ਸਠਿਆਲਾ ਕਾਲਜ ਦੇ ਐਨਸੀਸੀ ਕੈਡਟਾ ਵੱਲੋਂ ਲਗਾਇਆ ਆਰਮੀ ਅਟੈਚਮੈਂਟ ਕੈਂਪ

0
42
ਸਠਿਆਲਾ ਕਾਲਜ ਦੇ ਐਨਸੀਸੀ ਕੈਡਟਾ ਵੱਲੋਂ ਲਗਾਇਆ ਆਰਮੀ ਅਟੈਚਮੈਂਟ ਕੈਂਪ
ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਚੱਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦੇ ਐਨ ਸੀ ਸੀ ਵਿਭਾਗ ਦੇ ਕੈਡਟਾ  ਵੱਲੋਂ ਆਰਮੀ ਅਟੈਚਮੈਂਟ ਕੈਂਪ ਲਗਾਇਆ ਗਿਆ। ਇਹ ਕੈਂਪ 18.ਜੇ.ਏ.ਕੇ. ਰਾਈਫਲ ਦੁਆਰਾ ਆਯੋਜਿਤ ਕੀਤਾ ਗਿਆ। ਕਾਲਜ ਓਐਸਡੀ ਡਾ.ਤੇਜਿੰਦਰ ਕੌਰ ਸ਼ਾਹੀ ਦੇ ਦਿਸ਼ਾਂ ਨਿਰਦੇਸ਼ਾਂ ਤੇ ਐਸੋਸੀਏਟ ਐਨਸੀਸੀ ਅਫਸਰ ਡਾ਼ (ਲੈਫ) ਹਰਸਿਮਰਨ ਕੌਰ ਦੀ ਯੋਗ ਅਗਵਾਈ ਤਹਿਤ ਸਠਿਆਲਾ ਕਾਲਜ ਦੇ ਕੈਡਟਾਂ ਨੇ ਕੈਂਪ ਵਿੱਚ ਆਪਣੀ ਸ਼ਮੂਲੀਅਤ ਕੀਤੀ।  24 ਪੰਜਾਬ ਬਟਾਲੀਅਨ ਐਨਸੀ ਸੀ ਅੰਮ੍ਰਿਤਸਰ ਦੇ ਕਮਾਂਡਿੰਗ ਆਫਿਸਰ ਕਰਨਲ ਅਲੋਕ ਧਾਮੀ ਦੀ ਨਿਗਰਾਨੀ ਤਹਿਤ ਸਠਿਆਲਾ ਕਾਲਜ ਦੇ ਪੰਜ ਕੈਡਟਾਂ ਨੇ ਇਹ ਕੈਂਪ ਲਗਾਇਆ ਜਿਸ ਵਿੱਚ ਕੁੱਲ 65 ਕੈਡਟਾਂ ਨੇ ਸ਼ਿਰਕਤ ਕੀਤੀ। 24 ਪੰਜਾਬ ਬਟਾਲੀਅਨ ਐਨ ਸੀ ਸੀ ਅੰਮ੍ਰਿਤਸਰ ਦੇ ਕੁੱਲ 10 ਕੈਡਟਾਂ ਨੇ ਇਸ ਕੈਂਪ ਵਿੱਚ ਹਿੱਸਾ ਲਿਆ। ਖਾਸਾ ਕੈਂਟ ਦੇ ਵਿੱਚ ਲੱਗੇ ਇਸ ਕੈਂਪ ਵਿੱਚ ਕੈਡਟਾ ਨੂੰ ਵਿਭਿੰਨ ਅਫਸਰਾਂ ਨਾਲ ਗੱਲਬਾਤ ਕਰਨ  ਤੇ ਉਹਨਾਂ ਦੁਆਰਾ ਦਿੱਤੇ ਲੈਕਚਰਾਂ ਨੂੰ ਸੁਣਨ ਦਾ ਮੌਕਾ ਮਿਲਿਆ। ਇਹਨਾਂ ਵਿੱਚ ਕਮਾਂਡਿੰਗ ਆਫਿਸਰ ਕਰਨਲ ਚੇਤਨ ਪਾਂਡੇ ਤੇ ਸਿਗਨਲ ਹੈਡ ਮਨਦੀਪ ਕੌਰ ਵਿਸ਼ੇਸ਼ ਤੌਰ ਤੇ ਲੈਕਚਰ ਦੇਣ ਲਈ ਸ਼ਾਮਿਲ ਹੋਏ। ਇਸ ਤੋਂ ਇਲਾਵਾ ਸਕੀਲ ਅਹਿਮਦ ,ਸ੍ਰੀ ਨਿਵਾਸ ,ਸ.