ਰੋਟਰੀ ਕਲੱਬ ਸਮਾਣਾ ਵੱਲੋਂ ਵਾਤਾਵਰਣ ਨੂੰ ਹਰ-ਭਰਾ ਅਤੇ ਸ਼ੁੱਧ ਰੱਖਣ ਪੌਦੇ ਲਗਾਏ ਗਏ
ਸ਼ੁੱਧ ਵਾਤਾਵਰਣ ਸਿਰਜਣ ਲਈ ਹਰੇਕ ਵਿਅਕਤੀ ਆਪਣਾ ਯੋਗਦਾਨ ਜ਼ਰੂਰ ਪਾਵੇ-ਜੀ ਸੀ ਗੋਇਲ,ਅਮਿਤ ਗੁਪਤਾ
ਸਮਾਣਾ 4 ਅਗਸਤ (ਹਰਜਿੰਦਰ ਸਿੰਘ ਜਵੰਦਾ) ਰੋਟਰੀ ਕਲੱਬ ਸਮਾਣਾ ਵੱਲੋਂ ਪ੍ਰਧਾਨ ਜੀ ਸੀ ਗੋਇਲ, ਸੈਕਟਰੀ ਮਨੀਸ਼ ਗੁਪਤਾ, ਕੈਸ਼ੀਅਰ ਅਰੁਨ ਬਾਂਸਲ ਅਤੇ ਪ੍ਰੋਜੈਕਟ ਚੇਅਰਮੈਨ ਅਮਿਤ ਗੁਪਤਾ ਦੀ ਅਗਵਾਈ ਹੇਠ ਵਾਤਾਵਰਣ ਨੂੰ ਹਰ-ਭਰਾ ਅਤੇ ਸ਼ੁੱਧ ਰੱਖਣ ਲਈ ਸਥਾਨਕ ਅਯੋਧਿਆ ਕੋਟਸਪਿਨ ਵਿਖੇ 50 ਦੇ ਕਰੀਬ ਫ਼ਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ।ਇਸ ਮੌਕੇ ਪ੍ਰਧਾਨ ਜੀ ਸੀ ਗੋਇਲ ਵਲੋਂ ਮੀਡੀਆ ਰਾਹੀਂ ਲੋਕਾਂ ਨੂੰ ਵਾਤਾਵਰਣ ਸ਼ੁੱਧ ਰੱਖਣ ਦਾ ਸੁਨੇਹਾ ਦਿੱਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਹਰ ਨਾਗਰਿਕ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਵਾਤਾਵਰਣ ਦੀ ਸਾਂਭ ਸੰਭਾਲ ਵਿਚ ਆਪਣਾ ਯੋਗਦਾਨ ਪਾਵੇ ਤਾਂ ਜੋ ਸ਼ੁੱਧ ਵਾਤਾਵਰਣ ਸਿਰਜਿਆ ਜਾ ਸਕੇ।ਇਸ ਮੌਕੇ ਸ਼੍ਰੀ ਸ਼ਾਮ ਸਿੰਗਲਾ, ਕ੍ਰਿਸ਼ਨ ਬਾਂਸਲ, ਸੁਮੀਤ ਗੋਇਲ, ਅਮਿਤ ਕਾਂਸਲ, ਗੌਰਵ ਜਿੰਦਲ, ਗੁਰਦਾਸ, ਓਮ ਅਰੋੜਾ, ਅਮਿਤ ਲੂਥਰਾ, ਸਤੀਸ਼ ਸਿੰਗਲਾ, ਸੁਮਿਤ ਸਿੰਗਲਾ, ਸੁਰਿੰਦਰ ਕੁਮਾਰ, ਸੰਜੂ, ਸ਼ੁਭਰਾਂਸ਼ੂ ਅਤੇ ਗਗਨ ਕੁਮਾਰ ਆਦਿ ਵੀ ਮੌਜੂਦ ਰਹੇ।