ਸਰਪੰਚ ਕੇਵਲ ਚੋਹਲਾ ਗੁਰਦੁਆਰਾ ਸ਼੍ਰੀ ਗੋਬਿੰਦਗੜ੍ਹ ਰਾਣੀਵਲਾਹ ਵਿਖੇ ਹੋਏ ਨਤਮਸਤਕ 

0
140
ਸੰਤ ਮਹਾਂਪੁਰਸ਼ ਬਾਬਾ ਪ੍ਰੀਤ ਸਿੰਘ ਜੀ ਤੋਂ ਲਿਆ ਆਸ਼ੀਰਵਾਦ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,22 ਅਕਤੂਬਰ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਭ ਤੋਂ ਵੱਡੇ ਅਤੇ ਇਤਿਹਾਸਕ ਨਗਰ ਚੋਹਲਾ ਸਾਹਿਬ ਤੋਂ ਵੋਟਾਂ ਨਾਲ ਸਰਪੰਚ ਬਣੇ ਕੇਵਲ ਚੋਹਲਾ ਆਪਣੀ ਸਮੁੱਚੀ ਪੰਚਾਇਤ ਸਮੇਤ ਗੁਰਦੁਆਰਾ ਸ਼੍ਰੀ ਗੋਬਿੰਦਗੜ੍ਹ ਜੀ ਰਾਣੀਵਲਾਹ ਦੇ ਸਥਾਨ ‘ਤੇ ਨਤਮਸਤਕ ਹੋਏ ਅਤੇ ਆਪਣੀ ਸਮੁੱਚੀ ਪੰਚਾਇਤ ਦੀ ਜਿੱਤ ਲਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਗੁਰੂ ਘਰ ਦਾ ਅਸ਼ੀਰਵਾਦ ਲਿਆ। ਇਸ ਮੌਕੇ ਸੰਤ ਮਹਾਂਪੁਰਸ਼ ਬਾਬਾ ਪ੍ਰੀਤ ਸਿੰਘ ਜੀ ਵਲੋਂ ਨਵੇਂ ਬਣੇ ਸਰਪੰਚ ਕੇਵਲ ਚੋਹਲਾ ਅਤੇ ਸਮੁੱਚੀ ਪੰਚਾਇਤ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਗੁਰੂ ਘਰ ਦੇ ਸੇਵਕ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਯੂਥ ਵਿੰਗ ਪੰਜਾਬ ਦੇ ਸਾਬਕਾ ਵਾਈਸ ਪ੍ਰਧਾਨ ਪਲਵਿੰਦਰ ਸਿੰਘ ਖਾਲਸਾ ਰਾਣੀਵਲਾਹ ਵਲੋਂ ਵੀ ਸਮੁੱਚੀ ਪੰਚਾਇਤ ਦਾ ਸਵਾਗਤ ਕਰਦੇ ਹੋਏ ਮੁਬਾਰਕਾਂ ਦਿੱਤੀਆਂ ਗਈਆਂ।ਇਸ ਮੌਕੇ ਚੋਹਲਾ ਸਾਹਿਬ ਦੇ ਨਵੇਂ ਬਣੇ ਸਰਪੰਚ ਕੇਵਲ ਨਈਅਰ ਚੋਹਲਾ ਨੇ ਕਿਹਾ ਕਿ ਉਹ ਇਤਿਹਾਸਕ ਨਗਰ ਚੋਹਲਾ ਸਾਹਿਬ ਦੇ  ਵੋਟਰਾਂ/ਸਪੋਰਟਰਾਂ ਦੇ ਹਮੇਸ਼ਾਂ ਰਿਣੀ ਰਹਿਣਗੇ ਜਿਨ੍ਹਾਂ ਨੇ ਮੇਰੇ ‘ਤੇ ਇੰਨ੍ਹਾਂ ਭਰੋਸਾ ਪ੍ਰਗਟ ਕੀਤਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪਿੰਡ ਵਾਸੀਆਂ ਤੇ ਹਰੇਕ ਵਰਗ ਦੀ ਭਲਾਈ ਲਈ ਉਹ ਆਪਣੀ ਸਮੁੱਚੀ ਪੰਚਾਇਤ ਸਮੇਤ ਦਿਨ ਰਾਤ ਇੱਕ ਕਰਕੇ ਇਤਿਹਾਸਕ ਨਗਰ ਚੋਹਲਾ ਸਾਹਿਬ ਦੀ ਨੁਹਾਰ ਬਦਲਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਸਰਪੰਚ ਕੇਵਲ ਚੋਹਲਾ ਨੇ ਹਲਕਾ ਵਿਧਾਇਕ ਅਤੇ ਆਪਣੇ ਸਿਆਸੀ ਗੁਰੂ ਮਨਜਿੰਦਰ ਸਿੰਘ ਲਾਲਪੁਰਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਉਪਰ ਵਿਸਵਾਸ਼ ਪ੍ਰਗਟ ਕਰਦੇ ਹੋਏ ਸਰਪੰਚੀ ਲਈ ਉਮੀਦਵਾਰ ਬਣਾਇਆ।ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਅਤੇ ਮੈਂਬਰ ਪੰਚਾਇਤ ਅੰਗਰਜ ਸਿੰਘ,ਗੁਰਲਾਲ ਸਿੰਘ, ਪ੍ਰਦੀਪ ਕੁਮਾਰ ਢਿੱਲੋਂ,ਰਣਜੀਤ ਸਿੰਘ ਰਾਣਾ,ਗੁਰਵੇਲ ਸਿੰਘ,ਜਗਦੀਸ਼ ਸਿੰਘ ਜੀਣਾ, ਹਰਿੰਦਰ ਸਿੰਘ ਕੈਰੋਂਵਾਲੀਆ,ਪਲਵਿੰਦਰ ਸਿੰਘ ਪਿੰਦੋ,ਰਾਜ ਸ਼ਾਹ,ਕਵਲਦੇਵ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here