ਸਰਕਾਰੀ ਐਲੀਮੈਂਟਰੀ ਸਕੂਲ ਬਾਕੀਪੁਰ ਦੇ ਅਧਿਆਪਕਾਂ ਨੇ ਮਨਾਇਆ ਤੀਆਂ ਦਾ ਤਿਓਹਾਰ

0
68
ਸਰਕਾਰੀ ਐਲੀਮੈਂਟਰੀ ਸਕੂਲ ਬਾਕੀਪੁਰ ਦੇ ਅਧਿਆਪਕਾਂ ਨੇ ਮਨਾਇਆ ਤੀਆਂ ਦਾ ਤਿਓਹਾਰ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,7 ਅਗਸਤ
ਤੀਆਂ ਦਾ ਤਿਉਹਾਰ ਪੰਜਾਬ ਦੇ ਸੱਭਿਆਚਾਰ ਦਾ ਇੱਕ ਅਨਿਖੜਵਾਂ ਅੰਗ ਹੈ।ਸਾਉਣ ਦਾ ਮਹੀਨਾ ਆਉਣ ‘ਤੇ ਸਾਰੀਆਂ ਹੀ ਮੁਟਿਆਰਾਂ ਦੇ ਮਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ।ਸਭਨਾਂ ਨੂੰ ਹੀ ਇਸ ਤਿਉਹਾਰ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਜਾਗਦਾ ਤੇ ਸੁਰਜੀਤ ਰੱਖਣ ਲਈ ਇਹ ਇਕ ਉਪਰਾਲਾ ਸਰਕਾਰੀ ਐਲੀਮੈਂਟਰੀ ਸਕੂਲ ਬਾਕੀਪੁਰ ਦੇ ਅਧਿਆਪਕਾਂ ਵੱਲੋਂ ਕੀਤਾ ਗਿਆ।ਸਕੂਲ ਵਿੱਚ ਵੇਹਲੇ ਹੋ ਕੇ ਬੈਠੇ ਰੋਟੀ ਖਾਂਦੇ-ਖਾਂਦੇ ਅਚਾਨਕ ਮੈਡਮ ਨਰਿੰਦਰ ਕੌਰ ਨੇ ਤੀਆਂ ਦਾ ਤਿਉਹਾਰ ਮਨਾਉਣ ਦਾ ਸੁਪਨਾ ਸੰਜੋਇਆ ਤੇ ਆਪਣੇ ਸਹਿ ਕਰਮੀ ਅਧਿਆਪਕਾਂ ਮੈਡਮ ਨਵਨੀਤ ਕੌਰ ਤੇ ਮੈਡਮ ਜਸਵਿੰਦਰ ਕੌਰ ਨਾਲ ਸਲਾਹ ਮਸ਼ਵਰਾ ਕਰਕੇ ਸਿਟੀ ਹਰਟ ਹਾਲ ਤਰਨ ਤਾਰਨ ਵਿੱਚ ਇਸਦਾ ਪ੍ਰਬੰਧ ਕੀਤਾ।ਇਸ ਪ੍ਰੋਗਰਾਮ ਵਿੱਚ 55 ਦੇ ਕਰੀਬ ਸੁੰਦਰ ਸੁਸ਼ੀਲ ਮੁਟਿਆਰਾਂ,ਤੀਵੀਂਆਂ ਨੇ ਸ਼ਿਰਕਤ ਕੀਤੀ,ਜਿਸ ਵਿਚ ਪੂਰਾ ਆਨੰਦਮਈ ਮਾਹੌਲ ਬਣਾਇਆ ਗਿਆ।ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਬੋਲੀਆਂ ਰਾਹੀਂ ਗਿੱਧਾ,ਸੁਹਾਗ ਟੱਪੇ,ਲੋਕ ਗੀਤ ਗਾਏ ਅਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਪ੍ਰਸ਼ਨ ਵੀ ਪੁੱਛੇ ਗਏ।ਪ੍ਰੋਗਰਾਮ ਵਿੱਚ ਪੰਜ ਸਾਲ ਦੀ ਬੱਚੀ ਤੋਂ ਲੈ ਕੇ 70 ਸਾਲ ਤੱਕ ਦੀਆਂ ਤੀਵੀਆਂ ਨੇ ਹਿੱਸਾ ਲਿਆ ਅਤੇ ਪ੍ਰੋਗਰਾਮ ਦਾ ਆਨੰਦ ਮਾਣਿਆ।ਪ੍ਰੋਗਰਾਮ ਵਿਚ ਸਟੇਜ ਦੀ ਪ੍ਰਧਾਨਗੀ ਮੈਡਮ ਨਰਿੰਦਰ ਕੌਰ ਅਤੇ ਮੈਡਮ ਨਵਨੀਤ ਕੌਰ ਨੇ ਬੜੀ ਨਿਪੁੰਨਤਾ ਨਾਲ ਕੀਤੀ ਅਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਮੈਡਮ ਜਸਵਿੰਦਰ ਕੌਰ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ।ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਹਨਾਂ ਦੀ ਹੌਸਲਾ ਅਫ਼ਜ਼ਾਈ ਅਤੇ ਲੰਚ ਦਾ ਪ੍ਰਬੰਧ ਹੈਡ ਮਾਸਟਰ ਸ.ਅਮਨਦੀਪ ਸਿੰਘ ਅਤੇ ਇੰਸਪੈਕਟਰ ਸਰਦਾਰ ਹਰਮਨ ਪ੍ਰੀਤ ਸਿੰਘ ਨੇ ਬੜੀ ਖੂਬਸੂਰਤੀ ਨਾਲ ਨਿਭਾਇਆ।

LEAVE A REPLY

Please enter your comment!
Please enter your name here