ਬਰਨਾਲਾ ਵਿਖੇ ਚੱਲ ਰਹੇ ਕ੍ਰਿਕੇਟ ਅੰਡਰ 14 ਸਾਲ (ਮੁੰਡੇ) ਵਿੱਚ, ਪਟਿਆਲਾ ਤੇ ਲੁਧਿਆਣਾ ਦੀਆਂ ਟੀਮਾਂ ਵਿਚਕਾਰ ਹੋਵੇਗਾ ਫਾਈਨਲ

0
7

ਬਰਨਾਲਾ ਵਿਖੇ ਚੱਲ ਰਹੇ ਕ੍ਰਿਕੇਟ ਅੰਡਰ 14 ਸਾਲ (ਮੁੰਡੇ) ਵਿੱਚ

ਪਟਿਆਲਾ ਤੇ ਲੁਧਿਆਣਾ ਦੀਆਂ ਟੀਮਾਂ ਵਿਚਕਾਰ ਹੋਵੇਗਾ ਫਾਈਨਲ

ਬਰਨਾਲਾ, 18 ਸਤੰਬਰ (): ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਗਿੱਲ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਸੈਕਰਡ ਹਾਰਟ ਗਰੁੱਪ ਧਨੌਲਾ ਅਤੇ ਟਰਾਈਡੈਟ ਗਰੁੱਪ ਬਰਨਾਲਾ ਵਿਖੇ ਚੱਲ ਰਹੀਆਂ 70ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਦੇ ਅੱਜ ਸੈਮੀਫਾਈਨਲ ਮੁਕਾਬਲੇ ਕਰਵਾਏ ਗਏ ਆਪਣੇ–ਆਪਣੇ ਮੈਚ ਜਿੱਤ ਕੇ ਲੁਧਿਆਣਾ ਤੇ ਪਟਿਆਲਾ ਦੀਆਂ ਟੀਮਾਂ ਨੇ ਫਾਈਨਲ ਵਿੱਚ ਥਾਂ ਬਣਾਈ ਹੈ। ਡੀਐਮ ਸਪੋਰਟਸ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਲੁਧਿਆਣਾ ਵਿਚਕਾਰ ਹੋਏ ਪਹਿਲੇ ਸੈਮੀਫਾਈਨਲ ਮੈਚ ਵਿੱਚ ਲੁਧਿਆਣਾ ਦੀ ਟੀਮ 9 ਵਿਕਟਾਂ ਨਾਲ ਜੇਤੂ ਰਹੀ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 16 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 76 ਦੌੜਾਂ ਬਣਾਈਆਂ ਸਨ। ਇਸ ਟੀਚੇ ਨੂੰ ਲੁਧਿਆਣਾ ਦੀ ਟੀਮ ਨੇ ਇੱਕ ਵਿਕਟ ਗੁਆ ਕੇ ਸਿਰਫ 11.1 ਓਵਰਾਂ ਵਿੰਚ ਹੀ ਪੂਰਾ ਕਰ ਲਿਆ। ਲੁਧਿਆਣਾ ਵੱਲੋਂ ਕ੍ਰਿਸ਼ਨਾ ਠਾਕੁਰ 46 ਦੌੜਾਂ ਬਣਾ ਕੇ ਨਾਬਾਦ ਰਿਹਾ।

ਪਟਿਆਲਾ ਅਤੇ ਮਾਲੇਰਕੋਟਲਾ ਵਿਚਕਾਰ ਹੋਏ ਦੂਜੇ ਸੈਮੀਫਾਈਨਲ ਵਿੱਚ ਪਟਿਆਲਾ ਦੀ ਟੀਮ 39 ਦੌੜਾਂ ਨਾਲ ਜੇਤੂ ਰਹੀ। ਪਟਿਆਲਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 16 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 111 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਮਾਲੇਰਕੋਟਲਾ ਦੀ ਪਾਰੀ 72 ਦੌੜਾਂ ‘ਤੇ ਸਿਮਟ ਗਈ। ਪਟਿਆਲਾ ਵੱਖੋਂ ਨਵਕਰਨ ਨੇ 47 ਦੌੜਾ ਦਾ ਯੋਗਦਾਨ ਪਾਇਆ। ਇਸ ਮੌਕੇ ਹੈਡ ਮਾਸਟਰ ਜਸਵਿੰਦਰ ਸਿੰਘ, ਹੈਡ ਮਾਸਟਰ ਰਾਜੇਸ਼ ਕੁਮਾਰ, ਦਿਨੇਸ਼ ਕੁਮਾਰ, ਅਵਤਾਰ ਸਿੰਘ, ਰਜਿੰਦਰ ਸਿੰਘ, ਗੁਰਦੀਪ ਸਿੰਘ, ਜਸਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਅਰਚਨਾ, ਰੁਪਿੰਦਰ ਕੌਰ, ਜਗਜੀਤ ਕੌਰ, ਮਨਜਿੰਦਰ ਸਿੰਘ, ਦਲਜੀਤ ਕੌਰ, ਹਰਮੇਲ ਸਿੰਘ, ਅਮਨਦੀਪ ਕੌਰ, ਪਰਮਜੀਤ ਕੌਰ, ਸੁਰਜੀਤ ਕੌਰ, ਜਸਪਿੰਦਰ ਕੌਰ ਸਵਰਨਜੀਤ ਕੌਰ, ਹਰਜਿੰਦਰ ਕੌਰ, ਤਰਪਿੰਦਰ ਸਿੰਘ, ਰਾਜੇਸ਼ ਕੁਮਾਰ ਹੈਡਮਾਸਟਰ, ਅਮਨਿੰਦਰ ਸਿੰਘ, ਸੁਖਵਿੰਦਰ ਸਿੰਘ, ਅਮਿਤ ਕੁਮਾਰ, ਰੋਹਨ, ਪਰਮਜੀਤ ਕੌਰ, ਕੁਲਵਿੰਦਰ ਕੌਰ, ਸੁਖਰਾਜ ਕੌਰ, ਪਰਮਜੀਤ ਕੌਰ, ਅਮਨਦੀਪ ਕੌਰ, ਰਮਨਜੀਤ ਕੌਰ, ਮੁੱਕੋ ਕੌਰ, ਕਿਰਨਦੀਪ ਕੌਰ, ਜਸਪ੍ਰੀਤ ਕੌਰ, ਜਸਪ੍ਰੀਤ ਸਿੰਘ, ਸੰਦੀਪ ਪੁਰੀ, ਤੇਜਿੰਦਰ ਸਿੰਘ, ਪੁਸ਼ਪਦੀਪ ਸਮੇਤ ਵੱਖਵੱਖ ਜਿਲ੍ਹਿਆਂ ਤੋਂ ਆਏ ਹੋਏ ਟੀਮ ਇੰਚਾਰਜ਼, ਕੋਚ ਅਤੇ ਖਿਡਾਰੀ ਮੌਜੂਦ ਸਨ

ਫੋਟੋ ਕੈਪਸ਼ਨ : 70ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਕ੍ਰਿਕੇਟ ਅੰਡਰ 14 (ਲੜਕੇ) ਮੌਕੇ ਖੇਡ ਦੇ ਜੌਹਰ  ਦਿਖਉਂਦੇ ਹੋਏ ਖਿਡਾਰੀ।

 

LEAVE A REPLY

Please enter your comment!
Please enter your name here