ਪੰਜਾਬ ਦੇ ਅਸਲ ਮੁੱਦੇ ਅੱਜ ਪਿੱਛੇ ਕਿਉਂ ਰਹਿ ਗਏ ਹਨ ? : ਸ੍ਰ ਪ੍ਰਗਟ ਸਿੰਘ ਸੰਧੂ

0
7

ਪੰਜਾਬ ਦੇ ਅਸਲ ਮੁੱਦੇ ਅੱਜ ਪਿੱਛੇ ਕਿਉਂ ਰਹਿ ਗਏ ਹਨ ? : ਸ੍ਰ ਪ੍ਰਗਟ ਸਿੰਘ ਸੰਧੂ

ਬਾਬਾ ਬਕਾਲਾ ਸਾਹਿਬ:- (ਬਲਰਾਜ ਸਿੰਘ ਰਾਜਾ)

======================
ਸਿਆਸੀ ਚਰਚਾ ਪੰਜਾਬ ਦੇ ਬੁਨਿਆਦੀ ਮੁੱਦਿਆਂ ਤੋਂ ਹਟ ਕੇ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਬਿਆਨਬਾਜ਼ੀ ਤੱਕ ਸੀਮਤ ਹੋਣ ’ਤੇ ਉਠਾਏ ਸਵਾਲ
======================
 ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਪਾਰਲੀਮਾਨੀ ਬੋਰਡ ਮੈਂਬਰ ਸ੍ਰ. ਪ੍ਰਗਟ ਸਿੰਘ ਸੰਧੂ ਨੇ ਕਿਹਾ, ਕਿ ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਇਹ ਗੰਭੀਰ ਸਵਾਲ ਪੁੱਛਣ ਦੀ ਲੋੜ ਹੈ ਕਿ ਪੰਜਾਬ ਦੇ ਅਸਲ ਮੁੱਦੇ ਅੱਜ ਪਿੱਛੇ ਕਿਉਂ ਰਹਿ ਗਏ ਹਨ ? ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ, ਰੁਜ਼ਗਾਰ, ਕਿਸਾਨੀ, ਪੰਜਾਬ ਦੇ ਪਾਣੀਆਂ, ਵਾਤਾਵਰਨ, ਉਦਯੋਗ, ਪੰਜਾਬੀ ਭਾਸ਼ਾ ਅਤੇ ਨੌਜਵਾਨਾਂ ਦੇ ਭਵਿੱਖ ਵਰਗੇ ਮੁੱਦਿਆਂ ’ਤੇ ਲਗਾਤਾਰ ਅਤੇ ਠੋਸ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ। ਸ੍ਰ. ਸੰਧੂ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਦੀ ਸਿਆਸੀ ਚਰਚਾ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਲੈ ਕੇ ਬਿਆਨਬਾਜ਼ੀ ਕਾਫ਼ੀ ਵਧੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਵੀ ਪੰਜਾਬ ਵਿੱਚ ਆਪਣੀ ਸਿਆਸੀ ਜਮੀਨ ਗਵਾ ਚੁੱਕੇ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਬਿਆਨ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਿਆਸੀ ਮਤਭੇਦ ਆਪਣੀ ਥਾਂ ਹੋ ਸਕਦੇ ਹਨ, ਪਰ ਪੰਜਾਬ ਦੇ ਲੋਕਾਂ ਦੇ ਰੋਜ਼ਾਨਾ ਜੀਵਨ ਨਾਲ ਜੁੜੇ ਮੁੱਦਿਆਂ ਨੂੰ ਪਿੱਛੇ ਨਹੀਂ ਧੱਕਿਆ ਜਾਣਾ ਚਾਹੀਦਾ। ਉਨ੍ਹਾਂ ਸਵਾਲ ਕੀਤਾ ਕਿ ਜੇ ਪੰਜਾਬ ਵਿੱਚ ਨਸ਼ਾ, ਬੇਰੁਜ਼ਗਾਰੀ, ਕਿਸਾਨੀ ਦੀਆਂ ਸਮੱਸਿਆਵਾਂ, ਪਾਣੀਆਂ ਅਤੇ ਵਾਤਾਵਰਨ ਵਰਗੇ ਮੁੱਦੇ ਮੌਜੂਦ ਹਨ ਤਾਂ ਸਿਆਸੀ ਬਹਿਸ ਦਾ ਕੇਂਦਰ ਇਨ੍ਹਾਂ ਮੁੱਦਿਆਂ ’ਤੇ ਹੋਰ ਗੰਭੀਰਤਾ ਨਾਲ ਕਿਉਂ ਨਹੀਂ ਬਣਦਾ। ਨਸ਼ਿਆਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ 2026-27 ਲਈ ₹42.95 ਕਰੋੜ ਦੇ ਐਕਸ਼ਨ ਪਲਾਨ ਦਾ ਪ੍ਰਸਤਾਵ ਵੀ ਰੱਖਿਆ ਹੈ, ਜਦਕਿ ਨਸ਼ਿਆਂ ਦੇ ਮੁੱਦੇ ’ਤੇ ਸਿਆਸੀ ਪੱਧਰ ’ਤੇ ਲਗਾਤਾਰ ਦੋਸ਼-ਪ੍ਰਤੀਦੋਸ਼ ਜਾਰੀ ਹਨ। ਸ੍ਰ ਸੰਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਿਰਫ਼ ਬਿਆਨਬਾਜ਼ੀ ਨਹੀਂ, ਸਗੋਂ ਆਪਣੇ ਅਸਲ ਸਵਾਲਾਂ ਦੇ ਜਵਾਬ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਇੱਕ-ਦੂਜੇ ’ਤੇ ਨਿੱਜੀ ਜਾਂ ਸਿਆਸੀ ਦੋਸ਼ ਲਗਾਉਣ ਦੇ ਨਾਲ-ਨਾਲ ਇਹ ਵੀ ਦੱਸਣਾ ਚਾਹੀਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ, ਨਸ਼ਿਆਂ ਦੀ ਰੋਕਥਾਮ

LEAVE A REPLY

Please enter your comment!
Please enter your name here