ਸਕਾਟਲੈਂਡ: ਕੋਪ 26 ਲਈ ਵਾਤਾਵਰਨ ਕਾਰਕੁੰਨ ਕਰਨਗੇ ‘ਜਲਵਾਯੂ ਰੇਲ’ ਦੀ ਯਾਤਰਾ

0
153

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)-ਗਲਾਸਗੋ ਵਿੱਚ ਹੋਣ ਵਾਲੇ ਕੋਪ 26 ਜਲਵਾਯੂ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਯੂਰਪ ਭਰ ਦੇ ਵਾਤਾਵਰਨ ਕਾਰਕੁੰਨਾਂ ਦੁਆਰਾ ਰੇਲ ਯਾਤਰਾ ਨੂੰ ਉਤਸ਼ਾਹਤ ਕਰਨ ਲਈ ਇੱਕ ਖਾਸ ਜਲਵਾਯੂ ਰੇਲ ‘ਤੇ ਯਾਤਰਾ ਕੀਤੀ ਜਾਵੇਗੀ। ਲਗਭਗ 500 ਲੋਕ, ਜਿਨ੍ਹਾਂ ਵਿੱਚ ਰੇਲ ਉਦਯੋਗ ਦੇ ਨੁਮਾਇੰਦੇ ਅਤੇ ਨੀਤੀ ਨਿਰਮਾਤਾ ਵੀ ਸ਼ਾਮਲ ਹੋਣਗੇ, 30 ਅਕਤੂਬਰ ਨੂੰ ਐਮਸਟਰਡਮ ਤੋਂ ਇਸ ਰੇਲ ਵਿੱਚ ਰਵਾਨਾ ਹੋਣਗੇ। ਇਸ ਯਾਤਰਾ ਨੂੰ ’’ਰੇਲ ਟੂ ਕੋਪ’’ ਕਿਹਾ ਗਿਆ ਹੈ ਅਤੇ ਇਸਨੂੰ ਯੂਥ ਫਾਰ ਸਸਟੇਨੇਬਲ ਟ੍ਰੈਵਲ ਦੁਆਰਾ ਆਯੋਜਿਤ ਕੀਤਾ ਗਿਆ ਹੈ, ਜੋ ਕਿ ਕੋਪ 25 ਵਿੱਚ ਸ਼ਾਮਲ ਹੋਣ ਲਈ 2019 ਵਿੱਚ ਅਟਲਾਂਟਿਕ ਮਹਾਂਸਾਗਰ ਦੇ ਪਾਰ ਗਏ ਸਨ। ਇਸ ਯਾਤਰਾ ਦੌਰਾਨ ਐਮਸਟਰਡਮ ਛੱਡਣ ਤੋਂ ਬਾਅਦ ਇਹ ਲੋਕ ਰੋਟਰਡੈਮ ਅਤੇ ਬ੍ਰਸਲਜ਼ ਦੇ ਰਸਤੇ ਲੰਡਨ ਜਾਣਗੇ। ਜਿਸ ਉਪਰੰਤ ਅਵੰਤੀ ਵੈਸਟ ਕੋਸਟ ਰੇਲ ਰਾਹੀਂ ਗਲਾਸਗੋ ਪਹੁੰਚਣਗੇ। ਜਲਵਾਯੂ ਰੇਲ ਦੇ ਪਿੱਛੇ ਯੂਰਪੀਅਨ ਰੇਲ ਉਦਯੋਗ ਹੈ ਜੋ ਕਿ ਰੇਲ ਆਵਾਜਾਈ ਨੂੰ ਹਵਾਬਾਜ਼ੀ ਦੇ ਬਦਲ ਵਜੋਂ ਉਤਸ਼ਾਹਤ ਕਰਨਾ ਚਾਹੁੰਦੇ ਹਨ। ਇਸ ਯਾਤਰਾ ਵਿੱਚ ਨੀਦਰਲੈਂਡਜ਼, ਜਰਮਨੀ ਅਤੇ ਬੈਲਜੀਅਮ ਆਦਿ ਤੋਂ ਡੈਲੀਗੇਸ਼ਨ ਵੀ ਸਵਾਰ ਹੋਣਗੇ।

LEAVE A REPLY

Please enter your comment!
Please enter your name here