ਬਲਬੀਰ ਸਿੰਘ, ਮਿਸਟਰ ਸ਼੍ਰੀਨਿਫ ਐਸੂਲਸ, ਮਿਸਟਰ ਨਰੇਸ਼ ਸ਼ਰਮਾ ਆਦਿ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ। ਫਸਟ ਏਡ, ਫਾਇਰ ਫਾਈਟਿੰਗ ,ਆਰਮੀ ਸਬੰਧੀ ਜਾਣ ਪਛਾਣ ,ਇਨਫੈਂਟਰੀ ਬਿਗੇਡ ਬਟਾਲੀਅਨ ਇਨਸਾਫ ,ਰਾਈਫਲ ਆਰਮੀ ਸਿਕਿਉਰਿਟੀ ,ਮੈਪ ਰੀਡਿੰਗ ,ਫੀਲਡ ਕ੍ਰਾਫਟ ,ਬੈਟਲ ਕਰਾਫਟ ਆਦਿ ਵਿਸ਼ਿਆਂ ਉੱਤੇ  ਲੈਕਚਰ ਕਰਵਾਏ ਗਏ। 12 ਦਿਨ ਦੇ ਇਸ ਕੈਂਪ ਦੇ ਵਿੱਚ ਕੈਡਟਾਂ ਨੂੰ ਕੁਆਰਟਰ ਗਾਰਡ, ਕੋਟ ,ਸਰਬ ਧਰਮ ਸਥਾਨ ,ਐਮਟੀ ਪਾਰਕ, ਬਾਹਘਾ ਬਾਰਡਰ, ਬੀਐਸਐਫ ਹੈਡਕੁਆਰਟਰ ,ਗੁਰੂ ਨਾਨਕ ਦੇਵ ਯੂਨੀਵਰਸਿਟੀ ਆਦਿ ਥਾਵਾਂ ਤੇ ਲਿਜਾਇਆ ਗਿਆ। ਇਸ ਤੋਂ ਇਲਾਵਾ ਇਸ ਕੈਂਪ ਦੇ ਵਿੱਚ ਇਨਸਾਸ ਰਾਈਫਲ, ਫਾਇਰਿੰਗ ਕਰੌਸ ਕੰਟਰੀ, ਟਗ ਆਫ ਵਾਰ, ਸੱਭਿਆਚਾਰ ਗਤੀਵਿਧੀਆਂ ਤੇ ਬਾਸਕਟਬਾਲ ਮੈਚ ਆਦਿ ਜਿਹੀਆਂ ਗਤੀਵਿਧੀਆਂ  ਮਹੱਤਵਪੂਰਨ ਰਹੀਆਂ। 24 ਪੰਜਾਬ ਬਟਾਲੀਅਨ  ਦੇ ਐਸ.ਐਮ ਗੁਰਬਚਨ ਸਿੰਘ ਜੇ.ਸੀ.ਓ ਲਖਵਿੰਦਰ ਸਿੰਘ ਲਖਬੀਰ ਸਿੰਘ ਤੇ ਜਸਵੰਤ ਸਿੰਘ ਨੇ ਅਹਿਮ ਭੂਮਿਕਾ ਅਦਾ ਕੀਤੀ। ਕਾਲਜ ਓਐਸਡੀ ਡਾ.ਤੇਜਿੰਦਰ ਕੌਰ  ਸ਼ਾਹੀ ਅਤੇ ਏ.ਐਨ.ਓ ਡਾ.(ਲੈਫ) ਹਰਸਿਮਰਨ  ਨੇ ਕਾਲਜ ਦੇ ਕੈਡਟਾ ਨੂੰ ਇਹ ਕੈਂਪ ਲਗਾਉਣ ਤੇ ਵਧਾਈ ਦਿੱਤੀ।

LEAVE A REPLY

Please enter your comment!
Please enter your name here