ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲਗਾਇਆ 588ਵਾਂ ਅੱਖਾਂ ਦਾ ਚੈਕਅਪ ਕੈਂਪ
710 ਮਰੀਜ਼ਾਂ ਦਾ ਕੀਤਾ ਚੈੱਕਅਪ, 75 ਮਰੀਜ਼ ਆਪ੍ਰੇਸ਼ਨ ਲਈ ਚੁਣੇ
ਤਰਨਤਾਰਨ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸਪੀ ਸਿੰਘ ਓਬਰਾਏ ਦੀ ਅਗਵਾਈ ’ਚ ਗੁਰਦੁਆਰਾ ਬਾਬਾ ਜੀਵਨ ਸਿੰਘ ਮੁਰਾਦਪੁਰਾ (ਤਰਨਤਾਰਨ) ਵਿਖੇ ਅੱਖਾਂ ਦੀ ਜਾਂਚ ਲਈ ਕੈਂਪ ਲਗਾਇਆ ਗਿਆ। ਸਰਬ ਸਾਂਝੀਵਾਲਤਾ ਸੇਵਕ ਸਭਾ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਵਿਧਾਇਕ ਡਾ.ਕਸ਼ਮੀਰ ਸਿੰਘ ਸੋਹਲ ਨੇ ਕਰਦਿਆਂ ਕਿਹਾ ਕਿ ਸਮੁੱਚੀ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਡਾ. ਓਬਰਾਏ ਆਪਣੇ ਆਪ ’ਚ ਇਕ ਸੰਸਥਾ ਹਨ। ਜਿਨ੍ਹਾਂ ਨੇ ਦੁਨੀਆਂ ਭਰ ਵਿਚ ਮਾਨਵਤਾ ਦੀ ਸੇਵਾ ਦਾ ਇਤਿਹਾਸ ਰਚਿਆ ਹੈ। ਉਨ੍ਹਾਂ ਨੇ ਕੈਂਪ ਵਿਚ ਪੁੱਜੇ ਮਰੀਜ਼ਾਂ ਦਾ ਚੈੱਕਅਪ ਵੀ ਕੀਤਾ। ਸਵਰਗਵਾਸੀ ਕਰਤਾਰ ਸਿੰਘ ਵਪਾਰੀ ਦੀ ਯਾਦ ਨੂੰ ਸਮਰਪਿਤ ਇਸ ਕੈਂਪ ’ਚ ਲੁਧਿਆਣਾ ਦੇ ਸ਼ੰਕਰਾ ਆਈ ਕੇਅਰ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ 710 ਮਰੀਜ਼ਾਂ ਦਾ ਚੈਕਅਪ ਕੀਤਾ। ਕੈਂਪ ਦੌਰਾਨ 310 ਮਰੀਜ਼ਾਂ ਦੀ ਅੱਖਾਂ ਦੀ ਨਜ਼ਰ ਘੱਟ ਪਾਈ ਗਈ, ਜਿਨ੍ਹਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਗਈਆਂ ਜਦੋਂਕਿ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ। ਇਸ ਤੋਂ ਇਲਾਵਾ 75 ਮਰੀਜ਼ਾਂ ਨੂੰ ਆਪ੍ਰੇਸ਼ਨ ਵਾਸਤੇ ਚੁਣਿਆ ਗਿਆ। ਜਿਨ੍ਹਾਂ ਨੂੰ ਲੁਧਿਆਣਾ ਦੇ ਸ਼ੰਕਰਾ ਆਈ ਕੇਅਰ ਹਸਪਤਾਲ ’ਚ ਲਿਜਾਣ, ਆਪ੍ਰੇਸ਼ਨ, ਦਵਾਈਆਂ ਦਾ ਖਰਚ, ਲੰਗਰ ਦਾ ਪ੍ਰਬੰਧ ਅਤੇ ਆਪ੍ਰੇਸ਼ਨ ਤੋਂ ਬਾਅਦ ਵਾਪਸ ਤਰਨਤਾਰਨ ਲਿਆਉਣ ਦਾ ਸਾਰਾ ਖਰਚਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਗਿਆ। ਕੈਂਪ ਵਿਚ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਪਿ੍ਰੰਸ ਧੁੰਨਾ, ਮੀਤ ਪ੍ਰਧਾਨ ਵਿਸ਼ਾਲ ਸੂਦ, ਕਾਰਜਕਾਰੀ ਮੈਂਬਰ ਧਰਮਬੀਰ ਸਿੰਘ ਮਲਹਾਰ, ਸਾਬਕਾ ਕੌਂਸਲਰ ਰਣਜੀਤ ਸਿੰਘ ਰਾਣਾ, ਮਾਸਟਰ ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਪਨਗੋਟਾ, ਇੰਦਰਪ੍ਰੀਤ ਸਿੰਘ ਧਾਮੀ, ਕੇਪੀ ਗਿੱਲ, ਅਮਨਿੰਦਰ ਸਿੰਘ ਬੱਬ, ਹਰਜੀਤ ਸਿੰਘ ਵਪਾਰੀ, ਜਗਮੀਤ ਸਿੰਘ ਗੋਲਣ, ਸਰਬ ਸਾਂਝੀਵਾਲਤਾ ਸੇਵਕ ਸਭਾ ਦੇ ਪ੍ਰਧਾਨ ਸਾਹਿਬ ਸਿੰਘ ਮੁਰਾਦਪੁਰਾ, ਗਗਨਦੀਪ ਕੌਰ, ਅਮਨਦੀਪ ਸਿੰਘ, ਸੁਖਵੰਤ ਸਿੰਘ, ਸੁਖਬੀਰ ਸਿੰਘ, ਕੈਪਟਨ ਹੀਰਾ ਸਿੰਘ, ਕਰਵਿੰਦਰ ਸਿੰਘ, ਹਰਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਵਿਜੇ ਕੁਮਾਰ, ਗੋਕੁਲ ਕੁਮਾਰ, ਪ੍ਰਗਟ ਸਿੰਘ ਖਾਲਸਾ, ਸਿਟੀਜ਼ਨ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਬੈਂਕ ਵਾਲੇ, ਸਾਬਕਾ ਪ੍ਰਧਾਨ ਸੁਖਵੰਤ ਸਿੰਘ ਧਾਮੀ ਨੇ ਵੀ ਸੇਵਾ ਨਿਭਾਈ। ਅਖੀਰ ’ਚ ਟਰੱਸਟ ਵੱਲੋਂ ਸ਼ੰਕਰਾ ਆਈ ਕੇਅਰ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੂੰ ਪਿ੍ਰੰਸ ਧੁੰਨਾ, ਧਰਮਬੀਰ ਸਿੰਘ ਮਲਹਾਰ ਦੀ ਟੀਮ ਨੇ ਸਨਮਾਨਿਤ ਕੀਤਾ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸਪੀ ਸਿੰਘ ਓਬਰਾਏ ਦੀ ਜੀਵਨੀ, ਮਾਨਵਤਾ ਦੀ ਸੇਵਾ ਨਾਲ ਸਬੰਧਤ ਲਿਟਰੇਚਰ, ਪੰਜਾਬੀ ਸਾਹਿਤ, ਧਾਰਮਿਕ ਪੁਸਤਕਾਂ ਅਤੇ ਹੋਰ ਸਮੱਗਰੀ ਵਿਧਾਇਕ ਕਸ਼ਮੀਰ ਸਿੰਘ ਸੋਹਲ ਨੂੰ ਭੇਂਟ ਕੀਤੀ ਗਈ।
ਕੈਪਸ਼ਨ-ਏ- ਕੈਂਪ ਮੌਕੇ ਮਰੀਜ਼ਾਂ ਦਾ ਚੈਕਅਪ ਕਰਦੇ ਹੋਏ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ।
ਕੈਪਸ਼ਨ-ਬੀ- ਕੈਂਪ ਦੌਰਾਨ ਵਿਧਾਇਕ ਕਸ਼ਮੀਰ ਸਿੰਘ ਸੋਹਲ ਨੂੰ ਸਨਮਾਨਿਤ ਕਰਦੇ ਹੋਏ ਪਿ੍ਰੰਸ ਧੁੰਨਾ, ਧਰਮਬੀਰ ਸਿੰਘ ਮਲਹਾਰ, ਰਣਜੀਤ ਸਿੰਘ ਰਾਣਾ, ਸਾਹਿਬ ਸਿੰਘ ਮੁਰਾਦਪੁਰਾ।
Boota Singh Basi
President & Chief Editor