ਪੰਜਾਬੀ ਫਿਲਮ “ਚਰਨੋ ਸਰਪੰਚਣੀ” ਦੀ ਸ਼ੂਟਿੰਗ ਗਿਦੜਬਾਹਾ ਹਲਕੇ ਦੇ ਵੱਖ ਵੱਖ ਪਿੰਡਾ ਵਿੱਚ ਕੀਤੀ ਜਾ ਰਹੀ ਹੈ, ਇਸ ਫਿਲਮ ਦੇ ਲੇਖਕ ਛਿੰਦਾ ਧਾਲੀਵਾਲ ਕੁਰਾਈ ਵਾਲਾ ਨੇ ਦੱਸਿਆ ਇਹ ਫਿਲਮ ਪਚਾਇਤੀ ਇਲੈਕਸ਼ਨ ਵਿੱਚ ਸਮਾਜ ਲਈ ਮਾਰਗਦਰਸ਼ਨ ਦਾ ਕੰਮ ਕਰੇਗੀ, ਇਸ ਫਿਲਮ ਦੀ ਸੂਟਿੰਗ ਅਗਸਤ ਦੇ ਪਹਿਲੇ ਹਫਤੇ ਵਿੱਚ ਮੁਕੰਮਲ ਕਰ ਲਈ ਜਾਵੇਗੀ, ਇਸ ਫਿਲਮ ਦੇ ਨਿਰਮਾਤਾ ਕੇ ਐਸ ਬਾਦੀਆ ਜੀ ਹਨ, ਇਸ ਫਿਲਮ ਦੇ ਵੀਡੀਓ ਡਾਇਰੈਕਟਰ ਕ੍ਰਿਸ਼ਨ ਮਿੱਢਾ ਜੀ ਹਨ, ਇਸ ਫਿਲਮ ਵਿੱਚ ਨਾਮਵਰ ਪੰਜਾਬੀ ਅਦਾਕਾਰਾ ਨੇ ਕੰਮ ਕੀਤਾ ਹੈ, ਜਿਨਾ ਵਿਚੋ ਪ੍ਰਮੁੱਖ ਹਨ ਗਾਇਕਾ ਕਮਲ ਸ਼ੇਰਗਿੱਲ, ਛਿੰਦਾ ਧਾਲੀਵਾਲ ਕੁਰਾਈ ਵਾਲਾ, ਕੁਲਦੀਪ ਬਾਦੀਆਂ, ਜਗਦੇਵ ਭੂੰਦੜ ਚੰਡੀਗੜ੍ਹ , ਸੁਖਵਿੰਦਰ ਕੌਰ, ਹੈਪੀ ਭੁਪਾਲ, ਜੱਸਾ ਲੁਡੇਵਾਲਾ, ਡਾ ਲਖਵਿੰਦਰ ਸਿੰਘ, ਕਾਲਾ ਬਾਠ, ਹਰੀ ਸਿੰਘ ਹੈਰੀ, ਲੱਡੂ ਬਾਦੀਆ।
ਇਹ ਫਿਲਮ ਕੇ ਐਸ ਬਾਦੀਆਂ ਚੈਨਲ ਤੇ ਜਲਦ ਰਿਲੀਜ ਕੀਤੀ ਜਾਵੇਗੀ, ਛਿੰਦਾ ਧਾਲੀਵਾਲ ਕੁਰਾਈ ਵਾਲਾ ਨੇ ਸਰੋਤਿਆ ਦਾ ਧੰਨਵਾਦ ਕੀਤਾ ਜਿਨਾ ਨੇ ਉਹਨਾ ਦੀਆ ਲਿਖੀਆ ਫਿਲਮਾ ਨੂੰ ਮਣਾ ਮੂੰਹੀ ਪਿਆਰ ਬਖਸ਼ਿਆ ਏ ਜਿਨਾ ਵਿਚੋ ਪ੍ਰਮੁੱਖ ਹਨ ਧੀ ਪੰਜਾਬ ਦੀ, ਮਿੰਦੋ ਵਣਜਾਰਨ ਗੱਡੀਆ ਵਾਲੀ, ਐਸ ਐਸ ਪੀ ਚੰਦ ਕੌਰ, ਪਾਲੀ, ਮਿੰਦੋ ਕਬੀਲਦਾਰਣੀ, ਕਰਵਾ ਚੌਥ, ਰੱਬ ਦੇ ਰੰਗ। ਉਹਨਾ ਕਿਹਾ ਮੈਨੂੰ ਪੂਰੀ ਉਮੀਦ ਆ ਕਿ ਇਸ ਫਿਲਮ ਨੂੰ ਵੀ ਲੋਕ ਜਰੂਰ ਪਸੰਦ ਕਰਨਗੇ।