸਨ। ਜਿੰਨਾ ਦੀ ਮਿਹਨਤ ਨੂੰ ਹਰ ਕੋਈ ਝੁਕ ਕੇ ਸਲਾਮ ਕਰਦਾ ਆਮ ਨਜ਼ਰ ਆਇਆ ਹੈ।ਖਾਲਸੇ ਦੀਆਂ ਪੁਸ਼ਾਕਾਂ ਤੇ ਸ਼ਸਤਰਾਂ ਨੇ ਲਹਿਰਾ ਬਹਿਰਾ ਲਗਾ ਦਿੱਤੀਆਂ। ਹਰ ਕੋਈ ਸ਼ਸਤਰ ਵਿਦਿਆ ਸਿਖਣ ਲਈ ਮੋਜੂਦਾ ਪ੍ਰਬੰਧਕਾਂ ਨਾਲ ਸੰਪਰਕ ਕਰ ਰਿਹਾ ਵੇਖਿਆ ਗਿਆ। ਜੋ ਖਾਲਸੇ ਲਈ ਸ਼ਾਨ ਭਰਿਆ ਅਵਸਰ ਰਿਹਾ।
ਗੁਰਦੁਆਰਾ ਸਿੱਖ ਐਸੋਸੇਧਨ ਬਾਲਟੀਮੋਰ ਗੁਰੂ ਘਰ ਦੇ ਅਮ੍ਰਿਤਧਾਰੀ ਪ੍ਰਬੰਧਕਾਂ ਵੱਲੋਂ ਭਾਈ ਹਰਬੰਸ ਸਿੰਘ ਖਾਲਸਾ ਦੀ ਅਗਵਾਈ ਵਿੱਚ ਕੀਰਾਨ ,ਗਤਕਾ ਤੇ ਗੁਰਮਤਿ ਕਲਾਸਾਂ ਨੇ ਪੂਰੇ ਅਮਰੀਕਾ ਵਿੱਚ ਧੁੰਮਾ ਪਾਈਆਂ ਹੋਈਆਂ ਹਨ।ਜੇਕਰ ਇਸੇ ਤਰਾਂ ਮਾਪੇ ਤੇ ਪ੍ਰਬੰਧਕ ਦਿਲਚਸਪੀ ਦਿਖਾਉਂਦੇ ਰਹੇ ਤਾਂ ਸਾਡੇ ਬੱਚੇ ਸਿੱਖੀ ਵਿੱਚ ਪ੍ਰਪੱਕ ਤੇ ਸੇਵਾ ਦੇ ਪੁੰਜ ਬਣਕੇ ਮਜਲੂਮਾ ਦੀ ਸੇਵਾ ਕਰਦੇ ਰਹਿਣਗੇ।ਮਾਪੇ ਵੀ ਮਾਣ ਮਹਿਸੂਸ ਕਰਨਗੇ। ਗਤਕੇ ਦੇ ਜੋਹਰ ਬੱਚਿਆਂ ਨੇ ਦਿਖਾਕੇ ਖਾਲਸੇ ਦੀ ਮਜ਼ਬੂਤੀ ਦਾ ਇਜ਼ਹਾਰ ਕੀਤਾ ਹੈ। ਜਿਸ ਦਾ ਬੋਲਬਾਲਾ ਹਮੇਸ਼ਾ ਹੁੰਦਾ ਰਹੇਗਾ।
ਗੁਰੂ ਨਾਨਕ ਫਾਊਡੇਸ਼ਨ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਸਜਾਇਆ ਵਿਸਾਖੀ ਦਾ ਧਾਰਮਿਕ ਮੇਲਾ ਵੱਖਰੀ ਛਾਪ ਛੱਡ ਗਿਆ ਹੈ। ਜਿਸ ਦੇ ਚਰਚੇ ਦੇਸ਼ਾਂ ਵਿਦੇਸ਼ਾਂ ਵਿਚ ਸੁਣੇ ਜਾ ਰਹੇ ਹਨ। ਜਿਸ ਨੂੰ ਗਤਕੇ ਦੀ ਟੀਮ ਨੇ ਵੱਖਰੀ ਰੰਗਤ ਦਿੱਤੀ ਹੈ॥

LEAVE A REPLY

Please enter your comment!
Please enter your name here