ਸ਼ੋਕ ਸਮਾਚਾਰ: ਪੈਟਸਬਰਗ ਨਿਵਾਸੀ ਮਾਤਾ ਚਰਨਜੀਤ ਰਾਮ ਦੇ ਅਕਾਲ ਚਲਾਣੇ ‘ਤੇ ਸਮੂੰਹ ਪਰਿਵਾਰ ਨੂੰ ਸਦਮਾ
ਸ਼ੋਕ ਸਮਾਚਾਰ
ਪੈਟਸਬਰਗ ਨਿਵਾਸੀ ਮਾਤਾ ਚਰਨਜੀਤ ਰਾਮ ਦੇ ਅਕਾਲ ਚਲਾਣੇ ‘ਤੇ ਸਮੂੰਹ ਪਰਿਵਾਰ ਨੂੰ ਸਦਮਾ
“ਅੰਤਮ ਸੰਸਕਾਰ 16 ਜੂਨ, ਮੰਗਲਵਾਰ ਨੂੰ ਹੋਵੇਗਾ”
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ ): ਬੀਤੇ ਦਿਨੀ ਪੈਟਸਬਰਗ, ਕੈਲੇਫੋਰਨੀਆਂ ਨਿਵਾਸੀ ਮਾਤਾ ਚਰਨਜੀਤ ਰਾਮ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ। ਜੋ ਪਿਛਲੇ 27 ਸਾਲਾ ਤੋਂ ਵਧੀਕ ਸਮੇਂ ਤੋਂ ਪੈਟਸਬਰਗ ਸ਼ਹਿਰ ਵਿਖੇ ਰਹਿ ਰਹੇ ਸਨ। ਇਸ ਉਨ੍ਹਾਂ ਦੀ ਉਮਰ 75 ਸਾਲ ਦੇ ਲਗਭਗ ਸੀ। ਜਿਸ ਸੰਬੰਧੀ ਕੈਲੇਫੋਰਨੀਆਂ ਤੋਂ ਪੰਜਾਬੀ ਗਾਇਕ ਅਤੇ ਅਦਾਕਾਰ ਬਾਈ ਸੁਰਜੀਤ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਵ. ਮਾਤਾ ਚਰਨਜੀਤ ਰਾਮ ਜੀ ਉਨ੍ਹਾਂ ਦੀ ਧਰਮ ਪਤਨੀ ਦੇ ਚਾਚੀ ਜੀ ਸਨ। ਜੋ ਚੰਗੇ ਸੁਭਾਅ ਦੇ ਮਾਲਕ ਅਤੇ ਸਭ ਨੂੰ ਪਿਆਰ ਕਰਦੇ ਸਨ। ਉਹ ਆਪਣੇ ਪਿੱਛੇ ਪਰਿਵਾਰ ਦੀ ਹਰੀ ਭਰੀ ਖੁਸ਼ਹਾਲ ਪਰਿਵਾਰਕ ਫੁੱਲਬਾੜੀ ਨੂੰ ਪਿੱਛੇ ਛੱਡ ਗਏ ਹਨ।
ਉਨ੍ਹਾਂ ਦੇ ਅੰਤਿਮ ਦਰਸ਼ਨ ਅਤੇ ਸਰਧਾਂਜਲੀਆਂ ਦੀ ਰਸ਼ਮ 16 ਜੂਨ 2025 (ਮੰਗਲਵਾਰ) ਨੂੰ “ਪੈਟਸਬਰਗ ਫਿਊਨਰਲ ਚੈਪਲ” ਵਿਖੇ ਸਵੇਰੇ 10 ਵਜ਼ੇ ਤੋਂ 12 ਵਜ਼ੇ ਤੱਕ ਹੋਵੇਗੀ। ਇਸ ਬਾਅਦ ਉਨ੍ਹਾਂ ਦੀ ਮ੍ਰਿਤਰ ਦੇਹ ਨੂੰ “ਓਕ ਵਿਊ ਮੈਮੋਰੀਅਲ ਪਾਰਕ” ਵਿਖੇ ਅਗਨ ਭੇਂਟ ਕੀਤਾ ਜਾਵੇਗਾ। ਜਿਸ ਦਾ ਪਤਾ: OAK VIEW MEMORIAL PARK
2500 E. 18TH STREET
ANTIOCH, CA 94509 ਵਿਖੇ ਅਗਨ ਭੇਟ ਕੀਤਾ ਜਾਵੇਗਾ।
ਹੈ। ਇਸ ਉਪਰੰਤ ਪਾਠ ਦਾ ਭੋਗ ਅਤੇ ਅੰਤਮ ਅਰਦਾਸ “ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਟੈਂਪਲ ਪੈਟਸਬਰਗ” ਵਿਖੇ ਬਾਅਦ ਦੁਪਹਿਰ 1 ਵਜ਼ੇ ਤੋਂ 3 ਵਜ਼ੇ ਤੱਕ ਹੋਵੇਗੀ। ਜਿਸ ਦਾ ਪਤਾ: 2150 Crestview Dr.
Pittsburg, CA 94565 ਹੈ।
ਪਰਮਾਤਮਾ ਅੱਗੇ ਅਰਦਾਸ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਅਸੀਂ “ਧਾਲੀਆਂ ਅਤੇ ਮਾਛੀਕੇ ਮੀਡੀਆਂ ਅਮਰੀਕਾ” ਵੱਲੋਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਸ਼ਾਮਲ ਹਾਂ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਹੋਰ ਜਾਣਕਾਰੀ ਲਈ ਉਨ੍ਹਾਂ ਦੇ ਸਪੁੱਤਰ ਅਮਰਜੀਤ ਕਲਸੀਂ ਨਾਲ ਫੋਨ ਨੰਬਰ: (925) 354-0211 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਫੋਟੋ: ਸਵ: ਮਾਤਾ ਚਰਨਜੀਤ ਰਾਮ।







